Kalyan Jewellers, Shabia-Mussaffah, Abu Dhabi

Shop No 1 & 2, Ground Floor
Abu Dhabi- 43680

971-25500733

Call Now

Opens at

<All Articles

ਇਸ ਕਰਵਾ ਚੌਥ ਕਲਿਆਣ ਜਵੈਲਰਸ ਦੇ ਸੰਕਲਪ ਕੁਲੈਕਸ਼ਨ ਦੇ ਨਾਲ ਫਿਰ ਤੋਂ ਮਜ਼ਬੂਤ ਕਰੋ ਆਪਣਾ ਬੰਧਨ

ਕਰਵਾ ਚੌਥ ਨੂੰ ਸਾਲ ਦਾ ਸਭ ਤੋਂ ਰੋਮਾਂਟਿਕ ਸਮਾਂ ਕਿਹਾ ਜਾ ਸਕਦਾ ਹੈ! ਕਿਤਾਬਾਂ ਅਤੇ ਫਿਲਮਾਂ ਵਿੱਚ ਖੂਬ ਧੂਮ-ਧਾਮ ਨਾਲ ਮਨਾਇਆ ਜਾਣ ਵਾਲਾ ਕਰਵਾ ਚੌਥ ਉਹ ਜਾਦੂਈ ਦਿਨ ਹੈ ਜਦੋਂ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਪੂਰਾ ਦਿਨ ਵਰਤ ਰੱਖਦੀਆਂ ਹਨ ਅਤੇ ਪੂਜਾ ਕਰਦੀਆਂ ਹਨ। ਵਿਆਹੁਤਾ ਸਬੰਧ ਦੀ ਸੁੰਦਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅਤੇ ਵਿਆਹੁਤਾ ਜੋੜੇ ਲਈ ਹਰ ਦਿਨ ਅਨੋਖਾ ਅਹਿਸਾਸ ਦਿੰਦਾ ਹੈ।
ਪਾਰੰਪਰਿਕ ਤੌਰ ‘ਤੇ, ਵੱਖ-ਵੱਖ ਖੇਤਰਾਂ ਵਿੱਚ ਵਿਆਹ ਦੇ ਬੰਧਨ ਨਾਲ ਜੁੜੇ ਕਈ ਤਿਓਹਾਰ ਅਤੇ ਰੀਤੀ-ਰਿਵਾਜ਼ ਮਨਾਏ ਜਾਂਦੇ ਹਨ। ਹਾਲਾਂਕਿ, ਕਰਵਾ ਚੌਥ ਇੱਕ ਅਜਿਹਾ ਤਿਓਹਾਰ ਹੈ ਜਿਸ ਨੂੰ ਸਾਲਾਂ ਤੋਂ ਵੱਖ-ਵੱਖ ਸਮੁਦਾਇ ਦੇ ਲੋਕ ਮਨਾਉਂਦੇ ਆ ਰਹੇ ਹਨ। ਇਹ ਤਿਓਹਾਰ ਹੈ ਪਿਆਰ ਅਤੇ ਅਟੁੱਟ ਬੰਧਨ ਦਾ ਇੱਕ ਪ੍ਰਤੀਕ ਜਿਸਨੂੰ ਅਵਿਆਹੁਤਾ ਜੋੜੇ ਵੀ ਆਪਣੇ-ਆਪਣੇ ਮੰਗੇਤਰਾਂ ਲਈ ਵਰਤ ਰੱਖ ਕੇ ਪਿਆਰ ਨਾਲ ਮਨਾਉਂਦੇ ਹਨ ਅਤੇ ਹਮੇਸ਼ਾ ਨਾਲ ਰਹਿਣ ਦੀ ਕਾਮਨਾ ਕਰਦੇ ਹਨ।
