My Kalyan Mini Store, Main Bazzar, Moga

1002 No-42, Near Sham Lal Chowk
Moga- 142001

+918066019233

Call Now

Opens at

Articles

ਕਲਿਆਣ ਜਵੈਲਰਸ ਵੱਲੋਂ ਓਨਮ ਲਈ ਜਵੈਲਰੀ ਦੀ ਪ੍ਰੇਰਣਾ

On
ਕੇਰਲ ਵਿੱਚ ਚਿੰਗਮ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਚਾਰੇ ਪਾਸੇ ਹਵਾ ਵਿੱਚ ਤਿਓਹਾਰ ਦੀ ਖੁਸ਼ਬੂ ਫੈਲੀ ਹੋਈ ਹੈ। ਓਨਮ, ਜੋ ਕਿਸੇ ਵੀ ‘ਮਲਿਆਲੀ’ ਲਈ ਸਭ ਤੋਂ ਸੁਖਦ ਅਤੇ ਪਸੰਦੀਦਾ ਤਿਓਹਾਰ ਹੁੰਦਾ ਹੈ ਅਤੇ ਜਿਸ ਨੂੰ ਦੁਨੀਆਂ ਭਰ ਵਿੱਚ ਪੂਰੀ ਸੁੰਦਰਤਾ, ਪਿਆਰ ਅਤੇ ਭਾਈਚਾਰੇ ਦੇ ਨਾਲ ਮਨਾਇਆ ਜਾਂਦਾ ਹੈ। ਇਸ ਮਹਾਂਮਾਰੀ ਨਾਲ ਭਲੇ ਹੀ ਤਿਓਹਾਰ ਦੀ ਸੁੰਦਰਤਾ ਘੱਟ ਹੋ ਜਾਵੇ ਪਰ ਓਨਮ ਤੋਂ ਲੋਕਾਂ ਨੂੰ ਮਿਲਣ ਵਾਲੀ ਖੁਸ਼ੀ ਅਤੇ ਭਾਈਚਾਰ ਘੱਟ ਨਹੀਂ ਹੋਣ ਵਾਲਾ ਹੈ। ਹਿੰਦੂ ਪੁਰਾਣਿਕ ਕਥਾ ਦੇ ਅਨੁਸਾਰ ਧਰਤੀ ‘ਤੇ ਸ਼ਾਸਨ ਕਰਨ ਵਾਲੇ ਅਸੁਰ ਰਾਜਾ, ਮਹਾਂਬਲੀ ਦੇ ਸੁਆਗਤ ਵਿੱਚ ਓਨਮ ਮਨਾਇਆ ਜਾਂਦਾ ਹੈ। ਲੋਕ ਆਪਣੇ ਘਰਾਂ ਦੀ ਸਾਫ਼-ਸਫਾਈ ਕਰਦੇ ਹਨ, ਘਰ ਵਿੱਚ ਆਂਗਣ ਨੂੰ ਸੁੰਦਰ ‘ਪੂਕਲਮ’ ਨਾਲ ਸਜਾਉਂਦੇ ਹਨ ਜਿਸ ਵਿੱਚ ਚਮਕੀਲੇ ਰੰਗਾਂ ਵਾਲੇ ਫੁੱਲ ਅਤੇ ਚਮਕਦਾਰ ਦੀਵੇ ਰੱਖੇ ਜਾਂਦੇ ਹਨ, ‘ਓਨਥੱਪਨ’ ਨਾਮਕ ਮਿੱਟੀ ਦੇ ਸ਼ੰਖ ਬਣਾਏ ਜਾਂਦੇ ਹਨ ਜਿਹਨਾਂ ਨੂੰ ‘ਪੂਕਲਮ’ ਦੇ ਵਿਚਕਾਰ ਰੱਖਿਆ ਜਾਂਦਾ ਹੈ ਅਤੇ ‘ਸਾਧਯ’ ਨਾਮਕ ਸ਼ਾਨਦਾਰ ਅਤੇ ਬਹੁਤ ਲਜ਼ੀਜ਼ ਵਿਅੰਜਨ ਬਣਾਇਆ ਜਾਂਦਾ ਹੈ। ਔਰਤਾਂ ਸਥਾਨਕ ਬੁਣਕਰਾਂ ਦੁਆਰਾ ਬੁਣੀ ਗਈ ਪਾਰੰਪਰਿਕ ਕਸਵੂ ਸਾੜੀ ਪਹਿਨਦੀਆਂ ਹਨ। ਇਸ ਸਾੜੀ ਦੀ ਖਾਸ ਗੱਲ ਇਹ ਹੈ ਕਿ ਇਸਦੀ ਰੰਗਤ ਹਮੇਸ਼ਾ ਕ੍ਰੀਮ ਰੰਗ ਦੀ ਹੁੰਦੀ ਹੈ ਅਤੇ ਇਸਦਾ ਬਾਰਡਰ ਚਮਚਮਾਉਂਦੀ ਸੁਨਿਹਰੀ ਜ਼ਰੀ ਵਾਲਾ ਹੁੰਦਾ ਹੈ। ਇਹ ਸਾੜੀ ਇੰਨੀ ਪ੍ਰਸਿੱਧ ਹੈ ਕਿ ਇਸਨੂੰ ‘ਓਨਮ ਸਾੜੀ’ ਵੀ ਕਿਹਾ ਜਾਂਦਾ ਹੈ। ਕੋਈ ਵੀ ਚਮਕੀਲੇ ਰੰਗ ਵਾਲਾ ਬਲਾਉਜ਼ ਕਸਵੂ ਸਾੜੀ ਦੇ ਨਾਲ ਪਹਿਨ ਕੇ ਬਹੁਤ ਸੁੰਦਰ ਲੱਗਦਾ ਹੈ। ਇਸਦੇ ਨਾਲ ਵਾਲਾਂ ਵਿੱਚ ਚਮੇਲੀ ਦੇ ਫੁੱਲ ਅਤੇ ਚਮਚਮਾਉਂਦੀ ਓਨਮ ਜਵੈਲਰੀ ਪਹਿਨ ਲਿਆ ਜਾਵੇ ਤਾਂ ਕੀ ਕਹਿਣਾ। ਓਨਮ ਦਾ ਤਿਓਹਾਰ ਖੁਸ਼ਹਾਲੀ ਅਤੇ ਉੱਨਤੀ ਲਈ ਵੀ ਮਨਾਇਆ ਜਾਂਦਾ ਹੈ। ਤਾਂ ਹੀ ਔਰਤਾਂ ਇਸ ਪਵਿੱਤਰ ਅਵਸਰ ‘ਤੇ ਸੋਨੇ ਦੀ ਜਵੈਲਰੀ ਪਹਿਨਦੀਆਂ ਹਨ। ਕੇਰਲ ਦੀ ਪਾਰੰਪਰਿਕ ਜਵੈਲਰੀ ਜਿਸ ਵਿੱਚ ਸਦਾਬਹਾਰਾ ਕੋੜਾ ਕੜੁੱਕਨ, ਪ੍ਰਸਿੱਧ ਕਸੂ ਮਲਾਈ, ਸ਼ਾਨਦਾਰ ਜੈਸਮੀਨ ਬਡ ਨੈਕਲੈਸ, ਆਕਰਸ਼ਕ ਗੂਜ਼ਬੇਰੀ ਨੈਕਲੈਸ (ਨੇਲਿਕਾ ਮਲਾਈ), ਸੁੰਦਰ ਅਤੇ ਸ਼ਾਨਦਾਰ ਟੈਂਪਲ ਜਵੈਲਰੀ ਓਨਮ ਵਿੱਚ ਅਨੋਖਾ ਬਣਾਉਂਦੇ ਹਨ। ਸਮਾਂ ਬੀਤਣ ਦੇ ਨਾਲ ਹੀ, ਨਵੀਂ ਪੀੜ੍ਹੀ ਆਪਣੀ ਪਸੰਦ ਦੀ ਨਵੀਂ ਜਵੈਲਰੀ ਖਰੀਦ ਕੇ ਫੈਸ਼ਨ ਵਿੱਚ ਕੁਝ ਨਵਾਂਪਣ ਲਿਆਉਂਦੀ ਹੈ। ਹਲਕੇ ਵਜ਼ਨ ਦੀ ਸੋਨੇ ਦੀ ਜਵੈਲਰੀ ਅਤੇ ਸਾਦੇ ਡਿਜ਼ਾਇਨ ਅੱਜ-ਕੱਲ ਦੀ ਪੀੜ੍ਹੀ ਨੂੰ ਬਹੁਤ ਪਸੰਦ ਆਉਂਦੇ ਹਨ। ਕਿਉਂਕਿ ਮੋਤੀ ਜੜਿਤ ਸੋਨੇ ਦੀ ਜਵੈਲਰੀ ਉਸਦੇ ਨਾਲ ਬਹੁਤ ਜੱਚਦੀ ਹੈ ਅਤੇ ਰੰਗ ਨੂੰ ਇਕਰੂਪਤਾ ਦਿੰਦੀ ਹੈ। ਦਿਖਣ ਵਿੱਚ ਸਧਾਰਨ ਲੱਗਣ ਦੇ ਬਾਵਜੂਦ ਇਹਨਾਂ ਦਾ ਆਪਣਾ ਹੀ ਪ੍ਰਭਾਵ ਹੁੰਦਾ ਹੈ ਅਤੇ ਵਰਤਮਾਨ ਪੀੜੀ ਇਸਨੂੰ ਪਸੰਦ ਕਰਦੀ ਹੈ। ਚਾਹੇ ਸੁੰਦਰ ਯਾ ਸਰਲ, ਓਨਮ ਵਿੱਚ ਕੀਤਾ ਜਾਣ ਵਾਲਾ ਹਰ ਫੈਸ਼ਨ ਸਦੀਆਂ ਪੁਰਾਣੀ ਪਰੰਪਰਾ ਅਤੇ ਆਧੁਨਿਕ ਪਹਿਗਵੇ ਦਾ ਇੱਕ ਸੰਗਮ ਹੁੰਦਾ ਹੈ। ਕਲਿਆਣ ਜਵੈਲਰਸ ਵਿੱਚ ਤੁਹਾਨੂੰ ਅਨੇਕ ਪ੍ਰਕਾਰ ਦੇ ਵਿਕਲਪ ਮਿਲਦੇ ਹਨ ਤਾਂ ਕਿ ਤੁਸੀਂ ਆਪਣੀ ਪਸੰਦ ਅਨੁਸਾਰ ਖੁਦ ਨੂੰ ਸਟਾਇਲ ਕਰੋ।
Publisher: Kalyan Jewelers

ਆਇਆ ਤੀਜ ਦਾ ਤਿਓਹਾਰ, ਚੂੜੀਆਂ ਦਾ ਫੈਸ਼ਨ

On
ਮਾਨਸੂਨ ਦਾ ਮੌਸਮ ਉੱਤਰ ਭਾਰਤ ਦੀਆਂ ਔਰਤਾਂ ਲਈ ਖੁਸ਼ ਹੋਣ ਦੇ ਮੌਕੇ ਨਾਲ ਲਿਆਉਂਦਾ ਹੈ। ਜੁਲਾਈ ਤੋਂ ਸਤੰਬਰ ਮਹੀਨੇ ਤੱਕ ਤੀਜ ਦਾ ਤਿਓਹਾਰ ਮਨਾਇਆ ਜਾਂਦਾ ਹੈ। ਤੀਜ, ਜਿਸ ਨੂੰ ਨੇਪਾਲ ਦੇ ਹਿੰਦੂ ਅਤੇ ਉੱਤਰ ਪੂਰਬੀ ਭਾਰਤ ਦੇ ਨਿਵਾਸੀ ਮੁੱਖ ਤੌਰ ‘ਤੇ ਮਨਾਉਂਦੇ ਹਨ, ਰੰਗ, ਜਸ਼ਨ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਤੀਜ ਨੂੰ ਉੱਤਰ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਮਨਾਇਆ ਜਾਂਦਾ ਹੈ। ਤਿੰਨ ਪ੍ਰਕਾਰ ਦੀ ਤੀਜ ਹੁੰਦੀ ਹੈ। ਹਰਿਆਲੀ ਤੀਜ, ਜਿਸਨੂੰ ਸਾਵਣ ਮਹੀਨੇ ਵਿੱਚ ਮੱਸਿਆ ਦੇ ਬਾਅਦ ਤੀਜੇ ਦਿਨ ਮਨਾਇਆ ਜਾਂਦਾ ਹੈ, ਕਜਰੀ ਤੀਜ ਜੋ ਹਿੰਦੂ ਮਹੀਨੇ ਭਾਦੋ ਦੇ ਕ੍ਰਿਸ਼ਨ ਪੱਖ ਦੇ ਤੀਜੇ ਦਿਨ ਮਨਾਈ ਜਾਂਦੀ ਹੈ ਅਤੇ ਹਰਤਾਲਿਕਾ ਤੀਜ, ਜਿਸਨੂੰ ਭਾਦੋ ਮਹੀਨੇ ਦੇ ਸ਼ੁਕਲ ਪੱਖ਼ ਵਿੱਚ ਤੀਜੇ ਦਿਨ ਮਨਾਇਆ ਜਾਂਦਾ ਹੈ। ਤੀਜ ਦਾ ਤਿਓਹਾਰ ਹਿੰਦੂ ਦੇਵੀ ਪਾਰਵਤੀ ਅਤੇ ਹਿੰਦੂ ਭਗਵਾਨ ਸ਼ਿਵ ਦੇ ਮਿਲਣ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੇਵੀ ਪਾਰਵਤੀ ਨੇ ਘੋਰ ਤਪੱਸਿਆ ਕੀਤੀ ਅਤੇ ਭਗਵਾਨ ਸ਼ਿਵ ਨਾਲ ਵਿਆਹ ਕਰਨ ਲਈ 108 ਵਾਰ ਜਨਮ ਲਿਆ। ਇਸ ਸ਼ੁੱਭ ਦਿਨ ਦੇ ਅਵਸਰ ‘ਤੇ ਔਰਤਾਂ ਦੇਵੀ ਪਾਰਵਤੀ ਦੀ ਪੂਜਾ ਚੰਗਾ ਪਤੀ ਪਾਉਣ ਦੇ ਲਈ ਕਰਦੀਆਂ ਹਨ ਅਤੇ ਸ਼ਾਦੀ-ਸ਼ੁਦਾ ਔਰਤਾਂ ਆਪਣੇ ਪਤੀਆਂ ਦੇ ਕਲਿਆਣ ਲਈ ਪੂਜਾ ਕਰਦੀਆਂ ਹਨ। ਜਿਵੇਂ ਕਿ ਕਿਸੇ ਵੀ ਭਾਰਤੀ ਤਿਓਹਾਰ ਵਿੱਚ ਹੁੰਦਾ ਹੈ, ਤੀਜ ਰੰਗਾਂ ਨਾਲ ਭਰਿਆ ਤਿਓਹਾਰ ਹੈ ਜੋ ਖੁਸ਼ੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਔਰਤਾਂ ਅਤੇ ਲੜਕੀਆਂ ਆਪਣੀਆਂ ਹਥੇਲੀਆਂ ‘ਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨ ਵਾਲੀ ਮਹਿੰਦੀ ਲਗਾਉਂਦੀਆਂ ਹਨ ਅਤੇ ਚਮਚਮਾਉਂਦੇ ਲਾਲ, ਨਾਰੰਗੀ ਅਤੇ ਹਰੇ ਰੰਗਾਂ ਵਾਲੀਆਂ ਵੇਸ਼-ਭੂਸ਼ਾਵਾਂ ਪਹਿਨਦੀਆਂ ਹਨ ਜੋ ਖੁਸ਼ਹਾਲੀ ਅਤੇ ਉੱਨਤੀ ਦਾ ਪ੍ਰਤੀਕ ਹੁੰਦਾ ਹੈ। ਕੁਝ ਔਰਤਾਂ ਇਸ ਪਵਿੱਤਰ ਦਿਨ ਆਪਣੀ ਮਨੋਕਾਮਨਾ ਦੀ ਪੂਰਤੀ ਦੇ ਲਈ ਵਰਤ ਰੱਖਦੀਆਂ ਹਨ। ਪੂਜਾ ਦੀ ਸਮਾਪਤੀ ਅਤੇ ਦਾਨ-ਪੁੰਨ ਕਰਨ ਤੋਂ ਬਾਅਦ, ਸਾਰੀਆਂ ਔਰਤਾਂ ਇੱਕ-ਦੂਜੇ ਨੂੰ ਮਿਠਾਈ ਵੰਡਦੀਆਂ ਹਨ ਅਤੇ ਇਸ ਮੌਕੇ ਨੂੰ ਮਨਾਉਣ ਲਈ ਨਾਚ-ਗਾਣਾ ਕਰਦੀਆਂ ਹਨ। ਇਸ ਦਿਨ ਇੱਕ ਪ੍ਰਸਿੱਧ ਭਾਰਤੀ ਮਿਠਾਈ ਘੇਵਰ ਖੁਆਈ ਜਾਂਦੀ ਹੈ। ਇਹ ਮਿਠਾਈ ਦਿਖਣ ਵਿੱਚ ਮਧੂਮੱਖੀ ਦੇ ਛੱਤੇ ਵਰਗੀ ਹੁੰਦੀ ਹੈ ਜਿਸ ਉੱਪਰ ਮਾਵੇ ਨੂੰ ਮਿੱਠਾ ਕਰਕੇ ਉਸ ਵਿੱਚ ਪੀਸੇ ਹੋਏ ਬਦਾਮ-ਅਖਰੋਟ ਪਾ ਕੇ ਸਜਾਇਆ ਜਾਂਦਾ ਹੈ। ਜਿਵੇਂ ਕਿ ਕਿਸੇ ਵੀ ਭਾਰਤੀ ਤਿਓਹਾਰ ਵਿੱਚ ਹੁੰਦਾ ਹੈ, ਤੀਜ ਦੇ ਤਿਓਹਾਰ ਵਿੱਚ ਵੀ ਜਵੈਲਰੀ ਨੂੰ ਪਹਿਨਿਆ ਜਾਂਦਾ ਹੈ। ਔਰਤਾਂ ਪਾਰੰਪਰਿਕ ਭਾਰਤੀ ਵੇਸ਼-ਭੂਸ਼ਾ ਪਹਿਨਦੀਆਂ ਹਨ ਅਤੇ ਮੱਥੇ ‘ਤੇ ਮਾਂਗ ਟਿੱਕਾ ਲਗਾਉਣ ਤੋਂ ਲੈ ਕੇ ਦੋਵੇਂ ਪੈਰਾ ਵਿੱਚ ਪਾਜੇਬ ਵਰਗੀ ਤਰ੍ਹਾਂ-ਤਰ੍ਹਾਂ ਦੀ ਜਵੈਲਰੀ ਪਹਿਨਦੀਆਂ ਹਨ। ਇਸ ਦਿਨ ਔਰਤਾਂ ਸੋਨੇ ਜਾਂ ਹੀਰੇ ਦੇ ਵੱਖ-ਵੱਖ ਪ੍ਰਕਾਰ ਦੇ ਨੈਕਲੈਸ, ਚੇਨ ਅਤੇ ਮੇਲ ਖਾਂਦੀਆਂ ਕੰਨ ਦੀਆਂ ਵਾਲੀਆਂ ਪਹਿਨਦੀਆਂ ਹਨ। ਪਰੰਪਰਾ ਅਨੁਸਾਰ ਹਰਿਆਲੀ ਤੀਜ ‘ਤੇ ਔਰਤਾਂ ਹਰੇ ਰੰਗ ਦੀਆਂ ਚੂੜੀਆਂ ਪਹਿਨਦੀਆਂ ਹਨ। ਹਰਿਆਲੀ ਦਾ ਸਬੰਧ ਹਰੇ ਰੰਗ ਅਤੇ ਕੁਦਰਤ ਦੀ ਪਾਲਣ-ਪੋਸ਼ਣ ਕਰਨ ਦੀ ਸ਼ਕਤੀ ਨਾਲ ਹੁੰਦਾ ਹੈ। ਇਸ ਅਵਸਰ ‘ਤੇ ਔਰਤਾਂ ਤਰ੍ਹਾਂ-ਤਰ੍ਹਾਂ ਦੇ ਹਰੇ ਰੰਗ ਦੀਆਂ ਚੂੜੀਆਂ ਪਹਿਨਦੀਆਂ ਹਨ। ਹਰੀ ਕਿਰਨ ਵਾਲੀਆਂ ਸੋਨੇ ਦੀਆਂ ਚੂੜੀਆ ਤੋਂ ਲੈ ਕੇ ਪੰਨਾਜੜਿਤ ਚੂੜੀਆਂ ਤੱਕ, ਇਸ ਅਵਸਰ ‘ਤੇ ਹਰ ਪ੍ਰਕਾਰ ਦੇ ਹਰ ਰੰਗ ਦੀਆਂ ਚੂੜੀਆਂ ਤੁਹਾਨੂੰ ਮਿਲ ਜਾਣਗੀਆਂ । ਭਾਰਤ ਦੇਸ਼ ਬਹੁਤ ਹੀ ਅਨੋਖਾ ਹੈ ਕਿਉਂਕਿ ਇੱਥੋਂ ਦੇ ਨਿਵਾਸੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਖ-ਵੱਖ ਤਿਓਹਾਰ ਮਨਾਉਂਦੇ ਹਨ, ਵੱਖ-ਵੱਖ ਪ੍ਰਕਾਰ ਦੇ ਰੀਤ-ਰਿਵਾਜ਼ ਕੀਤੇ ਜਾਂਦੇ ਹਨ ਅਤੇ ਹਰ ਤਿਓਹਾਰ ਦੀ ਭਾਵਨਾ ਇੱਕ ਵਰਗੀ ਹੀ ਹੁੰਦੀ ਹੈ।
Publisher: Kalyan Jewelers

Can we help you?