My Kalyan Mini Store, High Cross Mall, Adampur

2 No-3, Main Road
Adampur- 144102

+918066019242

Call Now

Opens at

Articles

ਪੁਰਾਣੇ ਗਹਿਣਿਆਂ ਦਾ ਰਿਵਾਜ਼: ਕੀ ਵਾਪਸ ਆ ਰਿਹਾ ਹੈ?

On
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ” ਹਿੰਦੀ ਭਾਸ਼ਾ ਵਿੱਚ ਇਸ ਤੋਂ ਵੱਧ ਇਸਤੇਮਾਲ ਹੋਣ ਵਾਲਾ ਮੁਹਾਵਰਾ ਸ਼ਾਇਦ ਹੀ ਹੋਰ ਕੋਈ ਹੋਵੇ। ਫਿਰ ਵੀ, ਇਹ ਮੁਹਾਵਰਾ ਪੂਰੀ ਤਰ੍ਹਾਂ ਸੱਚ ਹੈ। ਖਾਸ ਕਰਕੇ ਫੈਸ਼ਨ ਉਦਯੋਗ ਵਿੱਚ ਜਿੱਥੇ ਰੁਝਾਨ ਲਗਾਤਾਰ ਬਹੁਤ ਤੇਜ਼ੀ ਨਾਲ ਬਦਲਦੇ ਰਹਿੰਦੇ ਹਨ, ਬਹੁਤ ਸਾਰੇ ਅਜਿਹੇ ਵੀ ਰੁਝਾਨ ਹਨ ਜੋ ਸ਼ੁਰੂਆਤ ਵਿੱਚ ਤਾਂ ਉੰਨੇ ਪ੍ਰਸਿੱਧੇ ਨਹੀਂ ਹੁੰਦੇ ਪਰ ਕੁਝ ਸਮੇਂ ਬਾਅਦ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਮੁੜ ਪੁਰਾਣੀ ਜਵੈਲਰੀ ਦੀ ਗੱਲ ਕਰੀਏ, ਤਾਂ ਸੁਭਾਵਿਕ ਹੈ ਕਿ ਜਵੈਲਰੀ ਦਾ ਉਹ ਸਟਾਇਲ ਜਿਸਦਾ ਇਸਤੇਮਾਲ ਸਾਡੇ ਪੁਰਖੇ ਕਰਦੇ ਸਨ ਅੱਜ ਬਹੁਤ ਪ੍ਰਚਲਿਤ ਹੋ ਗਿਆ ਹੈ। ਇਹ ਕਾਰੀਗਰਾਂ ਦੇ ਬਾਰੀਕੀ ਨਾਲ ਕੀਤੇ ਕੰਮ ਦਾ ਨਤੀਜਾ ਹੈ ਜੋ ਡਿਜ਼ਾਇਨ ਅਤੇ ਜਵੈਲਰੀ ਨੂੰ ਸਦਾ ਦੇ ਲਈ ਖੂਬਸੂਰਤ ਬਣਾ ਦਿੰਦੇ ਹਨ। ਇਸ ਪ੍ਰਕਾਰ ਦੀ ਜਵੈਲਰੀ ਦਾ ਔਰਤਾਂ ਦੁਆਰਾ ਸਭ ਤੋਂ ਵੱਧ ਪਸੰਦ ਕੀਤੇ ਜਾਣ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਹੈ ਭਾਵੁਕਤਾ ਜੋ ਪੀੜ੍ਹੀ ਦਰ ਪੀੜ੍ਹੀ ਜਵੈਲਰੀ ਨੂੰ ਅੱਗੇ ਦੇਣ ਦੇ ਨਾਲ ਹੀ ਗਹਿਰੀ ਹੁੰਦੀ ਚਲੀ ਜਾਂਦੀ ਹੈ। ਦੁਰਲਭ ਅਤੇ ਪ੍ਰਾਚੀਨ ਡਿਜ਼ਾਇਨਾਂ ਦੇ ਨਾਲ-ਨਾਲ, ਇਹਨਾਂ ਜਾਂਚਾਂ ਦਾ ਸਬੰਧ ਹਰ ਔਰਤ ਦੀ ਉਸਦੀ ਮਾਂ/ਦਾਦੀ ਨਾਲ ਜੁੜੀਆਂ ਪਿਆਰੀਆਂ ਯਾਦਾਂ ਨਾਲ ਵੀ ਹੁੰਦਾ ਹੈ। ਆਓ ਕੁਝ ਪ੍ਰਸਿੱਧ ਪ੍ਰਾਚੀਨ ਜਵੈਲਰੀ ‘ਤੇ ਇੱਕ ਨਜ਼ਰ ਪਾਈਏ ਜੋ ਅੱਜ ਦੇ ਸਮੇਂ ਵਿੱਚ ਫੈਸ਼ਨੇਬਲ ਹੈ। ਬਿਨਾਂ ਤਰਾਸ਼ੀ ਜਵੈਲਰੀ ਜਿਵੇਂ ਕਿ ਪੋਲਕੀ ਜਿਸ ਵਿੱਚ ਸ਼ੁੱਧ, ਬਿਨਾਂ ਤਰਾਸ਼ੇ ਹੀਰੇ ਦੇ ਵੱਡੇ ਟੁਕੜਿਆਂ ਦਾ ਕਲਾਤਮਕ ਤੌਰ ‘ਤੇ ਸੁੰਦਰ ਚੋਕਰ ਅਤੇ ਨੈਕਲੈਸ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਅੱਜ ਕਿਸੇ ਵੀ ਦੁਲਹਨ ਦੀ ਪਹਿਲੀ ਪਸੰਦ ਹੈ। ਅਜਿਹਾ ਇਸ ਲਈ ਕਿਉਂਕਿ ਪੋਲਕੀ ਜਵੈਲਰੀ ਇੰਨੀ ਸੁੰਦਰ ਅਤੇ ਆਕਰਸ਼ਕ ਹੁੰਦੀ ਹੈ ਕਿ ਕੋਲ ਖੜ੍ਹੇ ਲੋਕਾਂ ਦੀ ਨਜ਼ਰ ਸਿੱਧੇ ਦੁਲਹਨ ‘ਤੇ ਜਾਂਦੀ ਹੈ ਜਿਸ ਤੋਂ ਬਾਅਦ ਉਹ ਉਸਦੀ ਤਾਰੀਫ਼ ਕਰਦੇ ਨਹੀਂ ਥਕਦੇ। ਕਿਸੇ ਵੀ ਔਰਤ ਦੀ ਇੱਕ ਹੋਰ ਸਭ ਤੋਂ ਪਸੰਦੀਦਾ ਜਵੈਲਰੀ ਹੁੰਦੀ ਹੈ ਝੁਮਕਾ/ਜਿਮਿਕੀ/ਕੌੜਾ ਕਡੁੱਕਣ। ਕਈ ਸਦੀਆਂ ਤੋਂ ਸੰਪੂਰਨ ਭਾਰਤ ਵਿੱਚ ਪਹਿਨੀਆਂ ਜਾਣ ਵਾਲੀਆਂ ਇਸ ਪ੍ਰਕਾਰ ਦੀਆਂ ਕੰਨਾਂ ਦੀਆਂ ਵਾਲੀਆਂ ਸਚਮੁੱਚ ਵਿੱਚ ਸਮੇਂ ਅਤੇ ਫੈਸ਼ਨ ਦੋਵਾਂ ਤੋਂ ਅਣਛੂਹੀਆਂ ਹੁੰਦੀਆਂ ਹਨ ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਹੀ ਔਰਤਾਂ ਇਸ ਪ੍ਰਕਾਰ ਦੀ ਜਵੈਲਰੀ ਨੂੰ ਪਸੰਦ ਕਰਦੀਆਂ ਆ ਰਹੀਆਂ ਹਨ। ਕਈ ਸ਼ਿਲਪਕਾਰਾਂ ਅਤੇ ਫੈਸ਼ਨਪ੍ਰਸਤ ਲੋਕਾਂ ਨੇ ਮਾਮੂਲੀ ਜਿਹੇ ਦਿਖਣ ਵਾਲੇ ਝੁਮਕੇ ਵਿੱਚ ਬਦਲਾਵ ਕਰਕੇ ਉਹਨਾਂ ਨੂੰ ਸ਼ਾਦੀ ਦੇ ਕੱਪੜਿਆਂ ਦੇ ਨਾਲ-ਨਾਲ ਪੱਛਮੀ ਕੱਪੜਿਆਂ ਦੇ ਨਾਲ ਪਹਿਨੇ ਜਾਣ ਦੇ ਅਨੁਕੂਲ ਬਣਾਇਆ ਹੈ। ਕੜੇ ਸੋਨੇ ਦੀਆਂ ਚੂੜੀਆਂ ਹੁੰਦੇ ਹਨ ਜਿਹਨਾਂ ਵਿੱਚ ਹੀਰੇ ਅਤੇ ਵਡਮੁੱਲੇ ਰਤਨ ਜੜੇ ਹੋਏ ਹੁੰਦੇ ਹਨ। ਉਹ ਆਕਾਰ ਵਿੱਚ ਵੱਡੇ ਹੁੰਦੇ ਹਨ ਜਿਹਨਾਂ ਨੂੰ ਆਮ ਤੌਰ ‘ਤੇ ਜੋੜੀ ਵਿੱਚ ਜਾਂ ਬਸ ਇੱਕ ਤੌਰ ‘ਤੇ ਪਹਿਨਿਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਔਰਤਾਂ ਆਪਣੇ ਹੱਥਾਂ ਵਿੱਚ ਬਹੁਤ ਸਾਰੀਆਂ ਚੂੜੀਆਂ ਪਹਿਨਣਾ ਪਸੰਦ ਨਹੀਂ ਕਰਦੀਆਂ। ਅੱਜ ਦੇ ਦੌਰ ਵਿੱਚ ਘੱਟ ਤੋਂ ਘੱਟ ਪਰ ਬਿਹਤਰੀਨ ਜਵੈਲਰੀ ਪਹਿਨਣ ਦੀ ਚਾਹਤ ਨੇ ਔਰਤਾਂ ਨੂੰ ਇਹਨਾਂ ਕੜ੍ਹਿਆਂ ਵੱਲ ਆਕਰਸ਼ਿਤ ਕੀਤਾ ਹੈ। ਇੱਕ ਹੋਰ ਚੀਜ਼ ਜੋ ਅੱਜ ਦੀਆਂ ਔਰਤਾਂ ਬਹੁਤ ਜ਼ਿਆਦਾ ਪਹਿਨਣਾ ਪਸੰਦ ਕਰਦੀਆਂ ਹਨ ਉਹ ਹੈ ਨਥਣੀ। ਵੱਡੀ ਜੜਾਊ ਨਥਣੀ ਤੋਂ ਲੈ ਕੇ ਛੋਟੇ-ਛੋਟੇ ਹੀਰਿਆਂ ਨਾਲ ਜੜੀ ਨਥਣੀ ਅਤੇ ਆਕਰਸ਼ਕ ਪੱਛਮੀ ਡਿਜ਼ਾਇਨਾਂ ਵਾਲੀ ਨਥਣੀ ਤੱਕ, ਹਰ ਪ੍ਰਕਾਰ ਦੀ ਨਥਣੀ ਨੂੰ ਪਸੰਦ ਕੀਤਾ ਜਾਂਦਾ ਹੈ। ਮੰਗ ਟਿੱਕਾ ਆਮ ਤੌਰ ‘ਤੇ ਇੱਕ ਇੰਚ ਲੰਬਾ ਸੋਨੇ ਦਾ ਪੈਂਡੈਂਟ ਹੁੰਦਾ ਹੈ ਜਿਸ ਵਿੱਚ ਕਦੇ-ਕਦੇ ਹੀਰਿਆਂ ਨੂੰ ਜੜ੍ਹ ਕੇ ਉੱਤਮ ਡਿਜ਼ਾਇਨ ਬਣਾਇਆ ਜਾਂਦਾ ਹੈ। ਇਸਨੂੰ ਵਿਆਹੁਤਾ ਔਰਤ ਦੇ ਮੰਗਲਸੂਤਰ ਵਿੱਚ ਪਿਰੋਇਆ ਜਾਂਦਾ ਹੈ। ਮੁੱਖ ਤੌਰ ‘ਤੇ ਉੱਤਰ ਭਾਰਤੀ ਔਰਤਾਂ ਦੁਆਰਾ ਪਹਿਨੀ ਜਾਣ ਵਾਲੀ ਇਸ ਜਵੈਲਰੀ ਨੂੰ ਸਾਰੀਆਂ ਭਾਰਤੀ ਔਰਤਾਂ ਪਸੰਦ ਕਰਨ ਲੱਗੀਆਂ ਹਨ। ਜਦੋਂ ਗੱਲ ਪੁਰਾਣੀ ਅਤੇ ਪ੍ਰਾਚੀਨ ਜਵੈਲਰੀ ਦੀ ਹੋਵੇ, ਤਾਂ ਭਾਰਤੀ ਤਿਜ਼ੋਰੀਆਂ ਵਿੱਚ ਬਹੁਤ ਸਾਰੇ ਸ਼ਾਨਦਾਰ ਡਿਜ਼ਾਇਨ ਮੌਜੂਦ ਹਨ। ਮੈਂ ਤਾਂ ਬਸ ਇਸ ਲੇਖ ਵਿੱਚ ਕੁਝ ਸਭ ਤੋਂ ਪ੍ਰਸਿੱਧ ਡਿਜ਼ਾਇਨਾਂ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਸੂਚੀ ਬਹੁਤ ਹੀ ਲੰਬੀ ਹੈ।
Publisher: Kalyan Jewellers

ਜਵੈਲਰੀ ਸਟਾਇਲਿੰਗ – ਤੁਹਾਡੇ ਵਿਅਕਤਿੱਤਵ ਨੂੰ ਨਿਖਾਰਨ ਦਾ ਇੱਕ ਜ਼ਰੀਆ

On
ਸਾਡਾ ਵਿਅਕਤਿੱਤਵ ਹੀ ਸਾਨੂੰ ਦੂਜਿਆ ਤੋਂ ਵੱਖ ਅਤੇ ਅਨੋਖਾ ਬਣਾਉਂਦਾ ਹੈ। ਸਾਡੇ ਸੋਚਣ, ਕੰਮ ਕਰਨ, ਬੋਲਣ ਅਤੇ ਖੁਦ ਨੂੰ ਪ੍ਰਸਤੁਤ ਕਰਨ ਵਿੱਚ ਹੀ ਸਾਡਾ ਵਿਅਕਤਿੱਤਵ ਦਿਖਾਈ ਦਿੰਦਾ ਹੈ। ਕਿਸੇ ਵੀ ਵਿਅਕਤੀ ਦੇ ਵਿਅਕਤਿੱਤਵ ਦਾ ਆਸਾਨੀ ਨਾਲ ਪਤਾ ਲਗਾਉਣਾ ਹੋਵੇ ਤਾਂ ਉਸਦੀ ਵੇਸ-ਭੂਸਾ ਅਤੇ ਮੇਲ ਖਾਂਦੀ ਉਚਿਤ ਜਵੈਲਰੀ ‘ਤੇ ਗੌਰ ਕਰੋ। ਉਸੇ ਵਿਅਕਤੀ ਦਾ ਵਿਅਕਤਿੱਤਵ ਪਹਿਨਾਵੇ ਦੇ ਆਧਾਰ ‘ਤੇ ਵੱਖ-ਵੱਖ ਪਰਸਥਿਤੀਆਂ ਵਿੱਚ ਵੱਖ ਹੋ ਸਕਦਾ ਹੈ। ਜਿਵੇਂ ਕਿ, ਸ਼ਾਦੀ ਲਈ ਪਹਿਨੇ ਜਾਣ ਵਾਲੇ ਕੱਪੜੇ ਬੇਸ਼ਕ ਕਿਸੇ ਵੀ ਛੁੱਟੀ ਜਾਂ ਬਿਜਨਿਸ ਮੀਟਿੰਗ ਦੇ ਲਈ ਪਹਿਨੇ ਜਾਣ ਵਾਲੇ ਕੱਪੜਿਆਂ ਨਾਲੋਂ ਵੱਖ ਹੁੰਦੇ ਹਨ। ਪਰ ਉਸ ਵਿਅਕਤੀ ਦਾ ਅੰਦਰੂਨੀ ਵਿਅਕਤਿੱਤਵ ਕਿਸੇ ਵੀ ਪ੍ਰਕਾਰ ਦੇ ਪਹਿਨਾਵੇ ਵਿੱਚ ਨਿਖਰ ਕੇ ਸਾਹਮਣੇ ਆ ਸਕਦਾ ਹੈ। ਜਦ ਗੱਲ ਜਵੈਲਰੀ ਪਹਿਣਨ ਦੀ ਹੋਵੇ, ਤਾਂ ਕਿਸੇ ਵਿਅਕਤੀ ਨੂੰ ਉਸਦੇ ਵਿਅਕਤਿੱਤਵ, ਨਿੱਜੀ ਪਸੰਦ-ਨਾਪਸੰਦ ਅਤੇ ਮੌਜੂਦਾ ਰੁਝਾਨ ਦੇ ਆਧਾਰ ‘ਤੇ ਸਟਾਇਲ ਕਰਨਾ ਬਹੁਤ ਦਿਲਚਸਪ ਕੰਮ ਹੁੰਦਾ ਹੈ। ਇੱਕ ਮਿਲਨਸਾਰ ਵਿਅਕਤੀ ਜੋ ਕਿਸੇ ਨਾਲ ਵੀ ਆਸਾਨੀ ਨਾਲ ਘੁਲ ਮਿਲਣ ਜਾਵੇ ਅਤੇ ਦਿਲ ਖੋਲ੍ਹ ਕੇ ਹੱਸੇ ਉਸਦੇ ਉੱਪਰ ਕੰਨ ਦੀਆਂ ਲੰਬੀਆਂ ਵਾਲੀਆਂ ਜਾਂ ਖਨਖਨਾਉਂਦੇ ਝੁਮਕੇ ਸੁਭਾਵਿਕ ਲੱਗਣਗੇ। ਕਿਸੇ ਬਿਜਨਿਸ ਮੀਟਿੰਗ ਵਿੱਚ, ਸੰਪੂਰਨ ਬੋਰਡ ਰੂਮ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਜਿਸ ਆਤਮ-ਵਿਸ਼ਵਾਸ ਅਤੇ ਕਰਿਸ਼ਮੇ ਦੀ ਲੋੜ ਹੁੰਦੀ ਹੈ ਉਹ ਸੁੰਦਰ ਜਵੈਲਰੀ ਪਹਿਨ ਕੇ ਹੀ ਆ ਸਕਦਾ ਹੈ। ਮੋਤੀ ਦੇ ਗੁਲਮੇਖ, ਸਧਾਰਨ ਪਰ ਆਕਰਸ਼ਕ ਸਾਦਾ ਬ੍ਰੈਸਲੇਟ, ਆੱਫਿਸ ਵਿੱਚ ਪਹਿਨੀ ਜਾਣ ਵਾਲੀ ਹਲਕੀ ਅਤੇ ਜਯਾਮਿਤੀ ਪੈਟਰਨ ਵਾਲੀ ਮੋਹਕ ਜਵੈਲਰੀ ਇਸ ਅਵਸਰ ‘ਤੇ ਪਹਿਨੇ ਜਾਣ ਵਾਲੇ ਕੁਝ ਵਿਕਲਪ ਹਨ। ਪਾਰੰਪਰਿਕ ਜਵੈਲਰੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਤੁਸੀਂ ਸਧਾਰਨ ਪਰ ਪਰੰਪਰਿਕ ਜਵੈਲਰੀ ਦੇ ਨਾਲ ਪਾਰੰਪਰਿਕ ਵੇਸ਼-ਭੂਸ਼ਾ ਵੀ ਪਹਿਨ ਸਕਦੇ ਹਨ। ਅੱਜ ਦੇ ਨੌਜਵਾਨਾਂ ਨੂੰ ਬਹੁਤ ਸਾਰੀ ਪੁਰਾਣੀ ਪੀੜ੍ਹੀ ਦੀ ਸਧਾਰਨ ਸਟਾਇਲ ਵਾਲੀ ਬਿਹਤਰੀਨ ਅਤੇ ਟਿਕਾਊ ਜਵੈਲਰੀ ਇਕੱਠਾ ਕਰਨ ਦਾ ਸ਼ੌਕ ਹੈ। ਕਲਾ ਦਾ ਸ਼ੌਕ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹੋਰ ਸਾਰੀਆਂ ਚੀਜ਼ਾਂ ਤੋਂ ਪ੍ਰੇਰਣਾ ਮਿਲ ਜਾਂਦੀ ਹੈ। ਅਸਮਾਨ ਦੇ ਰੰਗ ਤੋਂ ਲੈ ਕੇ ਆਧੁਨਿਕ ਕਲਾ ਦੇ ਵੱਖ-ਵੱਖ ਰੰਗਾਂ ਤੱਕ, ਕਲਾਤਮਕ ਮਨ ਲਈ ਕੋਈ ਵੀ ਸਰੋਤ ਪ੍ਰੇਰਣਾਦਾਇਕ ਹੋ ਸਕਦਾ ਹੈ। ਇਸਦਾ ਪ੍ਰਦਰਸ਼ਨ ਜਵੈਲਰੀ ਨੂੰ ਸਟਾਇਲ ਕਰਨ ਸਮੇਂ ਵੀ ਕੀਤਾ ਜਾ ਸਕਦਾ ਹੈ। ਪਾਰੰਪਰਿਕ ਅਤੇ ਪੁਰਾਣੀ ਜਵੈਲਰੀ ਤੋਂ ਲੈ ਕੇ ਆਧੁਨਿਕ ਫੈਸ਼ਨੇਬਲ ਜਵੈਲਰੀ ਤੱਕ; ਵੱਡੇ ਪੇਂਡੈਂਟ ਤੋਂ ਲੈ ਕੇ ਆਕਰਸ਼ਕ ਜਵੈਲਰੀ ਅਤੇ ਜਵੈਲਰੀ ਅਤੇ ਸਾਦੀ ਅਤੇ ਹਲਕੇ ਵਜ਼ਨ ਵਾਲੀ ਰੋਜ਼ਾਨਾ ਪਹਿਨੇ ਜਾਣ ਵਾਲੀ ਜਵੈਲਰੀ ਤੱਕ; ਹੀਰੇ ਦੀ ਚਮਕਦਾਰ ਅਤੇ ਸੁੰਦਰ ਜਵੈਲਰੀ ਤੋਂ ਲੈ ਕੇ ਮੋਤੀਆਂ ਦੀ ਸਧਾਰਨ ਮਾਲਾ ਤੱਕ, ਕੋਈ ਵੀ ਕਲਾਤਮਕ ਵਿਅਕਤੀ ਇਹਨਾਂ ਵਿੱਚੋਂ ਕਿਸੇ ਵੀ ਜਵੈਲਰੀ ਨੂੰ ਆਕਰਸ਼ਕ ਬਣਾਉਣ ਤੋਂ ਬਾਅਦ ਵੀ ਆਪਣਾ ਵਿਅਕਤਿੱਤਵ ਉਜਾਗਰ ਕਰਦੇ ਹੋਏ ਉਸਨੂੰ ਖਾਸ ਬਣਾ ਸਕਦਾ ਹੈ। ਚਾਹੇ ਵਿਆਹ ਹੋਵੇ ਜਾਂ ਪਾਰਟੀ, ਆਤਮ-ਵਿਸ਼ਵਾਸ ਨਾਲ ਭਰੀਆਂ ਔਰਤਾਂ ਹੀ ਸ਼ਾਨਦਾਰ ਜਵੈਲਰੀ ਪਹਿਨ ਕੇ ਕਿਸੇ ਦਾ ਵੀ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਸਕਦੀਆਂ ਹਨ। ਇਸਦੇ ਉਲਟ, ਕੋਈ ਸ਼ਰਮੀਲਾ ਵਿਅਕਤੀ ਸਭ ਤੋਂ ਸ਼ਾਨਦਾਰ ਪਰ ਹਲਕੀ-ਫੁਲਕੀ ਜਵੈਲਰੀ ਪਹਿਨ ਕੇ ਸਭ ਤੋਂ ਸੁੰਦਰ ਲੱਗਣ ਦੇ ਨਾਲ-ਨਾਲ ਅਸਧਾਰਨ ਵੀ ਲੱਗ ਸਕਦਾ ਹੈ। ਹਰ ਤਰ੍ਹਾਂ ਦੇ ਵਿਅਕਤਿੱਤਵ ਨੂੰ ਜਵੈਲਰੀ ਨਾਲ ਸਟਾਇਲ ਕੀਤਾ ਜਾ ਸਕਦਾ ਹੈ। ਜਿਸ ਪ੍ਰਕਾਰ ਹਰ ਵਿਅਕਤਿੱਤਵ ਅਨੋਖਾ ਹੁੰਦਾ ਹੈ, ਉਸੇ ਪ੍ਰਕਾਰ ਨਾਲ ਸਟਾਇਲ ਵੀ ਆਪਣੇ ਹਿਸਾਬ ਨਾਲ ਅਨੋਖਾ ਅਤੇ ਸੁੰਦਰ ਹੋ ਸਕਦਾ ਹੈ।
Publisher: Kalyan Jewellers

Can we help you?