Kalyan Jewellers, Ghumar Mandi, Ludhiana

Sco B/19/188, Rani Jhansi Road
Ludhiana- 141001

017-26671079

Call Now

Opens at

<All Articles

ਭਾਈ ਦੂਜ-ਅਪਣੇ ਭਰਾ ਲਈ ਪਿਆਰ ਜਤਾਉਣ ਦਾ ਦਿਨ

ਭਾਈ ਦੂਜ ਦਾ ਤਿਓਹਾਰ ਮਨ ਨੂੰ ਲੁਭਾ ਦੇਣ ਵਾਲਾ ਤਿਓਹਾਰ ਹੁੰਦਾ ਹੈ। ਇਹ ਦਿਨ ਹੁੰਦਾ ਹੈ ਬਹੁਤ ਸਾਰੀਆਂ ਗੱਲਾਂ ਨੂੰ ਯਾਦ ਕਰਨ ਦਾ; ਭਾਈ-ਭੈਣ ਦੇ ਝਗੜੇ, ਸ਼ਿਕਾਇਤਾਂ ਅਤੇ ਵੱਡਿਆਂ ਦਾ ਬੀਚ-ਬਚਾਅ ਕਰਨਾ, ਇੱਕ-ਦੂਜੇ ਨੂੰ ਰਾਜ ਦੀਆਂ ਗੱਲਾਂ ਦੱਸਣਾ ਅਤੇ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝਣਾ। ਭਰਾ-ਭੈਣ ਵਰਗਾ ਰਿਸ਼ਤਾ ਕਈ ਉਤਾਰ-ਚੜਾਅ ਵਿੱਚੋਂ ਗੁਜ਼ਰਦਾ ਹੈ, ਪਰ ਰਿਸ਼ਤਾ ਹਮੇਸ਼ਾ ਅਟੁੱਟ ਰਹਿੰਦਾ ਹੈ। ਭਾਰਤੀ ਪਰੰਪਰਾਵਾਂ ਵਿੱਚ ਇਸ ਰਿਸ਼ਤੇ ਨੂੰ ਭਾਈ ਦੂਜ ਅਤੇ ਵਰਗੇ ਤਿਓਹਾਰਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਘਰ ਦੇ ਕੋਨੇ-ਕੋਨੇ ਨੂੰ ਸਜਾਇਆ ਜਾਂਦਾ ਹੈ। ਦਰਵਾਜ਼ਿਆਂ ‘ਤੇ ਫੁੱਲਾਂ ਦੀਆਂ ਮਾਲਾਵਾਂ ਲਗਾਈਆਂ ਜਾਂਦੀਆਂ ਹਨ, ਥਾਲੀ ਵਿੱਚ ਪੂਜਾ ਦਾ ਸਮਾਨ ਅਤੇ ਤਿਲਕ ਜਾਂ ਮਿਠਾਈਆਂ ਰੱਖੀਆਂ ਜਾਂਦੀਆਂ ਹਨ ਅਤੇ ਘਰ ਨੂੰ ਖੁਸ਼ਬੂਆਂ ਨਾਲ ਮਹਿਕਾਇਆ ਜਾਂਦਾ ਹੈ। ਭਾਰਤੀ ਔਰਤਾਂ ਅਤੇ ਪੁਰਸ਼ ਆਪਣੀਆਂ ਪਾਰੰਪਰਿਕ ਵੇਸ-ਭੂਸ਼ਾ ਅਤੇ ਸ਼ਾਨਦਾਰ ਜਵੈਲਰੀ ਪਹਿਨਦੇ ਹਨ।
ਭਾਈ ਦੂਜ ਦਾ ਤਿਓਹਾਰ ਦੀਵਾਲੀ ਤੋਂ ਦੋ ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਚਹੇਤੇ ਭਰਾਵਾਂ ਦੀ ਲੰਬੀ ਉਮਰ, ਸਿਹਤ ਅਤੇ ਖੁਸ਼ਹਾਲੀ ਲਈ ਭਗਵਾਨ ਤੋਂ ਕਾਮਨਾ ਕਰਦੀਆਂ ਹਨ। ਇਸ ਤੋਂ ਬਾਅਦ ਭਰਾਵਾਂ ਦੇ ਮੱਥੇ ‘ਤੇ ਤਿਲਕ ਲਗਾਇਆ ਜਾਂਦਾ ਹੈ, ਹੱਥਾਂ ਵਿੱਚ ਸਜਾਈ ਗਈ ਪੂਜਾ ਦੀ ਥਾਲੀ ਦੇ ਨਾਲ ਉਹਨਾਂ ਦੀ ਆਰਤੀ ਉਤਾਰੀ ਜਾਂਦੀ ਹੈ। ਇਸ ਥਾਲੀ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚਲਿਤ ਰਿਵਾਜ਼ਾਂ ਅਨੁਸਾਰ ਰੋਲੀ, ਚਾਵਲ, ਨਾਰੀਅਲ ਅਤੇ ਦੁਰਵਾ ਘਾਹ ਆਦਿ ਨੂੰ ਰੱਖਿਆ ਜਾਂਦਾ ਹੈ। ਤਿਲਕ ਲਗਾ ਕੇ ਭੈਣ ਆਪਣੇ ਭਰਾ ਦੀ ਨਕਾਰਾਤਮਕ ਪ੍ਰਭਾਵਾਂ ਤੋਂ ਵੀ ਰੱਖਿਆ ਕਰਦੀ ਹੈ। ਪਿਆਰ ਅਤੇ ਆਪਣੇਪਣ ਦਾ ਭਾਵ ਦਰਸਾਉਂਦੇ ਹੋਏ ਭਰਾ ਆਪਣੀਆਂ ਭੈਣਾਂ ਨੂੰ ਵਧੀਆ ਤੋਹਫੇ ਦਿੰਦੇ ਹਨ। ਬਦਲੇ ਵਿੱਚ ਭੈਣਾਂ ਉਹਨਾਂ ਨੂੰ ਸੁਆਦਿਸ਼ਟ ਭੋਜਨ ਕਰਾਉਂਦੀਆਂ ਹਨ, ਉਹਨਾਂ ਨੂੰ ਪਿਆਰ ਕਰਦੀਆਂ ਹਨ ਅਤੇ ਤੋਹਫੇ ਦਿੰਦੀਆਂ ਹਨ।
ਇਸ ਮੌਕੇ ‘ਤੇ ਤੋਹਫੇ ਦੇ ਤੌਰ ‘ਤੇ ਜਵੈਲਰੀ ਦੇਣ ਨਾਲ ਚੰਗੀ ਚੀਜ਼ ਹੋਰ ਕੀ ਹੋ ਸਕਦੀ ਹੈ, ਜਿਸਦਾ ਮੁੱਲ ਅਤੇ ਚਮਕ ਕਦੇ ਖ਼ਤਮ ਨਹੀਂ ਹੁੰਦੀ ਹੈ। ਇਸ ਮੌਕੇ ‘ਤੇ ਦਿੱਤਾ ਗਿਆ ਤੋਹਫਾ ਉਸ ਰਿਸ਼ਤੇ ਦਾ ਪ੍ਰਤੀਕ ਬਣ ਜਾਂਦਾ ਹੈ। ਭਾਈ-ਭੈਣ ਦੇ ਵੱਡੇ ਹੋ ਜਾਣ ‘ਤੇ ਵੀ ਇਹ ਤੋਹਫਾ ਪੁਰਾਣਾ ਨਹੀਂ ਪੈਂਦਾ । ਚਾਹੇ ਸੋਨੇ ਦੀ ਜਾਂ ਹੀਰੇ ਦੀ ਅੰਗੂਠੀ ਹੋਵੇ, ਚਾਹੇ ਹੱਥਾਂ ਨਾਲ ਨਿਰਮਿਤ ਪਾਰੰਪਰਿਕ ਨੈਕਲੈਸ ਜਾਂ ਆਧੁਨਿਕ ਡਿਜ਼ਾਇਨ ਵਾਲੀ ਜਵੈਲਰੀ, ਇਸ ਤੋਂ ਵਧੀਆ ਤੋਹਫਾ ਹੋਰ ਕੀ ਹੋ ਸਕਦਾ ਹੈ।
ਹਰ ਭਾਰਤੀ ਤਿਓਹਾਰ ਦੇ ਵਾਂਗ, ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਈ ਦੂਜ ਨੂੰ ਵੱਖ-ਵੱਖ ਪ੍ਰਕਾਰ ਨਾਲ ਮਨਾਇਆ ਜਾਂਦਾ ਹੈ। ਇਸਨੂੰ ਮਨਾਉਣ ਦੀ ਰੀਤੀ-ਰਿਵਾਜ਼ ਭਲੇ ਹੀ ਵੱਖ ਹੋਵੇ, ਪਰ ਆਸਥਾ ਅਤੇ ਪਰੰਪਰਾ ਇੱਕ ਹੀ ਹੁੰਦੀ ਹੈ। ਭਾਈ ਦੂਜ ਨੂੰ ਕਈ ਹੋਰ ਨਾਮਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਕਿ ਪੱਛਮੀ ਬੰਗਾਲ ਵਿੱਚ ਇਸਨੂੰ ਭਾਈ ਫੋਟਾ, ਮਹਾਂਰਾਸ਼ਟਰ ਵਿੱਚ ਇਸਨੂੰ ਭਾਊ ਬੀਜ, ਨੇਪਾਲ ਵਿੱਚ ਇਸਨੂੰ ਭਾਈ ਟਿੱਕਾ ਅਤੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਸਨੂੰ ਯਮ ਦਿਵਤੀਯ ਕਿਹਾ ਜਾਂਦਾ ਹੈ।
ਇਸ ਸ਼ੁੱਭ ਦਿਨ ਦੀ ਉਤਪੱਤੀ ਦੇ ਨਾਲ ਕਈ ਪੌਰਾਣਿਕ ਕਥਾਵਾਂ ਜੁੜੀਆਂ ਹੋਈਆਂ ਹਨ। ਇੱਕ ਲੰਬੇ ਚਲੇ ਯੁੱਧ ਵਿੱਚ ਨਰਕਾਸੁਰ ਰਾਖਸ਼ ਨੂੰ ਹਰਾਉਣ ਤੋਂ ਬਾਅਦ ਭਗਵਾਨ ਆਪਣੀ ਭੈਣ ਸੁਭਦਰਾ ਦੇ ਘਰ ਪਹੁੰਚੇ, ਜਿਹਨਾਂ ਨੂੰ ਦੇਖ ਕੇ ਸੁਭਦਰਾ ਬਹੁਤ ਖੁਸ਼ ਹੋਈ ਅਤੇ ਆਪਣੇ ਭਰਾ ਨੂੰ ਮੱਥੇ ‘ਤੇ ਉਹਨਾਂ ਨੇ “ਤਿਲਕ” ਲਗਾਇਆ ਅਤੇ ਬਹੁਤ ਆਦਰ ਦੇ ਨਾਲ ਉਹਨਾਂ ਦਾ ਸੁਆਗਤ ਕੀਤਾ। ਉਹਨਾਂ ਨੇ ਫੁੱਲਾਂ ਅਤੇ ਮਿਠਾਈਆਂ ਦੇ ਨਾਲ ਭਗਵਾਨ ਕ੍ਰਿਸ਼ਨ ਦਾ ਸੁਆਗਤ ਕੀਤਾ, ਜਿਸ ਤੋਂ ਬਾਅਦ “ਭਾਈ ਦੂਜ” ਦਾ ਤਿਓਹਾਰ ਮਨਾਇਆ ਜਾਣ ਲੱਗਿਆ।
