My Kalyan Mini Store, High Cross Mall, Adampur

2 No-3, Main Road
Adampur- 144102

+918066019242

Call Now

Opens at

<All Articles

ਆਪਣੇ ਸੁਨਹਿਰੇ ਸਾਲਾਂ ਦੇ ਲਈ ਨਿਵੇਸ਼

ਸਾਲ 2020 ਨੂੰ ਹੋਰ ਗੱਲਾਂ ਤੋਂ ਇਲਾਵਾ ਕੋਰੋਨਾਵਾਇਰਸ ਅਤੇ ਉਸਦੇ ਪ੍ਰਭਾਵ ਲਈ ਯਾਦ ਰੱਖਿਆ ਜਾਵੇਗਾ। ਚਿਕਿਤਸਾ ਦੇ ਖੇਤਰ ਤੋਂ ਲੈ ਕੇ ਹੋਟਲ ਅਤੇ ਰੇਸਤਰਾਂ ਅਤੇ ਇੱਥੋਂ ਤੱਕ ਕਿ ਰਿਟੇਲ ਵਪਾਰ ਤੱਕ, ਇਸ ਮਹਾਂਮਾਰੀ ਤੋਂ ਹੋਏ ਨੁਕਸਾਨ ਦੀ ਭਰਪਾਈ ਲਈ ਸਾਰੇ ਉਦਯੋਗਾਂ ਨੇ ਅਨੇਕ ਨਵੇਂ ਹੱਲ ਕੱਢੇ ਹਨ। ਕਈ ਮਹੀਨਿਆਂ ਤੱਕ ਕਵਾਰਨਟਾਇਨ ਅਤੇ ਲਾੱਕਡਾਊਨ ਵਿੱਚ ਰਹਿਣ ਤੋਂ ਬਾਅਦ, ਚੀਨ ਵਰਗੇ ਦੇਸ਼ਾਂ, ਉਪਭੋਗਤਾਵਾਂ ਨੇ ਨਵੇਂ ਜੋਸ਼ ਦੇ ਨਾਲ ਖਰੀਦਦਾਰੀ ਆਰੰਭ ਕੀਤੀ ਹੈ। ਇਸਦੇ ਠੀਕ ਉਲਟ, ਭਾਰਤ ਵਰਗੇ ਦੇਸ਼ਾਂ ਵਿੱਚ, ਲੋਕ ਅਜੇ ਵੀ ਸਾਵਧਾਨੀ ਨਾਲ ਪੈਸੇ ਖ਼ਰਚ ਕਰ ਰਹੇ ਹਨ।

ਮਹਾਂਮਾਰੀ ਤੋਂ ਬਾਅਦ ਹੀ ਦੁਨੀਆਂ ਭਰ ਦੇ ਲੋਕਾਂ ਦੀ ਖ਼ਰਚ ਕਰਨ ਦੀ ਆਦਤ ਵਿੱਚ ਕਾਫੀ ਬਦਲਾਵ ਆਇਆ ਹੈ। ਅੱਜ-ਕੱਲ ਅਸੀਂ ਚੰਗੇ ਏਅਰ ਪਿਊਰੀਫਿਕੇਸ਼ਨ ਫਿਲਟਰ, ਵੈਕਿਊਮ ਕਲੀਨਰ, ਗੁਣਕਾਰੀ ਅਤੇ ਓਰਗੈਨਿਕ ਭੋਜਨ, ਕੀਟਾਣੂਨਾਸ਼ਕ ਡਿਸ਼ਵਾਸ਼ਰ ਅਤੇ ਵਾਸ਼ਿੰਗ ਮਸ਼ੀਨ ਖਰੀਦ ਰਹੇ ਹਾਂ। ਇਸ ਤੋਂ ਪਤਾ ਚੱਲਦਾ ਹੈ ਕਿ ਲੋਕ ਸਾਫ਼, ਸੁਥਰੇ ਅਤੇ ਸਿਹਤਮੰਦ ਜੀਵਨ ਜਿਉਣ ਪ੍ਰਤੀ ਸਜਗ ਹੋ ਗਏ ਹਨ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਲੋਕ ਸੰਕਰਮਣ ਪ੍ਰਤੀ ਸਤਰਕ ਰਹਿਣ ਲੱਗ ਗਏ ਹਨ।