ਕਰਵਾ ਚੌਥ ਦਾ ਤਿਓਹਾਰ ਇਸ ਕਾਰਨ ਕਰਕੇ ਵੀ ਖਾਸ ਹੈ ਕਿ ਇਸ ਦਿਨ ਕਈ ਪਤੀ ਆਪਣੀਆਂ ਪਤਨੀਆਂ ਦੀ ਸਿਹਤ ਲਈ ਕਾਮਨਾ ਕਰਦੇ ਹੋਏ ਵਰਤ ਰੱਖਦੇ ਹਨ। ਇਸ ਤਿਓਹਾਰ ਨੂੰ ਸੱਸ ਅਤੇ ਪਤਨੀ ਅਤੇ ਉਹਨਾਂ ਦੀ ਮਾਂ ਦੇ ਵਿਚਕਾਰ ਬੰਧਨ ਨੂੰ ਮਜ਼ਬੂਤੀ ਦੇਣ ਲਈ ਵੀ ਮੰਨਿਆ ਜਾਂਦਾ ਹੈ। ਕਰਵਾ ਚੌਥ ਵਾਲੇ ਦਿਨ ਸੱਸ ਆਪਣੀ ਬਹੂ ਨੂੰ ਸਰਗੀ ਦਿੰਦੀ ਹੈ, ਇੱਕ ਅਜਿਹਾ ਖਾਣਾ ਜਿਸਨੂੰ ਸੂਰਜ ਨਿਕਲਣ ਤੋਂ ਪਹਿਲਾਂ ਖਾਇਆ ਜਾਂਦਾ ਹੈ ਅਤੇ ਜਿਸ ਵਿੱਚ ਫ਼ਲ, ਸਬਜ਼ੀਆਂ ਅਤੇ ਚਪਾਤੀ ਸ਼ਾਮਿਲ ਕੀਤੀ ਜਾਂਦੀ ਹੈ। ਦੂਜੇ ਪਾਸੇ, ਪਤਨੀ ਦੀ ਮਾਂ ਤੋਹਫੇ ਭੇਜਦੀ ਹੈ, ਜਿਸ ਵਿੱਚ ਜਵੈਲਰੀ, ਕੱਪੜੇ ਜਾਂ ਭੋਜਨ ਜਾਂ ਕੋਈ ਵੀ ਹੋਰ ਚੀਜ਼ ਸ਼ਾਮਿਲ ਹੋ ਸਕਦੀ ਹੈ। ਇਸ ਅਵਸਰ ‘ਤੇ ਖੂਬ ਪਿਆਰ ਅਤੇ ਅਪਣਾਪਨ ਨੌਛਾਵਰ ਕੀਤਾ ਜਾਂਦਾ ਹੈ ਅਤੇ ਪਰਿਵਾਰਾਂ ਨੂੰ ਇੱਕ-ਦੂਜੇ ਦੇ ਕਰੀਬ ਲਿਆਉਂਦਾ ਹੈ।
ਕਰਵਾ ਚੌਥ ਵਾਲੇ ਦਿਨ ਔਰਤਾਂ ਸੁੰਦਰ ਵੇਸ਼-ਭੂਸ਼ਾ ਪਹਿਨਦੀਆਂ ਹਨ, ਆਪਣੇ ਹੱਥਾਂ ‘ਤੇ ਮਹਿੰਦੀ ਲਗਾਉਂਦੀਆਂ ਹਨ ਅਤੇ ਸ਼ਾਨਦਾਰ ਜਵੈਲਰੀ ਪਹਿਨ ਕੇ ਚੰਦ ਦੇ ਦਿਖਣ ਦਾ ਇੰਤਜ਼ਾਰ ਕਰਦੀਆਂ ਹਨ। ਲੋਕ ਕਥਾਵਾਂ ਦੇ ਅਨੁਸਾਰ ਕਰਵਾ ਚੌਥ ਦਾ ਸਬੰਧ ਰਾਣੀ ਵੀਰਵਤੀ ਨਾਲ ਹੈ। ਇਸ ਕਹਾਣੀ ਵਿੱਚ ਪਿਆਰ ਹੈ ਅਤੇ ਇੰਤਜ਼ਾਰ ਹੈ ਜਿਸ ਕਾਰਨ ਕਰਕੇ ਇਸ ਰਿਵਾਜ਼ ਵਿੱਚ ਪਿਆਰ ਅਤੇ ਉਦਾਸੀ ਦੀ ਭਾਵਨਾ ਛਿਪੀ ਹੋਈ ਹੈ। ਰਾਣੀ ਵੀਰਵਤੀ ਸੱਤ ਸਨੇਹਸ਼ੀਲ ਅਤੇ ਪਿਆਰ ਕਰਨ ਵਾਲੇ ਭਰਾਵਾਂ ਦੀ ਇਕਲੌਤੀ ਭੈਣ ਸੀ। ਵਿਆਹੁਤਾ ਔਰਤ ਦੇ ਰੂਪ ਵਿੱਚ ਰਾਣੀ ਨੇ ਆਪਣਾ ਪਹਿਲਾ ਕਰਵਾ ਚੌਥ ਆਪਣੇ ਪੇਕੇ ਵਿੱਚ ਮਨਾਇਆ ਸੀ। ਉਸ ਦੇ ਭਰਾਵਾਂ ਨੇ ਦੇਖਿਆ ਕਿ ਰਾਣੀ ਚੰਦ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਜਿਸ ਨਾਲ ਕਿ ਉਹ ਆਪਣਾ ਵਰਤ ਤੋੜ ਪਾਵੇ। ਰਾਣੀ ਨੂੰ ਭੁੱਖ ਅਤੇ ਪਿਆਸ ਨਾਲ ਤੜਪਦਾ ਦੇਖ ਕੇ ਉਸਦੇ ਭਰਾਵਾਂ ਨੂੰ ਇੱਕ ਸ਼ਰਾਰਤ ਸੁੱਝੀ ਜਿਸ ਨਾਲ ਕਿ ਰਾਣੀ ਆਪਣਾ ਵਰਤ ਤੋੜ ਦੇਵੇ। ਉਹਨਾਂ ਨੇ ਪਿੱਪਲ ਦੇ ਰੁੱਖ ‘ਤੇ ਇੱਕ ਸ਼ੀਸ਼ਾ ਲਟਕਾ ਦਿੱਤਾ ਜਿਸ ਨਾਲ ਰਾਣੀ ਨੂੰ ਲੱਗੇ ਕਿ ਚੰਦ ਨਿਕਲ ਗਿਆ ਹੈ ਅਤੇ ਉਹ ਆਪਣਾ ਵਰਤ ਤੋੜ ਦੇਵੇ। ਪਰ ਜਿਵੇਂ ਹੀ ਉਸਨੇ ਅਜਿਹਾ ਕੀਤਾ, ਖ਼ਬਰ ਆਈ ਕਿ ਉਸਦੇ ਪਤੀ ਯਾਨੀ ਰਾਜਾ ਦੀ ਮੌਤ ਹੋ ਗਈ ਹੈ। ਸਾਰੀ ਰਾਤ ਰਾਣੀ ਵੀਰਵਤੀ ਰੌਂਦੀ ਰਹੀ। ਉਸਦਾ ਦਰਦ ਅਤੇ ਹਾਨੀ ਦੇਖ ਕੇ ਇੱਕ ਦੇਵੀ ਪ੍ਰਗਟ ਹੋਈ ਜਿਸਨੇ ਉਸਨੂੰ ਕਿਹਾ ਕਿ ਜੇ ਰਾਣੀ ਅਗਲੇ ਦਿਨ ਪੂਰੇ ਸਮਰਪਣ ਨਾਲ ਵਰਤ ਰੱਖੇ ਤਾਂ ਮੌਤ ਦੇ ਦੇਵਤਾ, ਯਮਰਾਜ ਨੂੰ ਮਜ਼ਬੂਰੀ ਨਾਲ ਉਸਦੇ ਪਤੀ ਦੇ ਪ੍ਰਾਣ ਵਾਪਸ ਪਾਉਣੇ ਪੈਣਗੇ। ਰਾਣੀ ਨੇ ਦੇਵੀ ਦੀ ਗੱਲ ਮੰਨੀ ਅਤੇ ਅਜਿਹਾ ਹੀ ਕੀਤਾ ਜਿਸਤੋਂ ਬਾਅਦ ਉਸਦਾ ਪਤੀ ਜੀਵਿਤ ਹੋ ਉੱਠਿਆ।
ਇਸ ਪਿਆਰੀ ਜਿਹੀ ਕਹਾਣੀ ਦੇ ਵੱਖ-ਵੱਖ ਸੰਸਕਰਣ ਮੌਜੂਦ ਹਨ ਜਿਹਨਾਂ ਵਿੱਚ ਪਿਆਰ ਅਤੇ ਦੈਵੀ ਸਹਾਇਤਾ ਦਾ ਗੁਣਗਾਣ ਕੀਤਾ ਜਾਂਦਾ ਹੈ। ਹਰ ਕਹਾਣੀ ਵਿੱਚ ਆਤਮਾਵਾਂ ਦੇ ਮਿਲਣ ਅਤੇ ਮੌਤ ‘ਤੇ ਜਿੱਤ ਦੀ ਗੱਲ ਦੁਹਰਾਈ ਗਈ ਹੈ।
ਹਰ ਮੌਕੇ ਨੂੰ ਖਾਸ ਬਣਾਉਣ ਲਈ ਤਿੰਨ ਸਟਾਇਲ ਇਸ ਪ੍ਰਕਾਰ ਹਨ। ਸਵੇਰੇ ਸਰਗੀ ਤੋਂ ਸ਼ੁਰੂ ਕਰਦੇ ਹੋਏ ਪਾਣੀ ਨਾਲ ਰੱਖਣ ਅਤੇ ਅੰਤ ਵਿੱਚ ਉਸ ਪਲ ਦਾ ਇੰਤਜ਼ਾਰ ਕਰਨ ਤੱਕ ਜਦੋਂ ਚੰਨ ਆਸਮਾਨ ਵਿੱਚ ਨਿਕਲ ਕੇ ਆਉਂਦਾ ਹੈ। ਹਰ ਮੌਕੇ ਲਈ ਤੁਸੀਂ ਦਿਖਣੇ ਚਾਹੀਦੇ ਹੋ ਬਿਹਤਰੀਨ।
