Kalyan Jewellers, Madinat Zayed Extension, Abu Dhabi

Shop No-11, 12, & 13, Ground Floor, Madinat Zayed Extension
Abu Dhabi- 43680

(971)800-0320955

Call Now

Opens at

<All Articles

ਦੁਲਹਨ ਦੀ ਜਵੈਲਰੀ ਚੁਣਨ ਦਾ ਤਰੀਕਾ

ਭਾਰਤ ਅਨਗਿਣਤ ਚੀਜ਼ਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ ਸਾਡੇ ਵਿਆਹ ਅਤੇ ਉਹਨਾਂ ਦੀ ਸੁੰਦਰਤਾ। ਭਾਰਤੀ ਵਿਆਹ ਵਿੱਚ ਸੁੰਦਰ ਕੱਪੜੇ ਪਹਿਨੇ ਦੋ ਹਜ਼ਾਰ ਲੋਕਾਂ ਦੀ ਭੀੜ ਵਿੱਚੋਂ ਦੁਲਹਨ ਨੂੰ ਪਹਿਚਾਣ ਪਾਉਣਾ ਬਹੁਤ ਆਸਾਨ ਹੁੰਦਾ ਹੈ। ਅਜਿਹਾ ਉਸਦੇ ਦੁਆਰਾ ਪਹਿਨੇ ਹੋਏ ਕੱਪੜਿਆ ਅਤੇ ਸ਼ਾਨਦਾਰ ਗਹਿਣਿਆਂ ਦੇ ਕਾਰਨ ਸੰਭਵ ਹੁੰਦਾ ਹੈ। ਦੁਲਹਨ ਨੂੰ ਸਜਾਉਣ ਸਮੇਂ ਸਹੀ ਤਰ੍ਹਾਂ ਦੇ ਗਹਿਣੇ ਚੁਣਨਾ ਅਤੇ ਉਹਨਾਂ ਨੂੰ ਪਹਿਨ ਕੇ ਜਚਣਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਦੁਲਹਨ ਦੇ ਗਹਿਣਿਆਂ ‘ਤੇ ਕਈ ਸਾਲਾਂ ਦੀ ਆਪਣੀ ਬੱਚਤ ਖ਼ਰਚ ਕਰਦੇ ਸਮੇਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਆਓ ਇੱਕ ਨਜ਼ਰ ਪਾਉਂਦੇ ਹਾਂ।
ਨੈਕਲਾਇਨ ਬਨਾਮ ਨੈਕਲੈਸ
