© 2021 Kalyan Jewellers.
All rights reserved.
Powered by Nifty Window
2 No-3, Main Road
Adampur- 144102
ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਟੈਂਪਲ ਜਵੈਲਰੀ ਇੱਕ ਪ੍ਰਕਾਰ ਦੀ ਜਵੈਲਰੀ ਹੁੰਦੀ ਹੈ ਜਿਸ ਨੂੰ ਬਣਾਉਣ ਦੀ ਪ੍ਰੇਰਣਾ ਮੰਦਿਰਾਂ ਤੋਂ ਮਿਲਦੀ ਹੈ। ਇਸ ਪ੍ਰਕਾਰ ਦੀ ਜਵੈਲਰੀ ਮੁੱਖ ਤੌਰ ‘ਤੇ ਦੱਖਣੀ ਭਾਰਤ ਵਿੱਚ ਪ੍ਰਚਲਿਤ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਦੀ ਉਤਪੱਤੀ ਚੋਲ ਸਮਰਾਜ ਵਿੱਚ ਹੋਈ ਸੀ। ਦੱਖਣੀ ਭਾਰਤ ਵਿੱਚ ਚੋਲ, ਪਾਂਡਿਆ ਅਤੇ ਕ੍ਰਿਸ਼ਣ ਦੇਵਰੀਆ ਸ਼ਾਸਨਕਾਲ ਦੌਰਾਨ ਟੈਂਪਲ ਜਵੈਲਰੀ ਦੇ ਅਨੇਕ ਸਬੂਤ ਦੇਖਣ ਨੂੰ ਮਿਲੇ ਹਨ। ਇਸ ਪ੍ਰਕਾਰ ਦੀ ਜਵੈਲਰੀ ਮੰਦਿਰ ਦੀ ਵਾਸਤੂਕਲਾ ਅਤੇ ਡਿਜ਼ਾਇਨ ਦੀ ਜਟਿਲ ਸੁੰਦਰਤਾ ਨਾਲ ਮੇਲ ਖਾਣ ਲਈ ਬਣਾਈ ਜਾਂਦੀ ਸੀ। ਹੱਥਾਂ ਨਾਲ ਤਿਆਰ ਇਸ ਜਵੈਲਰੀ ਨੂੰ ਹੀਰੇ, ਮਾਨਿਕ ਅਤੇ ਪੰਨਾ ਆਦਿ ਵਰਗੇ ਬਹੁਮੁੱਲੇ ਰਤਨਾਂ ਨਾਲ ਜੜਿਤ ਸ਼ੁੱਧ ਸੋਨੇ ਤੋਂ ਬਣਾਇਆ ਜਾਂਦਾ ਹੈ। ਮੰਦਿਰਾਂ ਵਿੱਚ ਦੇਵੀ-ਦੇਵਤਿਆਂ ਨੂੰ ਇਹ ਜਵੈਲਰੀ ਪਹਿਨਾਈ ਜਾਂਦੀ ਸੀ ਅਤੇ ਉਹਨਾਂ ਦੀ ਨਕਲ ਵਾਲੀ ਜਵੈਲਰੀ ਮੰਦਿਰ ਪਰਿਸਰ ਵਿੱਚ ਸ਼ਾਸਤਰੀ ਨਾਚ ਦਾ ਪ੍ਰਦਰਸ਼ਨ ਕਰਨ ਵਾਲੀਆਂ ਨਰਤਕੀਆਂ ਪਹਿਨਿਆ ਕਰਦੀਆਂ ਸਨ। ਰਾਜਘਰਾਣੇ ਦੀਆਂ ਔਰਤਾਂ ਵੀ ਸਮੇਂ-ਸਮੇਂ ‘ਤੇ ਸਿਰ ਤੋਂ ਪੈਰ ਤੱਕ ਟੈਂਪਲ ਜਵੈਲਰੀ ਪਹਿਨਿਆ ਕਰਦੀਆਂ ਸਨ। ਸਮਾਂ ਗੁਜ਼ਰਣ ਦੇ ਨਾਲ ਹੀ, ਅਨੇਕਾਂ ਲੋਕਾਂ ਨੇ ਆਪਣੀ ਨਿੱਜੀ ਜਵੈਲਰੀ ਦੇ ਕੁਲੈਕਸ਼ਨ ਵਿੱਚ ਟੈਂਪਲ ਜਵੈਲਰੀ ਨੂੰ ਸ਼ਾਮਿਲ ਕਰਨਦਾ ਆਰੰਭ ਕੀਤਾ ਅਤੇ ਅੱਜ ਕਈ ਮਾਮਲਿਆਂ ਵਿੱਚ ਵਿਰਾਸਤ ਦੇ ਤੌਰ ‘ਤੇ ਪੀੜੀ-ਦਰ-ਪੀੜੀ ਇਸਨੂੰ ਅੱਗੇ ਸੌਂਪਿਆ ਜਾਂਦਾ ਹੈ। ਇਸ ਪ੍ਰਕਾਰ ਨਾਲ ਕਿਸੇ ਵੀ ਦੁਲਹਨ ਕੋਲ ਟੈਂਪਲ ਜਵੈਲਰੀ ਹੋਣਾ ਜ਼ਰੂਰੀ ਹੋ ਜਾਂਦਾ ਹੈ।
