011-66103556

Call Now

Opens at

<All Articles

ਪੁਰਾਣੇ ਗਹਿਣਿਆਂ ਦਾ ਰਿਵਾਜ਼: ਕੀ ਵਾਪਸ ਆ ਰਿਹਾ ਹੈ?

ਨਵਾਂ ਨੌਂ ਦਿਨ ਪੁਰਾਣਾ ਸੌ ਦਿਨ” ਹਿੰਦੀ ਭਾਸ਼ਾ ਵਿੱਚ ਇਸ ਤੋਂ ਵੱਧ ਇਸਤੇਮਾਲ ਹੋਣ ਵਾਲਾ ਮੁਹਾਵਰਾ ਸ਼ਾਇਦ ਹੀ ਹੋਰ ਕੋਈ ਹੋਵੇ। ਫਿਰ ਵੀ, ਇਹ ਮੁਹਾਵਰਾ ਪੂਰੀ ਤਰ੍ਹਾਂ ਸੱਚ ਹੈ। ਖਾਸ ਕਰਕੇ ਫੈਸ਼ਨ ਉਦਯੋਗ ਵਿੱਚ ਜਿੱਥੇ ਰੁਝਾਨ ਲਗਾਤਾਰ ਬਹੁਤ ਤੇਜ਼ੀ ਨਾਲ ਬਦਲਦੇ ਰਹਿੰਦੇ ਹਨ, ਬਹੁਤ ਸਾਰੇ ਅਜਿਹੇ ਵੀ ਰੁਝਾਨ ਹਨ ਜੋ ਸ਼ੁਰੂਆਤ ਵਿੱਚ ਤਾਂ ਉੰਨੇ ਪ੍ਰਸਿੱਧੇ ਨਹੀਂ ਹੁੰਦੇ ਪਰ ਕੁਝ ਸਮੇਂ ਬਾਅਦ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ।
ਮੁੜ ਪੁਰਾਣੀ ਜਵੈਲਰੀ ਦੀ ਗੱਲ ਕਰੀਏ, ਤਾਂ ਸੁਭਾਵਿਕ ਹੈ ਕਿ ਜਵੈਲਰੀ ਦਾ ਉਹ ਸਟਾਇਲ ਜਿਸਦਾ ਇਸਤੇਮਾਲ ਸਾਡੇ ਪੁਰਖੇ ਕਰਦੇ ਸਨ ਅੱਜ ਬਹੁਤ ਪ੍ਰਚਲਿਤ ਹੋ ਗਿਆ ਹੈ। ਇਹ ਕਾਰੀਗਰਾਂ ਦੇ ਬਾਰੀਕੀ ਨਾਲ ਕੀਤੇ ਕੰਮ ਦਾ ਨਤੀਜਾ ਹੈ ਜੋ ਡਿਜ਼ਾਇਨ ਅਤੇ ਜਵੈਲਰੀ ਨੂੰ ਸਦਾ ਦੇ ਲਈ ਖੂਬਸੂਰਤ ਬਣਾ ਦਿੰਦੇ ਹਨ। ਇਸ ਪ੍ਰਕਾਰ ਦੀ ਜਵੈਲਰੀ ਦਾ ਔਰਤਾਂ ਦੁਆਰਾ ਸਭ ਤੋਂ ਵੱਧ ਪਸੰਦ ਕੀਤੇ ਜਾਣ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਹੈ ਭਾਵੁਕਤਾ ਜੋ ਪੀੜ੍ਹੀ ਦਰ ਪੀੜ੍ਹੀ ਜਵੈਲਰੀ ਨੂੰ ਅੱਗੇ ਦੇਣ ਦੇ ਨਾਲ ਹੀ ਗਹਿਰੀ ਹੁੰਦੀ ਚਲੀ ਜਾਂਦੀ ਹੈ। ਦੁਰਲਭ ਅਤੇ ਪ੍ਰਾਚੀਨ ਡਿਜ਼ਾਇਨਾਂ ਦੇ ਨਾਲ-ਨਾਲ, ਇਹਨਾਂ ਜਾਂਚਾਂ ਦਾ ਸਬੰਧ ਹਰ ਔਰਤ ਦੀ ਉਸਦੀ ਮਾਂ/ਦਾਦੀ ਨਾਲ ਜੁੜੀਆਂ ਪਿਆਰੀਆਂ ਯਾਦਾਂ ਨਾਲ ਵੀ ਹੁੰਦਾ ਹੈ। ਆਓ ਕੁਝ ਪ੍ਰਸਿੱਧ ਪ੍ਰਾਚੀਨ ਜਵੈਲਰੀ ‘ਤੇ ਇੱਕ ਨਜ਼ਰ ਪਾਈਏ ਜੋ ਅੱਜ ਦੇ ਸਮੇਂ ਵਿੱਚ ਫੈਸ਼ਨੇਬਲ ਹੈ।
ਬਿਨਾਂ ਤਰਾਸ਼ੀ ਜਵੈਲਰੀ ਜਿਵੇਂ ਕਿ ਪੋਲਕੀ ਜਿਸ ਵਿੱਚ ਸ਼ੁੱਧ, ਬਿਨਾਂ ਤਰਾਸ਼ੇ ਹੀਰੇ ਦੇ ਵੱਡੇ ਟੁਕੜਿਆਂ ਦਾ ਕਲਾਤਮਕ ਤੌਰ ‘ਤੇ ਸੁੰਦਰ ਚੋਕਰ ਅਤੇ ਨੈਕਲੈਸ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਅੱਜ ਕਿਸੇ ਵੀ ਦੁਲਹਨ ਦੀ ਪਹਿਲੀ ਪਸੰਦ ਹੈ। ਅਜਿਹਾ ਇਸ ਲਈ ਕਿਉਂਕਿ ਪੋਲਕੀ ਜਵੈਲਰੀ ਇੰਨੀ ਸੁੰਦਰ ਅਤੇ ਆਕਰਸ਼ਕ ਹੁੰਦੀ ਹੈ ਕਿ ਕੋਲ ਖੜ੍ਹੇ ਲੋਕਾਂ ਦੀ ਨਜ਼ਰ ਸਿੱਧੇ ਦੁਲਹਨ ‘ਤੇ ਜਾਂਦੀ ਹੈ ਜਿਸ ਤੋਂ ਬਾਅਦ ਉਹ ਉਸਦੀ ਤਾਰੀਫ਼ ਕਰਦੇ ਨਹੀਂ ਥਕਦੇ।
ਕਿਸੇ ਵੀ ਔਰਤ ਦੀ ਇੱਕ ਹੋਰ ਸਭ ਤੋਂ ਪਸੰਦੀਦਾ ਜਵੈਲਰੀ ਹੁੰਦੀ ਹੈ ਝੁਮਕਾ/ਜਿਮਿਕੀ/ਕੌੜਾ ਕਡੁੱਕਣ। ਕਈ ਸਦੀਆਂ ਤੋਂ ਸੰਪੂਰਨ ਭਾਰਤ ਵਿੱਚ ਪਹਿਨੀਆਂ ਜਾਣ ਵਾਲੀਆਂ ਇਸ ਪ੍ਰਕਾਰ ਦੀਆਂ ਕੰਨਾਂ ਦੀਆਂ ਵਾਲੀਆਂ ਸਚਮੁੱਚ ਵਿੱਚ ਸਮੇਂ ਅਤੇ ਫੈਸ਼ਨ ਦੋਵਾਂ ਤੋਂ ਅਣਛੂਹੀਆਂ ਹੁੰਦੀਆਂ ਹਨ ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਹੀ ਔਰਤਾਂ ਇਸ ਪ੍ਰਕਾਰ ਦੀ ਜਵੈਲਰੀ ਨੂੰ ਪਸੰਦ ਕਰਦੀਆਂ ਆ ਰਹੀਆਂ ਹਨ। ਕਈ ਸ਼ਿਲਪਕਾਰਾਂ ਅਤੇ ਫੈਸ਼ਨਪ੍ਰਸਤ ਲੋਕਾਂ ਨੇ ਮਾਮੂਲੀ ਜਿਹੇ ਦਿਖਣ ਵਾਲੇ ਝੁਮਕੇ ਵਿੱਚ ਬਦਲਾਵ ਕਰਕੇ ਉਹਨਾਂ ਨੂੰ ਸ਼ਾਦੀ ਦੇ ਕੱਪੜਿਆਂ ਦੇ ਨਾਲ-ਨਾਲ ਪੱਛਮੀ ਕੱਪੜਿਆਂ ਦੇ ਨਾਲ ਪਹਿਨੇ ਜਾਣ ਦੇ ਅਨੁਕੂਲ ਬਣਾਇਆ ਹੈ।