ਸਵੇਰ ਲਈ ਸਟਾਇਲ
ਕਿਸੇ ਵੀ ਕਰਵਾ ਚੌਥ ਦਾ ਮੁੱਖ ਆਕਰਸ਼ਣ ਜਵੈਲਰੀ ਹੁੰਦੀ ਹੈ। ਇਹ ਦਿਨ ਸਾਦੀ ਜਾਂ ਘੱਟ ਜਵੈਲਰੀ ਪਹਿਨਣ ਦਾ ਨਹੀਂ ਹੁੰਦਾ ਹੈ। ਸਵੇਰ ਦੇ ਸਮੇਂ ਪਾਜੇਬ ਜਾਂ ਪਾਇਲ ਨੂੰ ਪਹਿਨਿਆ ਜਾ ਸਕਦਾ ਹੈ, ਜਿਸ ਨੂੰ ਕਿ ਰੋਮਾਂਟਿਕ ਅਤੇ ਸ਼ਰਾਰਤਪੂਰਨ ਜਵੈਲਰੀ ਮੰਨਿਆ ਜਾਂਦਾ ਹੈ ਅਤੇ ਜਿਸਨੂੰ ਪੈਰਾਂ ਵਿੱਚ ਪਹਿਨਦੇ ਹਨ। ਪਾਜੇਬ ਦੀ ਆਵਾਜ਼ ਸਾਰਿਆਂ ਦਾ ਧਿਆਨ ਤੁਹਾਡੇ ਵੱਲ ਆਕਰਸ਼ਿਤ ਕਰੇਗੀ ਅਤੇ ਉਹ ਦੇਖਣਗੇ ਕਿ ਤੁਸੀਂ ਕਿੰਨੇ ਸੁੰਦਰ ਦਿਖਦੇ ਹੋ। ਇਸ ਦਿਨ ਰਤਨ ਜੜਿਤ ਸੋਨੇ ਦੀ ਜਾਂ ਕੁੰਦਨ ਦੀ ਪਾਜੇਬ ਨੂੰ ਪਹਿਨਿਆ ਜਾ ਸਕਦਾ ਹੈ। ਇਸਦੇ ਨਾਲ ਪੇਂਡੈਂਟ ਵਾਲਾ ਸੋਨੇ ਦਾ ਨੈਕਲੈਸ ਮੋਤੀਆਂ ਅਤੇ ਨੀਲਮ ਵਾਲੀਆਂ ਕੰਨਾਂ ਦੀਆਂ ਬਾਲੀਆਂ ਪਹਿਨੀਆਂ ਜਾ ਸਕਦੀਆਂ ਹਨ ਜੋ ਕਿ ਤੁਹਾਡੇ ਗੋਰੇ ਰੰਗ ਦੇ ਨਾਲ ਖੂਬ ਜੱਚਣਗੀਆਂ।
ਇਸ ਜੁਗਲਬੰਦੀ ਦੀ ਆਪਣੀ ਵੱਖ ਸ਼ਾਨ ਹੈ। ਆਮ ਤੌਰ ‘ਤੇ ਅਜਿਹੇ ਸਮੇਂ ‘ਤੇ ਹਲਕੇ ਰੰਗ ਵਾਲਾ ਸਲਵਾਰ ਸੂਟ ਜਾਂ ਸਧਾਰਨ ਜਿਹਾ ਲਹਿੰਗਾ ਪਹਿਨਣਾ ਹੀ ਸਭ ਤੋਂ ਵਧੀਆ ਹੁੰਦਾ ਹੈ। ਨੀਲੇ, ਪੀਲੇ ਜਾਂ ਗੁਲਾਬੀ ਰੰਗ ਦੇ ਵਧੀਆ ਸੀਤੇ ਹੋਏ ਅਤੇ ਫਿਟਿੰਗ ਵਾਲਾ ਸਲਵਾਰ ਸੂਟ ਨਾਲ ਵਿੱਚ ਜੂੜਾ ਜਾਂ ਟਾੱਪ ਪਿਨ ਹੇਅਰ ਸਟਾਇਲ ਤੁਹਾਡੀ ਸੁੰਦਰਤਾ ਨੂੰ ਚਾਰ-ਚੰਨ ਲਗਾਏਗਾ। ਅੰਤ ਵਿੱਚ, ਆਪਣੇ ਸਟਾਇਲ ਨੂੰ ਪੂਰਾ ਕਰਨ ਲਈ ਆਰਾਮਦਾਇਕ ਅਤੇ ਫੈਸ਼ਨੇਬਲ ਚੱਪਲ/ਸੈਂਡਲ ਪਹਿਨੇ ਜਾ ਸਕਦੇ ਹਨ।