ਟੈਂਪਲ ਜਵੈਲਰੀ ਆਕਾਰ ਵਿੱਚ ਵੱਡੀ ਹੁੰਦੀ ਹੈ ਜਿਹਨਾਂ ਨੂੰ ਦੇਵਤਿਆਂ ਦੇ ਵਾਂਗ ਡਿਜ਼ਾਇਨ ਕੀਤਾ ਜਾਂਦਾ ਹੈ ਜਿਵੇਂ ਕਿ ਮੋਰ, ਕਮਲ, ਵਰਗੇ ਮੰਦਿਰ ਦੇ ਡਿਜ਼ਾਇਨ ਨਾਲ ਘਿਰੇ ਭਗਵਾਨ ਗਣੇਸ਼, ਦੇਵੀ ਲੱਛਮੀ ਦੇ ਵੱਖ-ਵੱਖ ਅਵਤਾਰ ਆਦਿ। ਟੈਂਪਲ ਦੀ ਪ੍ਰਮੁੱਖ ਜਵੈਲਰੀ ਵਿੱਚ ਗਲੇ ਦਾ ਹਾਰ, ਚੂੜੀਆਂ, ਅੰਗੂਠੀਆਂ ਅਤੇ ਕੰਨ ਦੀਆਂ ਵਾਲੀਆਂ ਹੁੰਦੀਆਂ ਹਨ। ਇਹਨਾਂ ਤੋਂ ਇਲਾਵਾ, ਸ਼ਾਸਤਰੀ ਨਰਤਕੀਆਂ ਟੈਂਪਲ ਜਵੈਲਰੀ ਦੇ ਤੌਰ ‘ਤੇ ਪਾਜੇਬ, ਤਾਬੀਜ਼, ਕਮਰਬੰਦ, ਮੱਥੇ ਦੀ ਸਜਾਵਟ ਦਾ ਸਮਾਨ ਅਤੇ ਵਾਲਾਂ ਵਿੱਚ ਲਗਾਇਆ ਜਾਣ ਵਾਲਾ ਸਮਾਨ ਪਹਿਨਦੀਆਂ ਹਨ।
ਟੈਂਪਲ ਜਵੈਲਰੀ ਵਿੱਚ ਸਧਾਰਨ ਕੱਪੜਿਆਂ ਨੂੰ ਸੁੰਦਰ ਬਣਾਉਣ ਦੀ ਤਾਕਤ ਹੁੰਦੀ ਹੈ। ਚਾਹੇ ਵਿਆਹ ਵਿੱਚ ਜਾਣਾ ਹੋਵੇ, ਕਿਸੇ ਪਾਰਟੀ ਜਾਂ ਰਸਮੀ/ਦਫ਼ਤਰੀ ਬੈਠਕ ਵਿੱਚ ਸ਼ਾਮਿਲ ਹੋਣਾ ਹੋਵੇ, ਸਹੀ ਮੇਲ ਵਾਲੇ ਮੰਦਿਰ ਦੇ ਗਹਿਣੇ ਪਹਿਨਣ ਨਾਲ ਕੋਈ ਵੀ ਸੁੰਦਰ ਦਿਖ ਸਕਦਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਟੈਂਪਲ ਜਵੈਲਰੀ ਅੱਜ ਦੇ ਸਮੇਂ ਵਿੱਚ ਦੁਲਹਨ ਦੀ ਸਜਾਵਟ ਦਾ ਹਿੱਸਾ ਬਣ ਚੁੱਕੀ ਹੈ ਨਾ ਕੇਵਲ ਆਪਣੇ ਧਾਰਮਿਕ ਅਤੇ ਸੰਸਕ੍ਰਿਤਿਕ ਮਹੱਤਵ ਦੇ ਕਾਰਨ ਸਗੋਂ ਆਪਣੀ ਸੁੰਦਰਤਾ ਦੇ ਕਾਰਨ ਵੀ। ਗਲੇ ਦੇ ਹਾਰ ‘ਤੇ ਬਣਾਈਆਂ ਗਈਆਂ ਵੱਡੀਆਂ ਆਕ੍ਰਿਤੀਆਂ ਨੂੰ ਲੈ ਕੇ ਸ਼ਾਨਦਾਰ ਚੋਕਰ ਤੱਕ, ਬਹੁਮੁੱਲੇ ਰਤਨਾਂ ਸਹਿਤ ਆਧੁਨਿਕ ਕੌਸ਼ਲ ਵਾਲੀ ਟੈਂਪਲ ਜਵੈਲਰੀ ਨੂੰ ਲੈ ਕੇ ਸੁੰਦਰ ਲਟਕਦੇ ਝੁਮਕਿਆਂ ਤੱਕ ਅਤੇ ਮੀਨਾਕਾਰੀ ਨੂੰ ਲੈ ਕੇ ਵੱਡੀਆਂ ਚੂੜੀਆਂ ਅਤੇ ਬਿਹਤਰੀਨ ਕਮਰਬੰਦ ਤੱਕ, ਟੈਂਪਲ ਜਵੈਲਰੀ ਦੁਲਹਨ ਦੇ ਜਵੈਲਰੀ ਸੈਟ ਨੂੰ ਸੁੰਦਰ ਬਣਾਉਂਦੀ ਹੈ।
ਆਕਰਸ਼ਕ ਅਤੇ ਪਾਰੰਪਰਿਕ, ਸਟਾਇਲ ਅਤੇ ਭਾਵਨਾਤਮਕ ਮੇਲ ਦੇ ਨਾਲ, ਜਟਿਲ ਅਤੇ ਸੁੰਦਰ ਟੈਂਪਲ ਜਵੈਲਰੀ ਪਹਿਨ ਕੇ ਦੁਲਹਨ ਆਪਣੇ ਸਭ ਤੋਂ ਮਹੱਤਵਪੂਰਨ, ਵਾਲੇ ਦਿਨ ਬਹੁਤ ਹੀ ਸੁੰਦਰ ਦਿਖਾਈ ਦਿੰਦੀ ਹੈ।