ਕੜੇ ਸੋਨੇ ਦੀਆਂ ਚੂੜੀਆਂ ਹੁੰਦੇ ਹਨ ਜਿਹਨਾਂ ਵਿੱਚ ਹੀਰੇ ਅਤੇ ਵਡਮੁੱਲੇ ਰਤਨ ਜੜੇ ਹੋਏ ਹੁੰਦੇ ਹਨ। ਉਹ ਆਕਾਰ ਵਿੱਚ ਵੱਡੇ ਹੁੰਦੇ ਹਨ ਜਿਹਨਾਂ ਨੂੰ ਆਮ ਤੌਰ ‘ਤੇ ਜੋੜੀ ਵਿੱਚ ਜਾਂ ਬਸ ਇੱਕ ਤੌਰ ‘ਤੇ ਪਹਿਨਿਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਔਰਤਾਂ ਆਪਣੇ ਹੱਥਾਂ ਵਿੱਚ ਬਹੁਤ ਸਾਰੀਆਂ ਚੂੜੀਆਂ ਪਹਿਨਣਾ ਪਸੰਦ ਨਹੀਂ ਕਰਦੀਆਂ। ਅੱਜ ਦੇ ਦੌਰ ਵਿੱਚ ਘੱਟ ਤੋਂ ਘੱਟ ਪਰ ਬਿਹਤਰੀਨ ਜਵੈਲਰੀ ਪਹਿਨਣ ਦੀ ਚਾਹਤ ਨੇ ਔਰਤਾਂ ਨੂੰ ਇਹਨਾਂ ਕੜ੍ਹਿਆਂ ਵੱਲ ਆਕਰਸ਼ਿਤ ਕੀਤਾ ਹੈ।
ਇੱਕ ਹੋਰ ਚੀਜ਼ ਜੋ ਅੱਜ ਦੀਆਂ ਔਰਤਾਂ ਬਹੁਤ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ ਉਹ ਹੈ ਨਥਣੀ। ਵੱਡੀ ਜੜਾਊ ਨਥਣੀ ਤੋਂ ਲੈ ਕੇ ਛੋਟੇ-ਛੋਟੇ ਹੀਰਿਆਂ ਨਾਲ ਜੜੀ ਨਥਣੀ ਅਤੇ ਆਕਰਸ਼ਕ ਪੱਛਮੀ ਡਿਜ਼ਾਇਨਾਂ ਵਾਲੀ ਨਥਣੀ ਤੱਕ, ਹਰ ਪ੍ਰਕਾਰ ਦੀ ਨਥਣੀ ਨੂੰ ਪਸੰਦ ਕੀਤਾ ਜਾਂਦਾ ਹੈ।
ਮੰਗ ਟਿੱਕਾ ਆਮ ਤੌਰ ‘ਤੇ ਇੱਕ ਇੰਚ ਲੰਬਾ ਸੋਨੇ ਦਾ ਪੈਂਡੈਂਟ ਹੁੰਦਾ ਹੈ ਜਿਸ ਵਿੱਚ ਕਦੇ-ਕਦੇ ਹੀਰਿਆਂ ਨੂੰ ਜੜ੍ਹ ਕੇ ਉੱਤਮ ਡਿਜ਼ਾਇਨ ਬਣਾਇਆ ਜਾਂਦਾ ਹੈ। ਇਸਨੂੰ ਵਿਆਹੁਤਾ ਔਰਤ ਦੇ ਮੰਗਲਸੂਤਰ ਵਿੱਚ ਪਿਰੋਇਆ ਜਾਂਦਾ ਹੈ। ਮੁੱਖ ਤੌਰ ‘ਤੇ ਉੱਤਰ ਭਾਰਤੀ ਔਰਤਾਂ ਦੁਆਰਾ ਪਹਿਨੀ ਜਾਣ ਵਾਲੀ ਇਸ ਜਵੈਲਰੀ ਨੂੰ ਸਾਰੀਆਂ ਭਾਰਤੀ ਔਰਤਾਂ ਪਸੰਦ ਕਰਨ ਲੱਗੀਆਂ ਹਨ।
ਜਦੋਂ ਗੱਲ ਪੁਰਾਣੀ ਅਤੇ ਪ੍ਰਾਚੀਨ ਜਵੈਲਰੀ ਦੀ ਹੋਵੇ, ਤਾਂ ਭਾਰਤੀ ਤਿਜ਼ੋਰੀਆਂ ਵਿੱਚ ਬਹੁਤ ਸਾਰੇ ਸ਼ਾਨਦਾਰ ਡਿਜ਼ਾਇਨ ਮੌਜੂਦ ਹਨ। ਮੈਂ ਤਾਂ ਬਸ ਇਸ ਲੇਖ ਵਿੱਚ ਕੁਝ ਸਭ ਤੋਂ ਪ੍ਰਸਿੱਧ ਡਿਜ਼ਾਇਨਾਂ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਸੂਚੀ ਬਹੁਤ ਹੀ ਲੰਬੀ ਹੈ।

Can we help you?