ਇੱਕ ਹੋਰ ਪੌਰਾਣਿਕ ਕਥਾ ਦਾ ਸਬੰਧ ਮੌਤ ਦੇ ਦੇਵਤਾ ਯਮ ਅਤੇ ਉਹਨਾਂ ਦੀ ਭੈਣ ਯਮੁਨਾ ਨਾਲ ਹੈ। ਉਸ ਕਥਾ ਦੇ ਅਨੁਸਾਰ ਯਮ ਨੇ ਮੱਸਿਆ ਦੇ ਦੂਜੇ ਦਿਨ ਆਪਣੀ ਪਿਆਰੀ ਭੈਣ ਯਮੁਨਾ ਨੂੰ ਦੇਖਿਆ ਸੀ। ਉਹਨਾਂ ਨੇ ਯਮ ਦਾ ਸੁਆਗਤ ਆਰਤੀ, ਤਿਲਕ ਅਤੇ ਮਿਠਾਈਆਂ ਨਾਲ ਕੀਤਾ। ਆਪਣੀ ਭੈਣ ਤੋਂ ਖੁਸ਼ ਹੋ ਕੇ ਯਮ ਨੇ ਆਸ਼ਿਰਵਾਦ ਦਿੱਤਾ ਕਿ ਇਸ ਦਿਨ ਯਮੁਨਾ ਨਦੀ ਵਿੱਚ ਡੁਬਕੀ ਲਗਾਉਣ ਵਾਲੇ ਭਰਾ-ਭੈਣ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਪੱਛਮੀ ਬੰਗਾਲ ਵਿੱਚ ਇਸ ਤਿਓਹਾਰ ਨੂੰ “ਭਾਈ ਫੋਟਾ” ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਦੋਂ ਭੈਣ ਪੂਰਾ ਦਿਨ ਵਰਤ ਰੱਖ ਕੇ ਆਪਣੇ ਭਰਾ ਦੇ ਆਗਮਨ ਦਾ ਇੰਤਜ਼ਾਰ ਕਰਦੀ ਹੈ। ਉਸ ਤੋਂ ਬਾਅਦ ਉਹ ਆਪਣੇ ਭਰਾ ਦੇ ਮੱਥੇ ‘ਤੇ ਤਿੰਨ ਵਾਰ ਘਿਉ, ਕਾਜਲ ਅਤੇ ਚੰਦਨ ਨਾਲ ਨਿਰਮਿਤ ਇੱਕ ਵਿਸ਼ੇਸ਼ ਤਿਲਕ ਲਗਾਉਂਦੀ ਹੈ ਅਤੇ ਉਸਦੀ ਆਰਤੀ ਕਰਦੀ ਹੈ। ਆਰਤੀ ਤੋਂ ਬਾਅਦ ਭੈਣ ਆਪਣੇ ਭਰਾ ਲਈ ਪੂਜਾ ਕਰਦੀ ਹੈ ਅਤੇ ਉਹ ਦੋਵੇਂ ਇੱਕ-ਦੂਜੇ ਨੂੰ ਤੋਹਫੇ ਦਿੰਦੇ ਹਨ। ਇਸ ਤੋਂ ਬਾਅਦ ਦਾਵਤ ਵਿੱਚ ਪਾਰੰਪਰਿਕ ਮਿਠਾਈਆਂ ਅਤੇ ਵਿਅੰਜਨ ਖਾਏ ਜਾਂਦੇ ਹਨ।
ਮਹਾਂਰਾਸ਼ਟਰ ਵਿੱਚ ਭਾਈ ਦੂਜ ਦਾ ਤਿਓਹਾਰ “ਭਾਊ ਬੀਜ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਪਰੰਪਰਾ ਦੇ ਅਨੁਸਾਰ, ਭਾਈ ਆਪਣੀ ਭੈਣ ਦੁਆਰਾ ਬਣਾਈ ਗਈ ਚੌਕੌਰ ਆਕ੍ਰਿਤੀ ਦੇ ਅੰਦਰ ਬੈਠਦਾ ਹੈ।