ਆਮ ਤੌਰ ‘ਤੇ ਉੱਤਰ ਭਾਰਤੀ ਵਿਆਹਾਂ ਵਿੱਚ ਦੁਲਹਨ ਚਮਚਮਾਉਂਦਾ ਹੋਇਆ ਲਹਿੰਗਾ ਪਹਿਨਦੀ ਹੈ ਜਿਸ ਵਿੱਚ ਰਤਨਾਂ ਅਤੇ ਰੇਸ਼ਮ ਦੇ ਧਾਗਿਆਂ ਤੋਂ ਬਾਰੀਕ ਡਿਜ਼ਾਇਨ ਬਣਾਏ ਜਾਂਦੇ ਹਨ। ਪੁਸ਼ਾਕ ਦਾ ਡਿਜ਼ਾਇਨ ਕੁਝ ਵੀ ਹੋ ਸਕਦਾ ਹੈ, ਚਾਹੇ ਬੋਟ ਨੇਕ ਜਾਂ ਸਵੀਟਹਾਰਟ ਨੈਕਲਾਇਨ ਜਾਂ ਫਿਰ ਡੂੰਘੇ ਕੱਟ ਵਾਲੀ ਨੈਕਲਾਇਨ। ਵਿਆਹ ਦੀ ਪੁਸ਼ਾਕ ਦੇ ਨਾਲ ਗਲੇ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਵੀ ਮੇਲ ਖਾਂਦਾ ਹੋਣਾ ਚਾਹੀਦਾ ਹੈ। ਚਾਹੇ ਚੋਕਰ, ਲੰਬਾ ਗਲੇ ਦਾ ਹਾਰ ਜਾਂ ਦੋਵਾਂ ਦੀ ਜੁਗਲਬੰਦੀ। ਬਹੁਤ ਜ਼ਿਆਦਾ ਭੜਕੀਲੇ ਗਹਿਣੇ ਅਤੇ ਤੁਹਾਡੀ ਚਮੜੀ ਨੂੰ ਸਿਤਾਰਿਆਂ ਅਤੇ ਹੀਰਿਆਂ ਨਾਲ ਢਕ ਦੇਣ ‘ਤੇ ਤੁਸੀਂ ਡਿਸਕੋ ਬਾਲ ਦਿਖਾਈ ਦੇਣ ਲੱਗੋਗੇ। ਅਜਿਹੇ ਗਹਿਣੇ ਚੁਣੋ ਜੋ ਪੁਸ਼ਾਕ ਦੇ ਨਾਲ-ਨਾਲ ਤੁਹਾਡੀ ਸੁੰਦਰਤਾ ਨੂੰ ਵੀ ਉਭਾਰਣ।
ਸਟਾਇਲ ਨਾਲ ਕਰੋ ਵੱਖ-ਵੱਖ ਪ੍ਰਕਾਰ ਦੇ ਗਹਿਣਿਆਂ ਦੀ ਜੁਗਲਬੰਦੀ
ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਸੋਨੇ, ਪਲੈਟੀਨਮ, ਵ੍ਹਾਇਟ ਗੋਲਡ, ਰੋਜ਼ ਗੋਲਡ ਆਦਿ ਤੋਂ ਬਣੇ ਗਹਿਣੇ ਮਿਲਾਜੁਲਾ ਕੇ ਪਹਿਨਣਾ ਬੇਢੰਗਾ ਲੱਗਦਾ ਹੈ। ਪਰ ਸਮਝਦਾਰੀ ਨਾਲ ਅਤੇ ਸਟਾਇਲ ਨਾਲ ਉਹਨਾਂ ਨੂੰ ਪਹਿਨਿਆ ਜਾਵੇ, ਤਾਂ ਉਹ ਬਹੁਤ ਸ਼ਾਨਦਾਰ ਦਿਖਾਈ ਦਿੰਦੇ ਹਨ। ਦੁਲਹਨ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਪ੍ਰਕਾਰ ਦੇ ਗਹਿਣੇ ਸਮਝਦਾਰੀ ਨਾਲ ਮਿਲਾ-ਜੁਲਾ ਕੇ ਪਹਿਨਣ ਜਿਸ ਨਾਲ ਕਿ ਉਸਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣ।