ਇਸ ਸਟਾਇਲ ਦੇ ਨਾਲ ਤੁਸੀਂ ਚੂੜਾ ਵੀ ਪਹਿਨ ਸਕਦੇ ਹੋ, ਜੋ ਕਿ ਰੰਗ-ਬਰੰਗੀ ‘ਤੇ ਆਮ ਤੌਰ ‘ਤੇ ਲਾਲ ਅਤੇ ਸਫੇਦ ਰੰਗ ਦੀਆਂ ਚੂੜੀਆਂ ਹੁੰਦੀਆਂ ਹਨ ਅਤੇ ਜਿਹਨਾਂ ਦੀ ਖਨਕ ਤੁਹਾਨੂੰ ਨਵੀਂ-ਨਵੇਲੀ ਦੁਲਹਣ ਹੋਣ ਦਾ ਅਹਿਸਾਸ ਦਿਲਾਉਂਦੀ ਰਹੇਗੀ। ਅਜਿਹਾ ਕਰਨ ਦੀ ਬਜਾਏ ਜੇ ਤੁਸੀਂ ਆਧੁਨਿਕ ਅਤੇ ਪਾਰੰਪਰਿਕ ਸਟਾਇਲ ਨੂੰ ਅਪਣਾਉਣਾ ਚਾਹੁੰਦੇ ਹੋ, ਤਾਂ ਹੀਰਿਆਂ ਨਾਲ ਜੜਿਤ ਚੂੜੀਆਂ ਅਤੇ ਨਾਲ ਹੀ ਹੀਰੇ ਦੇ ਝੁਮਕੇ ਪਹਿਨੋ ਅਤ ਇਸਦੇ ਨਾਲ ਨਿਊਡ ਮੇਕਅਪ ਕਰੋ।
ਸ਼ਾਮ ਲਈ ਸਟਾਇਲ
ਇਹ ਉਹੀ ਸਮਾਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਵਿਆਹ ਦਾ ਜੋੜਾ ਪਹਿਨ ਕੇ ਸਭ ਤੋਂ ਸੁੰਦਰ ਦਿਖਣਾ ਚਾਹੁੰਦੇ ਹੋ; ਇਸ ਅਵਸਰ ‘ਤੇ ਤੁਸੀਂ ਮੀਨਾਕਾਰੀ ਜਾਂ ਪਰੰਪਰਿਕ ਤੌਰ ‘ਤੇ ਹੱਥਾਂ ਨਾਲ ਬਣਾਈ ਗਈ ਜਵੈਲਰੀ ਪਹਿਨੋ। ਮਾਣਿਕ ਅਤੇ ਮੋਤੀਆਂ ਵਾਲੇ ਹਸਲੀ ਨੈਕਲੈਸ ਦੇ ਨਾਲ ਲਟਕਣ ਝੁਮਕੇ ਪਹਿਨੋ। ਲਾਲ ਅਤੇ ਸੁਨਿਹਰੀ ਰੰਗ ਵਾਲੇ ਸ਼ਾਨਦਾਰ ਲਹਿੰਗੇ ਜਾਂ ਸਾੜੀ ਦੇ ਨਾਲ ਜੜਾਊ ਜਾਂ ਸ਼ੈਂਪੇਨ ਸਟੋਨ ਨੈਕਲੇਸ ਦੀ ਜੁਗਲਬੰਦੀ ਆਪਣਾ ਕਮਾਲ ਦਿਖਾਏਗੀ ਅਤੇ ਤੁਹਾਡੇ ਸਟਾਇਲ ਨੂੰ ਨਿਖਾਰੇਗੀ।
ਜੇ ਤੁਸੀਂ ਛੱਤ ‘ਤੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਕਰਵਾ ਚੌਥ ਮਨਾਉਣ ਦੀ ਸੋਚ ਰਹੇ ਹੋ, ਤਾਂ ਸਾਡਾ ਸੁਝਾਅ ਹੈ ਕਿ ਤੁਸੀਂ ਟਾੱਪ ਨਾੱਟ ਹੇਅਰਸਟਾਇਲ ਚੁਣੋ। ਸਲੀਵਲੈਸ ਜਾਂ ਸਟ੍ਰੈਪ ਲੱਗੀ ਚੋਲੀ ਦੇ ਨਾਲ ਜ਼ਰਦੋਜ਼ੀ ਵਰਕ ਵਾਲੀ ਸਾੜੀ ਜਾਂ ਘੱਗਰਾ ਪਹਿਨੋ। ਇਸਦੇ ਨਾਲ ਹੀ ਝੂਮਰ ਸਟਾਇਲ ਵਾਲੀਆਂ ਹੀਰੇ ਦੇ ਕੰਨਾਂ ਦੀਆਂ ਬਾਲੀਆਂ, ਪਤਲਾ ਜਿਹਾ ਨੈਕਪੀਸ, ਛੇ ਤੋਂ ਅੱਠ ਚੂੜੀਆਂ ਅਤੇ ਵਾਲਾਂ ਵਿੱਚ ਫੁੱਲ ਤੁਹਾਡੇ ਸਟਾਇਲ ਨੂੰ ਨਿਖਾਰ ਦੇਣਗੇ।