ਪੈਸਾ ਹਮੇਸ਼ਾ ਦੋ ਵਿੱਚੋਂ ਇੱਕ ਤਰੀਕੇ ਨਾਲ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਨਿਵੇਸ਼ ਅਤੇ/ਜਾਂ ਅਨੁਭਵ। ਇਹ ਗੱਲ ਲਾੱਕਡਾਊਨ ਚਰਨ ਤੋਂ ਬਾਅਦ ਦੇ ਸਮੇਂ ‘ਤੇ ਲਾਗੂ ਹੁੰਦੀ ਹੈ ਜਿਸ ਵਿੱਚੋਂ ਹੁਣ ਅਸੀਂ ਗੁਜ਼ਰ ਰਹੇ ਹਾਂ। ਜਦ ਵੀ ਗੱਲ ਅਨੁਭਵ ਦੀ ਹੋਵੇ ਤਾਂ ਸਾਡੇ ਮਨ ਵਿੱਚ ਯਾਤਰਾ, ਛੁੱਟੀਆਂ ਅਤੇ ਸਾਹਸਿਕ ਕੰਮ ਦਾ ਖਿਆਲ ਹੀ ਆਉਂਦਾ ਹੈ। ਵਿਸ਼ਵ ਵਿਆਪੀ ਮਹਾਂਮਾਰੀ ਆਉਣ ਦੇ ਬਾਅਦ, ਇਹ ਦ੍ਰਿਸ਼ਟੀਕੋਣ ਹੌਲੀ-ਹੌਲੀ ਬਦਲ ਰਿਹਾ ਹੈ ਅਤੇ ਹੁਣ ‘ਅਨੁਭਵ’ ਦਾ ਮਤਲਬ ਹੁੰਦਾ ਹੈ ਆਸ-ਪਾਸ ਦੀਆਂ ਚੀਜ਼ਾਂ ਦਾ ਅਨੁਭਵ ਕਰਨਾ, ਜਿਵੇਂ ਕਿ ਬਿਹਤਰੀਨ ਹੋਮ ਥਿਏਟਰ ਦੇ ਨਾਲ ਵੱਡੀ ਸਕ੍ਰੀਨ ਵਾਲਾ ਟੀਵੀ ਜੋ ਸਾਨੂੰ ਸ਼ਾਨਦਾਰ ਸਿਨੇਮਾ ਥਿਏਟਰ ਦੀ ਯਾਦ ਕਰਵਾਏਗਾ।

ਦੂਜੇ ਪਾਸੇ, ਨਿਵੇਸ਼ ਇੱਕ ਅਜਿਹੀ ਆਦਤ ਹੈ ਜੋ ਕਦੇ ਵੀ ਪੁਰਾਣੀ ਨਹੀਂ ਪੈਂਦੀ ਹੈ। ਕੋਵਿਡ-19 ਮਹਾਂਮਾਰੀ ਦੇ ਆਉਣ ਤੋਂ ਬਾਅਦ ਅਨੇਕਾਂ ਲੋਕਾਂ ਨੇ ਇਸਦੇ ਮਹੱਤਵ ਨੂੰ ਸਮਝ ਲਿਆ ਹੈ। ਨਿਵੇਸ਼ ਦੇ ਵੱਖ-ਵੱਖ ਵਿਕਲਪਾਂ ਵਿੱਚੋਂ, ਸੋਨੇ ਵਿੱਚ ਨਿਵੇਸ਼ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

ਸਮਝਦਾਰ ਲੋਕ ਮੁਸ਼ਕਿਲ ਸਮੇਂ ਲਈ ਬੱਚਤ ਕਰਦੇ ਹਨ ਅਤੇ ਪੈਸਿਆਂ ਦੀ ਵਰਤੋਂ ਸੋਨੇ ਵਰਗੀਆਂ ਸਮਝਦਾਰੀਪੂਰਨ ਵਸਤੂਆਂ ਵਿੱਚ ਨਿਵੇਸ਼ ਕਰਦੇ ਹਨ।

Can we help you?