ਰੰਗਾਂ ਦਾ ਮੇਲ-ਜੋਲ ਨਾ ਕਰੋ
ਇਹ ਸੱਚ ਹੈ ਕਿ ਵੱਖ-ਵੱਖ ਰੰਗ ਦੇ ਰਤਨ ਦਿਖਣ ਵਿੱਚ ਚਮਕਦਾਰ ਹੁੰਦੇ ਹਨ ਅਤੇ ਸਹੀ ਪਹਿਰਾਵੇ ਦੇ ਨਾਲ ਪਹਿਨਣ ਨਾਲ ਉਹਨਾਂ ਵਿੱਚੋਂ ਇੱਕ ਸੁੰਦਰ ਕਿਰਨ ਬਾਹਰ ਨਿਕਲਦੀ ਹੈ। ਪਰ ਜੇ ਤੁਸੀਂ ਇੱਕ ਰੰਗੇ ਦੇ ਕੱਪੜੇ ਪਹਿਨਦੇ ਹੋ, ਤਾਂ ਰੰਗ-ਬਿਰੰਗੇ ਰਤਨ ਪਹਿਨਣਾ ਸਹੀ ਨਹੀਂ ਹੋਵੇਗਾ। ਜਿਵੇਂ ਕਿ, ਜੇ ਤੁਹਾਡੇ ਵਿਆਹ ਦੇ ਜੋੜੇ ਦਾ ਰੰਗ ਹਲਕਾ ਹੈ, ਤਾਂ ਇੱਕ ਹੀ ਰੰਗ ਦਾ ਚਮਕਦਾਰ ਰਤਨਾਂ ਵਾਲਾ ਗਹਿਣਾ ਪਹਿਨੋ। ਜੇ ਵਿਆਹ ਦੇ ਜੋੜੇ ਦਾ ਰੰਗ ਚਮਕਦਾਰ ਹੈ, ਤਾਂ ਹਲਕੇ ਰੰਗ ਵਾਲਾ ਰਤਨ ਗਹਿਣਾ ਹੀ ਵਧੀਆ ਰਹੇਗਾ।
ਆਪਣੇ ਵਿਆਹ ਦੇ ਜੋੜੇ ਨਾਲ ਮੇਲ ਖਾਂਦੇ ਗਹਿਣੇ ਪਹਿਨੋ
ਜਦ ਵਿਆਹ ਦਾ ਜੋੜਾ ਦਿਖਣ ਵਿੱਚ ਉੱਤਮ ਹੋਵੇ, ਤਾਂ ਹਲਕੇ-ਫੁਲਕੇ ਗਹਿਣੇ ਹੀ ਪਹਿਨਣੇ ਚਾਹੀਦੇ ਹਨ ਜਿਸ ਨਾਲ ਕਿ ਉਸ ਜੋੜੇ ਦੀ ਸੁੰਦਰਤਾ ਅਤੇ ਆਕਰਸ਼ਣ ਨਿਖ਼ਰ ਕੇ ਆਵੇ। ਇਸਦੇ ਉਲਟ, ਜੇ ਤੁਹਾਡਾ ਵਿਆਹ ਦਾ ਜੋੜਾ ਸਧਾਰਨ ਹੈ, ਤਾਂ ਚਮਕਦਾਰ ਅਤੇ ਸੁੰਦਰ ਗਹਿਣੇ ਪਹਿਨੋ ਜਿਸ ਨਾਲ ਕਿ ਇੱਕ ਭਾਰਤੀ ਦੁਲਹਨ ਦੇ ਰੂਪ ਵਿੱਚ ਤੁਸੀਂ ਪੂਰੀ ਤਰ੍ਹਾਂ ਨਾਲ ਸ਼ਾਨਦਾਰ ਦਿਖਾਈ ਦੇਵੋ।

ਆਪਣੇ ਸਾਰੇ ਗਹਿਣੇ ਵਿਆਹ ਵਾਲੇ ਦਿਨ ਨਾ ਪਹਿਨੋ
ਜਦ ਗੱਲ ਭਾਰਤੀ ਦੁਲਹਨ ਦੀ ਸੁੰਦਰਤਾ ਦੀ ਹੋਵੇ, ਤਾਂ ਆਪਣੇ ਸਾਰੇ ਗਹਿਣੇ ਵਿਆਹ ਵਾਲੇ ਦਿਨ ਨਹੀਂ ਪਹਿਨਣੇ ਚਾਹੀਦੇ। ਸਮਝਦਾਰੀ ਤਦ ਹੋਵੇਗੀ ਜੇ ਸਹੀ ਗਹਿਣੇ ਸਹੀ ਪੁਸ਼ਾਕ ਦੇ ਨਾਲ ਸਹੀ ਮੌਕੇ ‘ਤੇ ਸਟਾਇਲ ਨਾਲ ਪਾਓ। ਕਦੇ-ਕਦੇ ਬਹੁਤ ਸਾਰੇ ਗਹਿਣੇ ਇੱਕੋ ਸਮੇਂ ‘ਤੇ ਨਹੀਂ ਪਹਿਨਣਾ ਵੀ ਅਕਲਮੰਦੀ ਹੁੰਦੀ ਹੈ।
ਵਿਆਹ ਤੋਂ ਅੱਗੇ ਵੀ ਸੋਚੋ
ਸ਼ਾਦੀ ਦੇ ਸਮਾਰੋਹ ਤਾਂ ਕੁਝ ਹੀ ਦਿਨ ਚੱਲਣਗੇ ਪਰ ਗਹਿਣੇ ਤਾਂ ਆਉਣ ਵਾਲੀਆਂ ਕਈਆਂ ਪੀੜ੍ਹੀਆਂ ਤੱਕ ਚੱਲਣ ਵਾਲੇ ਹਨ। ਇਸ ਲਈ ਕਿਸੇ ਗਹਿਣੇ ‘ਤੇ ਪੈਸੇ ਖ਼ਰਚ ਕਰਨ ਤੋਂ ਪਹਿਲਾਂ ਉਸਦੇ ਵਾਰ-ਵਾਰ ਇਸਤੇਮਾਲ ਅਤੇ ਕਿਹਨਾਂ ਕਿਹਨਾਂ ਪਹਿਰਾਵਿਆਂ ਦੇ ਨਾਲ ਉਹਨਾਂ ਨੂੰ ਪਹਿਨਿਆ ਜਾ ਸਕਦਾ ਹੈ, ਇਸਦੇ ਬਾਰੇ ਸੋਚੋ।
ਇੱਕ ਦੇ ਉੱਪਰ ਇੱਕ ਗਹਿਣੇ ਪਹਿਨਣ ਦੀ ਕਲਾ ਨੂੰ ਜਾਣੋ: ਦੱਖਣੀ ਭਾਰਤੀ ਦੁਲਹਨਾਂ ਦੇ ਲਈ ਖਾਸ ਤੌਰ ‘ਤੇ
ਆਮ ਤੌਰ ‘ਤੇ ਇੱਕ ਦੱਖਣੀ ਭਾਰਤੀ ਦੁਲਹਨ ਸਲੀਕੇ ਨਾਲ ਪਹਿਨੀ ਗਈ ਸਿਲਕ ਸਾੜੀ ਦੇ ਨਾਲ ਚੋਕਰ, ਗਲੇ ਦੇ ਛੋਟੇ ਹਾਰ ਤੋਂ ਲੈ ਕੇ ਲੰਬਾ ਹਾਰ ਪਹਿਨਦੀ ਹੈ। ਅਨੇਕ ਪ੍ਰਕਾਰ ਦੇ ਗਲੇ ਦੇ ਹਾਰਾਂ ਨੂੰ ਸੁੰਦਰ ਤਰੀਕੇ ਨਾਲ ਪਹਿਨਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਗੜਬੜ ਵੀ ਹੋ ਸਕਦੀ ਹੈ।
ਅੰਤ ਵਿੱਚ, ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਯਾਨੀ ਕਿ ਦੁਲਹਨ ਨੂੰ ਖੁਦ ਦਾ ਸਾਜ਼ ਸ਼ਿੰਗਾਰ ਪਸੰਦ ਆਉਣਾ ਚਾਹੀਦਾ ਹੈ। ਤਾਂ ਆਪਣੇ ਦਿਲ ਦੀ ਸੁਣੋ ਅਤੇ ਉਹ ਗਹਿਣੇ ਚੁਣੋ ਜੋ ਤੁਹਾਨੂੰ ਪਸੰਦ ਹਨ। ਆਪਣੇ ਆਪ ਹੀ ਤੁਸੀਂ ਸੁੰਦਰ ਦੁਲਹਣ ਬਣ ਜਾਓਗੇ।

Can we help you?