ਕਰਵਾ ਚੌਥ ਦੇ ਆਗਮਨ ਦੇ ਨਾਲ ਹੀ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਤੁਹਾਨੂੰ ਭਾਰੀ ਜਵੈਲਰੀ ਪਹਿਨਣ ਤੋਂ ਕਤਰਾਉਣ ਦੀ ਲੋੜ ਨਹੀਂ ਹੈ। ਹਾਲਾਂਕਿ, ਜੇ ਤੁਸੀਂ ਕਿਸੇ ਇੱਕ ਜਵੈਲਰੀ ਨੂੰ ਆਕਰਸ਼ਣ ਦਾ ਕੇਂਦਰ ਬਣਾਉਣਾ ਚਾਹੁੰਦੇ ਹੋ, ਤਾਂ ਕਲਿਆਣ ਜਵੈਲਰਸ ਵੱਲੋਂ ਸੰਕਲਪ ਕੁਲੈਕਸ਼ਨ ਦਾ ਮਾਂਗ ਟਿੱਕਾ ਇੱਕ ਚੰਗਾ ਵਿਕਲਪ ਰਹੇਗਾ। ਹਰ ਪੀਸ ਕੁਝ ਬਿਆਨ ਕਰਦਾ ਹੈ। ਹਰ ਪੀਸ ‘ਤੇ ਕੀਤਾ ਗਿਆ ਬਾਰੀਕ ਕੰਮ, ਬਿਹਤਰੀਨ ਡਿਜ਼ਾਇਨ ਅਤੇ ਰਤਨਾਂ ਦੀ ਚੋਣ ਤੁਹਾਨੂੰ ਉਸ ਸੁੰਦਰ ਰਾਣੀ ਵਰਗਾ ਅਹਿਸਾਸ ਦਿਲਾਏਗੀ ਜਿਸ ਨੇ ਕਰੋਰਾ ਤੋਂ ਸ਼ੁਰੂ ਕਰਦੇ ਹੋਏ ਹਰ ਦਿਨ 365 ਦਿਨ ਇੱਕ ਸੂਈ ਬਾਹਰ ਨਿਕਾਲਦੇ ਹੋਏ ਆਪਣੇ ਪਤੀ ਨੂੰ ਜੀਵਿਤ ਕੀਤਾ ਅਤੇ ਇਸ ਸੁੰਦਰ ਪਰੰਪਰਾ ਦੀ ਸ਼ੁਰੂਆਤੀ ਕੀਤੀ ਜਿਸ ਨੂੰ ਅੱਜ ਤੱਕ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਸ਼ਿਕਾਰਪੁਰੀ ਨੱਥ ਖਰੀਦੋ, ਜੋ ਕਿ ਨੱਕ ਵਿੱਚ ਪਹਿਨੇ ਜਾਣ ਵਾਲੀ ਵੱਡੀ ਜਿਹੀ ਬਾਲੀ ਹੁੰਦੀ ਹੈ ਅਤੇ ਜਿਸਦੇ ਨਾਲ ਨੱਥ ਦੀ ਚੇਨ ‘ਤੇ ਇੱਕ ਛੋਟਾ ਜਿਹਾ ਪੈਂਡੇਂਟ ਲੱਗਿਆ ਹੋਇਆ ਹੁੰਦਾ ਹੈ। ਸ਼ਿਕਾਰੀ ਨੱਥ ਦਿਖਣ ਵਿੱਚ ਸੁੰਦਰ ਅਤੇ ਨਾਜ਼ੁਕ ਹੁੰਦੀ ਹੈ ਅਤੇ ਹੋਰ ਕਿਸੇ ਵੀ ਜਵੈਲਰੀ ਤੋਂ ਵੱਧ ਆਕਰਸ਼ਕ ਦਿਖਾਈ ਦਿੰਦੀ ਹੈ। ਹਾਲਾਂਕਿ ਇਸਦਾ ਲੌਂਗ ਛੋਟਾ ਜਿਹਾ ਗੁਲਮੇਖ ਜਾਂ ਨੋਜ਼ ਪਿਨ ਹੁੰਦਾ ਹੈ ਅਤੇ ਜੇ ਤੁਸੀਂ ਬਹੁਤ ਤੜਕ-ਭੜਕ ਨਹੀਂ ਚਾਹੁੰਦੇ ਹੋ, ਤਾਂ ਇਸਨੂੰ ਅਜ਼ਮਾਇਆ ਜਾਣਾ ਚਾਹੀਦਾ ਹੈ।
