011-66103556

Call Now

Opens at

Articles

ਦੁਲਹਨ ਦੀ ਜਵੈਲਰੀ ਚੁਣਨ ਦਾ ਤਰੀਕਾ

On
ਭਾਰਤ ਅਨਗਿਣਤ ਚੀਜ਼ਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ ਸਾਡੇ ਵਿਆਹ ਅਤੇ ਉਹਨਾਂ ਦੀ ਸੁੰਦਰਤਾ। ਭਾਰਤੀ ਵਿਆਹ ਵਿੱਚ ਸੁੰਦਰ ਕੱਪੜੇ ਪਹਿਨੇ ਦੋ ਹਜ਼ਾਰ ਲੋਕਾਂ ਦੀ ਭੀੜ ਵਿੱਚੋਂ ਦੁਲਹਨ ਨੂੰ ਪਹਿਚਾਣ ਪਾਉਣਾ ਬਹੁਤ ਆਸਾਨ ਹੁੰਦਾ ਹੈ। ਅਜਿਹਾ ਉਸਦੇ ਦੁਆਰਾ ਪਹਿਨੇ ਹੋਏ ਕੱਪੜਿਆ ਅਤੇ ਸ਼ਾਨਦਾਰ ਗਹਿਣਿਆਂ ਦੇ ਕਾਰਨ ਸੰਭਵ ਹੁੰਦਾ ਹੈ। ਦੁਲਹਨ ਨੂੰ ਸਜਾਉਣ ਸਮੇਂ ਸਹੀ ਤਰ੍ਹਾਂ ਦੇ ਗਹਿਣੇ ਚੁਣਨਾ ਅਤੇ ਉਹਨਾਂ ਨੂੰ ਪਹਿਨ ਕੇ ਜਚਣਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਦੁਲਹਨ ਦੇ ਗਹਿਣਿਆਂ ‘ਤੇ ਕਈ ਸਾਲਾਂ ਦੀ ਆਪਣੀ ਬੱਚਤ ਖ਼ਰਚ ਕਰਦੇ ਸਮੇਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਆਓ ਇੱਕ ਨਜ਼ਰ ਪਾਉਂਦੇ ਹਾਂ। ਨੈਕਲਾਇਨ ਬਨਾਮ ਨੈਕਲੈਸ ਆਮ ਤੌਰ ‘ਤੇ ਉੱਤਰ ਭਾਰਤੀ ਵਿਆਹਾਂ ਵਿੱਚ ਦੁਲਹਨ ਚਮਚਮਾਉਂਦਾ ਹੋਇਆ ਲਹਿੰਗਾ ਪਹਿਨਦੀ ਹੈ ਜਿਸ ਵਿੱਚ ਰਤਨਾਂ ਅਤੇ ਰੇਸ਼ਮ ਦੇ ਧਾਗਿਆਂ ਤੋਂ ਬਾਰੀਕ ਡਿਜ਼ਾਇਨ ਬਣਾਏ ਜਾਂਦੇ ਹਨ। ਪੁਸ਼ਾਕ ਦਾ ਡਿਜ਼ਾਇਨ ਕੁਝ ਵੀ ਹੋ ਸਕਦਾ ਹੈ, ਚਾਹੇ ਬੋਟ ਨੇਕ ਜਾਂ ਸਵੀਟਹਾਰਟ ਨੈਕਲਾਇਨ ਜਾਂ ਫਿਰ ਡੂੰਘੇ ਕੱਟ ਵਾਲੀ ਨੈਕਲਾਇਨ। ਵਿਆਹ ਦੀ ਪੁਸ਼ਾਕ ਦੇ ਨਾਲ ਗਲੇ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਵੀ ਮੇਲ ਖਾਂਦਾ ਹੋਣਾ ਚਾਹੀਦਾ ਹੈ। ਚਾਹੇ ਚੋਕਰ, ਲੰਬਾ ਗਲੇ ਦਾ ਹਾਰ ਜਾਂ ਦੋਵਾਂ ਦੀ ਜੁਗਲਬੰਦੀ। ਬਹੁਤ ਜ਼ਿਆਦਾ ਭੜਕੀਲੇ ਗਹਿਣੇ ਅਤੇ ਤੁਹਾਡੀ ਚਮੜੀ ਨੂੰ ਸਿਤਾਰਿਆਂ ਅਤੇ ਹੀਰਿਆਂ ਨਾਲ ਢਕ ਦੇਣ ‘ਤੇ ਤੁਸੀਂ ਡਿਸਕੋ ਬਾਲ ਦਿਖਾਈ ਦੇਣ ਲੱਗੋਗੇ। ਅਜਿਹੇ ਗਹਿਣੇ ਚੁਣੋ ਜੋ ਪੁਸ਼ਾਕ ਦੇ ਨਾਲ-ਨਾਲ ਤੁਹਾਡੀ ਸੁੰਦਰਤਾ ਨੂੰ ਵੀ ਉਭਾਰਣ। ਸਟਾਇਲ ਨਾਲ ਕਰੋ ਵੱਖ-ਵੱਖ ਪ੍ਰਕਾਰ ਦੇ ਗਹਿਣਿਆਂ ਦੀ ਜੁਗਲਬੰਦੀ ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਸੋਨੇ, ਪਲੈਟੀਨਮ, ਵ੍ਹਾਇਟ ਗੋਲਡ, ਰੋਜ਼ ਗੋਲਡ ਆਦਿ ਤੋਂ ਬਣੇ ਗਹਿਣੇ ਮਿਲਾਜੁਲਾ ਕੇ ਪਹਿਨਣਾ ਬੇਢੰਗਾ ਲੱਗਦਾ ਹੈ। ਪਰ ਸਮਝਦਾਰੀ ਨਾਲ ਅਤੇ ਸਟਾਇਲ ਨਾਲ ਉਹਨਾਂ ਨੂੰ ਪਹਿਨਿਆ ਜਾਵੇ, ਤਾਂ ਉਹ ਬਹੁਤ ਸ਼ਾਨਦਾਰ ਦਿਖਾਈ ਦਿੰਦੇ ਹਨ। ਦੁਲਹਨ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਪ੍ਰਕਾਰ ਦੇ ਗਹਿਣੇ ਸਮਝਦਾਰੀ ਨਾਲ ਮਿਲਾ-ਜੁਲਾ ਕੇ ਪਹਿਨਣ ਜਿਸ ਨਾਲ ਕਿ ਉਸਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣ। ਰੰਗਾਂ ਦਾ ਮੇਲ-ਜੋਲ ਨਾ ਕਰੋ ਇਹ ਸੱਚ ਹੈ ਕਿ ਵੱਖ-ਵੱਖ ਰੰਗ ਦੇ ਰਤਨ ਦਿਖਣ ਵਿੱਚ ਚਮਕਦਾਰ ਹੁੰਦੇ ਹਨ ਅਤੇ ਸਹੀ ਪਹਿਰਾਵੇ ਦੇ ਨਾਲ ਪਹਿਨਣ ਨਾਲ ਉਹਨਾਂ ਵਿੱਚੋਂ ਇੱਕ ਸੁੰਦਰ ਕਿਰਨ ਬਾਹਰ ਨਿਕਲਦੀ ਹੈ। ਪਰ ਜੇ ਤੁਸੀਂ ਇੱਕ ਰੰਗੇ ਦੇ ਕੱਪੜੇ ਪਹਿਨਦੇ ਹੋ, ਤਾਂ ਰੰਗ-ਬਿਰੰਗੇ ਰਤਨ ਪਹਿਨਣਾ ਸਹੀ ਨਹੀਂ ਹੋਵੇਗਾ। ਜਿਵੇਂ ਕਿ, ਜੇ ਤੁਹਾਡੇ ਵਿਆਹ ਦੇ ਜੋੜੇ ਦਾ ਰੰਗ ਹਲਕਾ ਹੈ, ਤਾਂ ਇੱਕ ਹੀ ਰੰਗ ਦਾ ਚਮਕਦਾਰ ਰਤਨਾਂ ਵਾਲਾ ਗਹਿਣਾ ਪਹਿਨੋ। ਜੇ ਵਿਆਹ ਦੇ ਜੋੜੇ ਦਾ ਰੰਗ ਚਮਕਦਾਰ ਹੈ, ਤਾਂ ਹਲਕੇ ਰੰਗ ਵਾਲਾ ਰਤਨ ਗਹਿਣਾ ਹੀ ਵਧੀਆ ਰਹੇਗਾ। ਆਪਣੇ ਵਿਆਹ ਦੇ ਜੋੜੇ ਨਾਲ ਮੇਲ ਖਾਂਦੇ ਗਹਿਣੇ ਪਹਿਨੋ ਜਦ ਵਿਆਹ ਦਾ ਜੋੜਾ ਦਿਖਣ ਵਿੱਚ ਉੱਤਮ ਹੋਵੇ, ਤਾਂ ਹਲਕੇ-ਫੁਲਕੇ ਗਹਿਣੇ ਹੀ ਪਹਿਨਣੇ ਚਾਹੀਦੇ ਹਨ ਜਿਸ ਨਾਲ ਕਿ ਉਸ ਜੋੜੇ ਦੀ ਸੁੰਦਰਤਾ ਅਤੇ ਆਕਰਸ਼ਣ ਨਿਖ਼ਰ ਕੇ ਆਵੇ। ਇਸਦੇ ਉਲਟ, ਜੇ ਤੁਹਾਡਾ ਵਿਆਹ ਦਾ ਜੋੜਾ ਸਧਾਰਨ ਹੈ, ਤਾਂ ਚਮਕਦਾਰ ਅਤੇ ਸੁੰਦਰ ਗਹਿਣੇ ਪਹਿਨੋ ਜਿਸ ਨਾਲ ਕਿ ਇੱਕ ਭਾਰਤੀ ਦੁਲਹਨ ਦੇ ਰੂਪ ਵਿੱਚ ਤੁਸੀਂ ਪੂਰੀ ਤਰ੍ਹਾਂ ਨਾਲ ਸ਼ਾਨਦਾਰ ਦਿਖਾਈ ਦੇਵੋ। ਆਪਣੇ ਸਾਰੇ ਗਹਿਣੇ ਵਿਆਹ ਵਾਲੇ ਦਿਨ ਨਾ ਪਹਿਨੋ ਜਦ ਗੱਲ ਭਾਰਤੀ ਦੁਲਹਨ ਦੀ ਸੁੰਦਰਤਾ ਦੀ ਹੋਵੇ, ਤਾਂ ਆਪਣੇ ਸਾਰੇ ਗਹਿਣੇ ਵਿਆਹ ਵਾਲੇ ਦਿਨ ਨਹੀਂ ਪਹਿਨਣੇ ਚਾਹੀਦੇ। ਸਮਝਦਾਰੀ ਤਦ ਹੋਵੇਗੀ ਜੇ ਸਹੀ ਗਹਿਣੇ ਸਹੀ ਪੁਸ਼ਾਕ ਦੇ ਨਾਲ ਸਹੀ ਮੌਕੇ ‘ਤੇ ਸਟਾਇਲ ਨਾਲ ਪਾਓ। ਕਦੇ-ਕਦੇ ਬਹੁਤ ਸਾਰੇ ਗਹਿਣੇ ਇੱਕੋ ਸਮੇਂ ‘ਤੇ ਨਹੀਂ ਪਹਿਨਣਾ ਵੀ ਅਕਲਮੰਦੀ ਹੁੰਦੀ ਹੈ। ਵਿਆਹ ਤੋਂ ਅੱਗੇ ਵੀ ਸੋਚੋ ਸ਼ਾਦੀ ਦੇ ਸਮਾਰੋਹ ਤਾਂ ਕੁਝ ਹੀ ਦਿਨ ਚੱਲਣਗੇ ਪਰ ਗਹਿਣੇ ਤਾਂ ਆਉਣ ਵਾਲੀਆਂ ਕਈਆਂ ਪੀੜ੍ਹੀਆਂ ਤੱਕ ਚੱਲਣ ਵਾਲੇ ਹਨ। ਇਸ ਲਈ ਕਿਸੇ ਗਹਿਣੇ ‘ਤੇ ਪੈਸੇ ਖ਼ਰਚ ਕਰਨ ਤੋਂ ਪਹਿਲਾਂ ਉਸਦੇ ਵਾਰ-ਵਾਰ ਇਸਤੇਮਾਲ ਅਤੇ ਕਿਹਨਾਂ ਕਿਹਨਾਂ ਪਹਿਰਾਵਿਆਂ ਦੇ ਨਾਲ ਉਹਨਾਂ ਨੂੰ ਪਹਿਨਿਆ ਜਾ ਸਕਦਾ ਹੈ, ਇਸਦੇ ਬਾਰੇ ਸੋਚੋ। ਇੱਕ ਦੇ ਉੱਪਰ ਇੱਕ ਗਹਿਣੇ ਪਹਿਨਣ ਦੀ ਕਲਾ ਨੂੰ ਜਾਣੋ: ਦੱਖਣੀ ਭਾਰਤੀ ਦੁਲਹਨਾਂ ਦੇ ਲਈ ਖਾਸ ਤੌਰ ‘ਤੇ ਆਮ ਤੌਰ ‘ਤੇ ਇੱਕ ਦੱਖਣੀ ਭਾਰਤੀ ਦੁਲਹਨ ਸਲੀਕੇ ਨਾਲ ਪਹਿਨੀ ਗਈ ਸਿਲਕ ਸਾੜੀ ਦੇ ਨਾਲ ਚੋਕਰ, ਗਲੇ ਦੇ ਛੋਟੇ ਹਾਰ ਤੋਂ ਲੈ ਕੇ ਲੰਬਾ ਹਾਰ ਪਹਿਨਦੀ ਹੈ। ਅਨੇਕ ਪ੍ਰਕਾਰ ਦੇ ਗਲੇ ਦੇ ਹਾਰਾਂ ਨੂੰ ਸੁੰਦਰ ਤਰੀਕੇ ਨਾਲ ਪਹਿਨਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਗੜਬੜ ਵੀ ਹੋ ਸਕਦੀ ਹੈ। ਅੰਤ ਵਿੱਚ, ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਯਾਨੀ ਕਿ ਦੁਲਹਨ ਨੂੰ ਖੁਦ ਦਾ ਸਾਜ਼ ਸ਼ਿੰਗਾਰ ਪਸੰਦ ਆਉਣਾ ਚਾਹੀਦਾ ਹੈ। ਤਾਂ ਆਪਣੇ ਦਿਲ ਦੀ ਸੁਣੋ ਅਤੇ ਉਹ ਗਹਿਣੇ ਚੁਣੋ ਜੋ ਤੁਹਾਨੂੰ ਪਸੰਦ ਹਨ। ਆਪਣੇ ਆਪ ਹੀ ਤੁਸੀਂ ਸੁੰਦਰ ਦੁਲਹਣ ਬਣ ਜਾਓਗੇ।
Publisher: Kalyan Jewellers

ਰਤਨਾਂ ਦੀ ਮਹਾਰਾਣੀ ਯਾਨੀ ਮੋਤੀਆਂ ਯਾਨੀ ਸ਼ਕਤੀ ਦੇ ਪ੍ਰਤੀਕ ਦੇ ਨਾਲ ਇੱਕ ਅਮਿੱਟ ਛਾਪ ਛੱਡਣਾ

On
ਮੋਤੀਆਂ ਨੂੰ ‘ਰਤਨਾਂ ਦੀ ਰਾਣੀ’ ਕਿਹਾ ਜਾਂਦਾ ਹੈ ਅਤੇ ਇਹ ਠੀਕ ਵੀ ਹੈ। ਇਹਨਾਂ ਨੂੰ ਰੋਜ਼-ਰੋਜ਼ ਜਾਂ ਹਰ ਕਿਸੇ ਦੁਆਰਾ ਨਹੀਂ ਪਹਿਨਿਆ ਜਾਂਦਾ ਹੈ। ਇਹਨਾਂ ਨੂੰ ਪਹਿਨਣ ਵਾਲਾ ਦਿਖਣ ਵਿੱਚ ਵੀ ਉੰਨਾ ਰਾਜਸੀ ਸ਼ਾਨ ਵਾਲਾ ਹੋਣਾ ਚਾਹੀਦਾ ਹੈ। ਬਾਕੀ ਗਹਿਣਿਆਂ ਦੇ ਉਲਟ, ਜਿਹਨਾਂ ਨੂੰ ਖੁਦਾਈ ਕਰਕੇ ਕੱਢਿਆ ਜਾਂਦਾ ਹੈ, ਮੋਤੀਆਂ ਦੇ ਸਮੁੰਦਰ ਦੀ ਡੂੰਘਾਈ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਮੋਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਸਮੁੰਦਰ ਦੀ ਗਹਿਰਾਈ ਵਿੱਚ ਗੋਤਾ ਲਗਾ ਕੇ ਇਹਨਾਂ ਦੁਰਲਭ ਰਤਨਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਮੋਤੀਆਂ ਦਾ ਨਿਰਮਾਣ ਘੋਗੇ ਵਿੱਚ ਹੁੰਦਾ ਹੈ। ਕਿਸੇ ਬਾਹਰੀ ਕਣ ਜਿਵੇਂ ਕਿ ਧੂੜ ਜਾਂ ਰੇਤ ਦੇ ਅੰਦਰ ਪ੍ਰਵੇਸ਼ ਕਰਨ ‘ਤੇ, ਘੋਗਾ ਕਈ ਸਾਲਾ ਤੱਕ ਉਸ ਕਣ ਦੇ ਚਾਰੇ ਪਾਸੇ ਸੀਪ ਨਾਮਕ ਇੱਕ ਪਦਾਰਥ ਛੱਡਦਾ ਹੈ। ਜਿਸ ਤੋਂ ਬਾਅਦ ਇੱਕ ਚਮਚਮਾਉਂਦਾ ਹੋਇਆ ਰਤਨ ਪ੍ਰਾਪਤ ਹੁੰਦਾ ਹੈ। ਮੋਤੀ ਨੂੰ ਕੁਦਰਤੀ ਤੌਰ ‘ਤੇ ਬਣਨ ਵਿੱਚ ਢਾਈ ਸਾਲ ਤੋਂ ਵੱਧ ਦਾ ਸਮਾਂ ਲੱਗਦਾ ਹੈ। ਹਰ ਮੋਤੀ ਆਪਣੇ ਆਪ ਵਿੱਚ ਖਾਸ ਹੁੰਦਾ ਹੈ ਕਿਉਂਕਿ ਕੋਈ ਵੀ ਦੋ ਮੋਤੀ ਮਾਪ, ਆਕਾਰ ਜਾਂ ਚਮਕ ਵਿੱਚ ਇੱਕੋ ਜਿਹੇ ਨਹੀਂ ਹੁੰਦੇ ਹਨ। ਸਦੀਆਂ ਤੋਂ ਔਰਤਾਂ ਸੁੰਦਰ ਦਿਖਣ ਲਈ ਮੋਤੀ ਦੇ ਗਹਿਣੇ ਪਹਿਨਦੀਆਂ ਆ ਰਹੀਆਂ ਹਨ। ਯੂਨਾਨੀਆਂ ਤੋਂ ਲੈ ਕੇ ਮਿਸਰ ਦੇ ਫੈਰੋਜ਼ ਤੱਕ, ਸ਼ਕਤੀਸ਼ਾਲੀ ਚੀਨੀ ਰਾਜਵੰਸ਼ਾਂ ਤੋਂ ਲੈ ਕੇ ਸ਼ਾਹੀ ਮੁਗਲ ਸਮਰਾਜ ਤੱਕ, ਸ਼ਾਹੀ ਖਜ਼ਾਨਿਆਂ ਵਿੱਚ ਮੋਤੀਆਂ ਨੂੰ ਇੱਕ ਵੱਖ ਹੀ ਸਥਾਨ ਦਿੱਤਾ ਗਿਆ ਹੈ। ਪੁਰਾਣੇ ਜ਼ਮਾਨੇ ਵਿੱਚ ਰਾਜਾ ਆਪਣੇ ਕਰੀਬੀ ਲੋਕਾਂ ਨੂੰ ਮੋਤੀ ਉਪਹਾਰ ਵਿੱਚ ਦਿੰਦੇ ਸਨ ਅਤੇ ਸ਼ਾਹੀ ਖਾਨਦਾਨਾਂ ਦੀਆਂ ਔਰਤਾਂ ਉਹਨਾਂ ਨੂੰ ਸ਼ਾਨਦਾਰ ਤਰੀਕਿਆਂ ਨਾਲ ਪਹਿਨਦੀਆਂ ਸਨ। ਅੱਜ ਵੀ, ਮੋਤੀ ਦੇ ਗਹਿਣੇ ਔਰਤ ਦੇ ਦਿਲ ਅਤੇ ਉਸਦੀ ਅਲਮਾਰੀ ਵਿੱਚ ਇੱਕ ਵੱਖ ਹੀ ਸਥਾਨ ਰੱਖਦੇ ਹਨ। ਮੋਤੀ ਬਹੁਤ ਹੀ ਨਾਜ਼ੁਕ ਹੁੰਦਾ ਹੈ ਅਤੇ ਕ੍ਰੀਮ ਅਤੇ ਰਸਾਇਣਿਕ ਪਦਾਰਥਾਂ ਦੇ ਨਿਰੰਤਰ ਸੰਪਰਕ ਵਿੱਚ ਆਉਣ ਨਾਲ ਉਸਨੂੰ ਨੁਕਸਾਨ ਪਹੁੰਚ ਸਕਦਾ ਹੈ, ਇਸ ਲਈ ਮੋਤੀ ਦੇ ਗਹਿਣੇ ਕੇਵਲ ਖਾਸ ਮੌਕਿਆਂ ‘ਤੇ ਹੀ ਪਹਿਨੇ ਜਾਂਦੇ ਹਨ। ਸ਼ਾਹੀ ਅਹਿਸਾਸ ਦਿਲਾਉਣ ਲਈ ਮੋਤੀਆਂ ਦੀਆਂ ਵਾਲੀਆਂ ਹੀ ਕਾਫੀ ਹੁੰਦੀਆਂ ਹਨ। ਮੋਤੀ ਦੀਆਂ ਵਾਲੀਆਂ ਆੱਫਿਸ ਵਿੱਚ ਵੀ ਪਹਿਨੀਆ ਜਾ ਸਕਦੀਆਂ ਹਨ। ਰੋਜ਼ਾਨਾ ਮੋਤੀ ਦੇ ਬ੍ਰੇਸਲੈਟ ਜਾਂ ਚੂੜੀਆਂ ਪਹਿਨਣ ਦੀ ਸਲਾਹ ਨਹੀਂ ਦਿੱਤੀ ਜਾਂਦੀ, ਕਿਉਂਕਿ ਉਹਨਾਂ ਦੇ ਟੁੱਟਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸ਼ਾਦੀਆਂ-ਪਾਰਟੀਆਂ ਲਈ ਮੋਤੀ ਜੜ੍ਹੀ ਚਾਂਦਵਾਲੀ ਸਭ ਤੋਂ ਸਹੀ ਵਿਕਲਪ ਹੁੰਦਾ ਹੈ। ਵੈਸੇ ਤਾਂ ਦੁਲਹਨ ਨੂੰ ਸੋਨੇ ਅਤੇ ਹੀਰੇ ਦੇ ਗਹਿਣਿਆਂ ਨਾਲ ਜ਼ਿਆਦਾ ਸਜਾਇਆ ਜਾਂਦਾ ਹੈ, ਪਰ ਅਜਿਹੇ ਮੌਕਿਆਂ ‘ਤੇ ਮੋਤੀ ਦੇ ਗਹਿਣੇ ਦੀ ਆਪਣੀ ਹੀ ਗੱਲ ਹੁੰਦੀ ਹੈ। ਸੁੰਦਰ ਚੋਕਰ ਤੋਂ ਲੈ ਕੇ ਇੱਕ ਤੋਂ ਜ਼ਿਆਦਾ ਪੰਗਤੀਆਂ ਵਾਲੇ ਲੰਬੇ ਗਲੇ ਦੇ ਹਾਰ ਤੱਕ, ਮੋਤੀ ਦੇ ਗਹਿਣੇ ਝਟ ਹੀ ਤੁਹਾਡੀ ਸ਼ਾਨ ਵਧਾ ਸਕਦੇ ਹਨ। ਇਸਦੇ ਠੀਕ ਉਲਟ, ਕਿਸੇ ਗੈਰ-ਰਸਮੀ ਪਾਰਟੀ ਵਿੱਚ ਮੋਤੀਆਂ ਦੀ ਇੱਕ ਸਧਾਰਨ ਜਿਹੀ ਮਾਲਾ ਪਹਿਨ ਕੇ ਤੁਸੀਂ ਬਹੁਤ ਹੀ ਉਮਦਾ ਅਤੇ ਸੁੰਦਰ ਦਿਖਾਈ ਦੇਵੋਗੀ। ਮੋਤੀਆਂ ਦੇ ਗਹਿਣਿਆਂ ਦੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਸਨੂੰ ਕਿਸੇ ਵੀ ਮੌਕੇ ‘ਤੇ, ਪਹਿਨਣ ਵਾਲੇ ਦੀ ਪਸੰਦ ਦੇ ਅਨੁਸਾਰ, ਸੁੰਦਰ ਅੰਦਾਜ਼ ਨਾਲ ਸਟਾਇਲ ਕੀਤਾ ਜਾ ਸਕਦਾ ਹੈ।
Publisher: Kalyan Jewellers

Can we help you?