ਇਸ ਸਟਾਇਲ ਜਾਂ ਫਿਰ ਕਿਸੇ ਵੀ ਸਟਾਇਲ ਦੇ ਨਾਲ ਚੋਕਰ ਸਭ ਤੋਂ ਚੰਗਾ ਲੱਗਦਾ ਹੈ, ਕਿਉਂਕਿ ਇਹ ਬਹੁਤ ਹੀ ਸ਼ਾਨਦਾਰ ਜਵੈਲਰੀ ਹੁੰਦੀ ਹੈ। ਜਿਵੇਂ ਕਿ, ਆਪਣੀ ਉਭਰੀ ਹੋਈ ਹੰਸਲੀ ‘ਤੇ ਰਾਣੀ ਹਾਰ ਸੈਟ ਦੇ ਨਾਲ ਚੋਕਰ ‘ਤੇ ਗੌਰ ਕਰੋ। ਹਾਲਾਂਕਿ, ਜੇ ਤੁਸੀਂ ਥੋੜ੍ਹਾ ਹੋਰ ਤੜਕ-ਭੜਕ ਤੋਂ ਨਹੀਂ ਘਬਰਾਉਂਦੇ, ਤਾਂ U- ਆਕਾਰ ਵਾਲਾ ਸਤਲੜਾ ਨੈਕਲੈਸ ਪਹਿਨ ਕੇ ਦੇਖੋ। ਜਵੈਲਰੀ ਦੀ ਇਹ ਜੁਗਲਬੰਦੀ ਤੁਹਾਨੂੰ ਰਾਜਸੀ ਅਤੇ ਆਲੀਸ਼ਾਨ ਬਣਾ ਸਕਦੀ ਹੈ।
ਚੰਨ ਦੇਖਣ ਲਈ ਸਟਾਇਲ
ਕੁਝ ਤੜਕ-ਭੜਕ ਪਹਿਨੋ। ਅਜਿਹੇ ਮੌਕੇ ‘ਤੇ ਲਹਿੰਗਾ ਸਭ ਤੋਂ ਵਧੀਆ ਰਹਿੰਦਾ ਹੈ। ਸਾਡਾ ਸੁਝਾਅ ਹੈ ਕਿ ਤੁਸੀਂ ਆਪਣਾ ਪਸੰਦੀਦਾ ਅਤੇ ਚਟਕੀਲੇ ਰੰਗ ਵਾਲਾ ਲਹਿੰਗਾ ਪਹਿਨੋ। ਜਿੱਥੇ ਤੱਕ ਮੇਕਅਪ ਦੀ ਗੱਲ ਹੈ, ਆਪਣੀਆਂ ਅੱਖਾਂ ‘ਤੇ ਜ਼ਿਆਦਾ ਧਿਆਨ ਦਿੰਦੇ ਹੋਏ ਉਹਨਾਂ ਨੂੰ ਵੱਡਾ ਅਤੇ ਆਕਰਸ਼ਿਤ ਬਣਾਓ ਜਾਂ ਉਹਨਾਂ ਨੂੰ ਗੂੜ੍ਹੇ ਰੰਗ ਦਾ ਕਰੋ ਜਾਂ ਫਿਰ ਕੱਟ-ਕ੍ਰੀਜ਼ ਵੀ ਅਜ਼ਮਾਇਆ ਜਾ ਸਕਦਾ ਹੈ। ਨਾਲ ਹੀ ਲਾਲ ਜਾਂ ਮੂੰਗੇ ਰੰਗ ਦੀ ਲਿਪਸਟਿਕ ਖੂਬ ਸਾਰੀ ਗਲਾੱਸ ਦੇ ਨਾਲ ਲਗਾਓ।
ਜਿੱਥੋਂ ਤੱਕ ਗੱਲ ਜਵੈਲਰੀ ਦੀ ਹੈ, ਸਾਡਾ ਸੁਝਾਅ ਹੈ ਕਿ ਤੁਸੀਂ ਕਲਿਆਣ ਜਵੈਲਰਸ ਵੱਲੋਂ ਸੰਕਲਪ ਕੁਲੈਕਸ਼ਨ ਦੀਆਂ ਬਾਲੀਆਂ ਪਹਿਨੋ। ਇਹ ਸੁੰਦਰ ਬਾਲੀਆਂ ਆਮ ਤੌਰ ‘ਤੇ ਗੋਲ ਜਾਂ ਅਰਧ-ਚੰਦਰ ਆਕਾਰ ਦੀਆਂ ਹੁੰਦੀਆਂ ਹਨ ਅਤੇ ਰਤਨਾਂ ਨਾਲ ਜੜਿਤ ਹੁੰਦੀਆਂ ਹਨ। ਤੁਸੀਂ ਇਸਦੇ ਨਾਲ ਅੰਗੂਠੀ ਪਹਿਨ ਸਕਦੇ ਹੋ, ਜਿਵੇਂ ਕਿ ਸਗਾਈ ਦੀ ਅੰਗੂਠੀ। ਆਪਣੇ ਪਹਿਨਾਵੇ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਤੁਸੀਂ ਉਜੁਰੀ ਮੁਦਰਾ ਗੋਲਡ ਨੈਕਲੈਸ ਪਹਿਨ ਸਕਦੇ ਹੋ। ਚੂੜੀਆਂ, ਮੰਗਲਸੂਤਰ, ਬਿੰਦੀ, ਸ਼ਾਦੀ ਦੀ ਅੰਗੂਠੀ ਅਤੇ ਸਾੱਲੀਟੇਅਰ ਗੁਲਮੇਖ ਤੋਂ ਬਿਨਾਂ ਕੋਈ ਵੀ ਵਿਆਹੁਤਾ ਇਸਤਰੀ ਅਧੂਰੀ ਲੱਗਦੀ ਹੈ।
ਸੰਕਲਪ ਕੁਲੈਕਸ਼ਨ ਦੀ ਹਰ ਜਵੈਲਰੀ ਅੱਜ ਦੀ ਹਰ ਉਸ ਨਾਰੀ ਨੂੰ ਪਸੰਦ ਆਵੇਗੀ ਜੋ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੈ। ਇਹ ਜਵੈਲਰੀ ਕੁਲੈਕਸ਼ਨ ਪਰੰਪਰਾ, ਮਰਜ਼ੀ ਨਾਲ ਚੁਣਨ ਦੇ ਅਧਿਕਾਰ ਅਤੇ ਭਾਰਤੀ ਮੁੱਲਾਂ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ। ਕਹਿਣਾ ਜ਼ਰੂਰੀ ਨਹੀਂ ਕਿ ਤੋਹਫੇ ਵਿੱਚ ਹੱਥ ਨਾਲ ਬਣੀ ਜਵੈਲਰੀ ਜਾਂ ਸਾੱਲੀਟੇਅਰ ਅੰਗੂਠੀ ਦੇ ਕੇ ਉਹਨਾਂ ਔਰਤਾਂ ਲਈ ਇਸ ਰਾਤ ਨੂੰ ਖਾਸ ਬਣਾਇਆ ਜਾ ਸਕਦਾ ਹੈ ਜੋ ਆਪਣੇ ਪਤੀ ਲਈ ਜਾਂ ਉਹਨਾਂ ਦੇ ਨਾਲ ਵਰਤ ਰੱਖਦੀਆਂ ਹਨ। ਤੁਸੀਂ ਵੀ ਅਜਿਹਾ ਹੀ ਕੋਈ ਤੋਹਫਾ ਆਪਣੀ ਪਤਨੀ ਨੂੰ ਦੇ ਸਕਦੇ ਹੋ। ਚੰਨ ਦੇਖਣ ਤੋਂ ਬਾਅਦ ਜਿਵੇਂ ਹੀ ਉਹ ਤੁਹਾਨੂੰ ਦੇਖੇ, ਤਾਂ ਆਪਣਾ ਤੋਹਫਾ ਸਾਹਮਣੇ ਕਰ ਦਿਓ। ਦੋਸਤਾਂ ਅਤੇ ਪਰਿਵਾਰ ਦੇ ਵਿਚਕਾਰ, ਸੰਗੀਤ ਅਤੇ ਖਾਣ ਦੀ ਚਹਿਲ-ਪਹਿਲ ਵਿੱਚ, ਬਿਨਾਂ ਇੱਕ ਦੂਜੇ ਨੂੰ ਕਹੇ, ਇਸ਼ਾਰਿਆਂ ਵਿੱਚ ਹੀ ਇਹ ਪਲ ਹਮੇਸ਼ਾ ਲਈ ਯਾਦਗਾਰ ਬਣ ਜਾਵੇਗਾ।

Can we help you?