ਭਾਰਤ ਦੇ ਕੁਝ ਹਿੱਸਿਆਂ ਵਿੱਚ ਇਸ ਅਵਸਰ ਨੂੰ “ਯਮ ਅਦਿਵਤੀਯ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਯਮ ਅਦਿਵਤੀਯ ਦੇ ਦਿਨ ਜੇ ਕੋਈ ਵਿਅਕਤੀ ਆਪਣੀ ਭੈਣ ਦੇ ਹੱਥਾਂ ਨਾਲ ਤਿਆਰ ਕੀਤਾ ਗਿਆ ਖਾਣਾ ਖਾਂਦਾ ਹੈ, ਤਾਂ ਯਮਰਾਜ ਉਸਨੂੰ ਕੋਈ ਹਾਨੀ ਨਹੀਂ ਪਹੁੰਚਾਉਂਦੇ। ਬਿਹਾਰ ਵਿੱਚ ਭਾਈ ਦੂਜ ਦੇ ਤਿਓਹਾਰ ਨੂੰ ਗੋਵਰਧਨ ਪੂਜਾ ਕਿਹਾ ਜਾਂਦਾ ਹੈ।
ਕਿਸੇ ਵੀ ਪਿਆਰ ਭਰੇ ਰਿਸ਼ਤੇ ਨੂੰ ਸਾਬਿਤ ਕਰਨ ਵਿੱਚ ਤੋਹਫਿਆਂ ਦੀ ਭੂਮਿਕਾ ਹਮੇਸ਼ਾ ਹੀ ਅਹਿਮ ਹੁੰਦੀ ਹੈ। ਵੈਸੇ ਤਾਂ ਹਰ ਰਿਸ਼ਤਾ ਆਪਣੇ-ਆਪ ਵਿੱਚ ਅਨੋਖਾ ਹੁੰਦਾ ਹੈ, ਪਰ ਤੋਹਫਿਆਂ ਦਾ ਆਦਾਨ-ਪ੍ਰਦਾਨ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਕਲਿਆਣ ਜਵੈਲਰੀ ਵੱਲੋਂ ਪ੍ਰਸਤੁਤ ਜਵੈਲਰੀ ਦੇ ਕੁਝ ਉਦਾਹਰਨ ਜੋ ਤੁਹਾਡੀ ਭੈਣ ਨੂੰ ਬੇਸ਼ਕ ਪਸੰਦ ਆਉਣਗੇ।
ਹੀਰੇ ਦਾ ਸਾਦਾ, ਸੁੰਦਰ ਸਾੱਲੀਟੇਅਰ ਹਮੇਸ਼ਾ ਹੀ ਸਦਾਬਹਾਰ ਮੰਨਿਆ ਜਾਂਦਾ ਹੈ। ਹੀਰੇ ਦੇ ਝੁਮਕੇ ਆਪਣਾ ਵੱਖ ਹੀ ਪ੍ਰਭਾਵ ਛੱਡਦੇ ਹਨ। ਜੇ ਤੁਹਾਡੀ ਭੈਣ ਨੂੰ ਸਾਦੀ ਅਤੇ ਸੁੰਦਰ ਜਵੈਲਰੀ ਪਸੰਦ ਹੈ, ਤਾਂ ਸਾਡਾ ਸੁਝਾਅ ਹੈ ਕਿ ਤੁਸੀਂ ਉਹਨਾਂ ਲਈ ਪਲੈਟੀਨਮ ਚੇਨ ਨਾਲ ਵਧੀਆ ਡਿਜ਼ਾਇਨ ਵਾਲਾ ਪੈਂਡੈਂਟ ਜਾਂ ਵ੍ਹਾਇਟ ਗੋਲਡ ਵਾਲਾ ਡਾਇਮੰਡ ਸਟੱਡ ਸੈਟ ਤੋਹਫੇ ਵਿੱਚ ਦਿਓ। ਇਹਨਾਂ ਨੂੰ ਕਿਸੇ ਵੀ ਅਵਸਰ ‘ਤੇ ਪਹਿਨਿਆ ਜਾ ਸਕਦਾ ਹੈ ਅਤੇ ਤੋਹਫੇ ਵਿੱਚ ਦੇਣ ਲਈ ਵੀ ਇਹ ਬਹੁਤ ਵਧੀਆ ਹੁੰਦੇ ਹਨ। ਰੋਜ਼ਾਨਾ ਪਹਿਨਣ ਲਈ ਅਤੇ ਵਿਅਕਤਿੱਤਵ ਨੂੰ ਨਿਖਾਰੇਗਾ। ਉਹਨਾਂ ਨੂੰ ਸਭ ਤੋਂ ਅਨੋਖਾ ਦਿਖਣ ਵਿੱਚ ਮਦਦ ਕਰੋ, ਫਿਰ ਚਾਹੇ ਕੰਮ ਦੇ ਦੌਰਾਨ ਜਾਂ ਫਿਰ ਆਪਣੇ ਦੋਸਤਾਂ ਦੇ ਨਾਲ ਖਾਣੇ ‘ਤੇ ਮੁਲਾਕਾਤ ਦਾ ਸਮਾਂ ਹੀ ਕਿਉਂ ਨਾ ਹੋਵੇ।
ਜੇ ਤੁਹਾਡੀ ਭੈਣ ਨੂੰ ਚੂੜੀਆਂ ਪਹਿਨਣਾ ਪਸੰਦ ਹੈ, ਤਾਂ ਤੁਸੀਂ ਅਨੇਕ ਪ੍ਰਕਾਰ ਦੀ ਆਧੁਨਿਕ ਜਾਂ ਹੱਥਾਂ ਨਾਲ ਨਿਰਮਿਤ ਪਾਰੰਪਰਿਕ ਡਿਜ਼ਾਇਨ ਦੀਆਂ ਚੂੜੀਆਂ ਉਹਨਾਂ ਨੂੰ ਤੋਹਫੇ ਵਿੱਚ ਦੇ ਸਕਦੇ ਹੋ। ਉਦਾਹਰਨ ਦੇ ਤੌਰ ‘ਤੇ, ਚਮਕਦਾਰ ਨੀਲੇ ਰਤਨ ਜਾਂ ਮਣਿਕ ਜੜਿਤ ਸੁੰਦਰ ਡਾਇਮੰਡ ਬ੍ਰੈਸਲੈਟ ਜਾਂ ਪਤਲੇ-ਪਤਲੇ ਕਈ ਗੋਲਡ ਬ੍ਰੈਸਲੈਟ ਅੱਜ ਕੁਲ ਬਹੁਤ ਹੀ ਫੈਸ਼ਨੇਬਲ ਹਨ। ਸੋਨੇ ਦੀ ਵੱਡੇ ਆਕਾਰ ਦੀ ਜਵੈਲਰੀ ਪਹਿਨਣ ਵਿੱਚ ਅਨੋਖੀ ਲੱਗ ਸਕਦੀ ਹੈ। ਇੱਕ ਆਧੁਨਿਕ ਔਰਤ ਨੂੰ ਪਸੰਦ ਆਉਣ ਵਾਲੇ ਅਨੋਖੇ ਨਵੇਂ ਡਿਜ਼ਾਇਨ ਦੇਖੋ। ਅੱਜ ਦੀ ਔਰਤ ਮਸਤ, ਨਿਡਰ ਹੈ ਜਿਸ ਨੂੰ ਨਵੀਂਆਂ-ਨਵੀਆਂ ਚੀਜ਼ਾਂ ਅਜ਼ਮਾਉਣ ਤੋਂ ਡਰ ਨਹੀਂ ਲੱਗਦਾ ਹੈ। ਸਜਾਵਟੀ, ਡਿਜ਼ਾਇਨ, ਚਾਂਦੀ, ਰੋਜ਼ ਗੋਲਡ ਵਾਲੀ ਜਵੈਲਰੀ ਉਹਨਾਂ ਦੇ ਜਵੈਲਰੀ ਕੁਲੈਕਸ਼ਨ ਦੀ ਸ਼ੋਭਾ ਵਧਾਏਗੀ।
ਜੇ ਉਹਨਾਂ ਨੂੰ ਪਾਰੰਪਰਿਕ ਜਵੈਲਰੀ ਪਹਿਨਣਾ ਪਸੰਦ ਹੈ, ਤਾਂ ਕਲਿਆਣ ਜਵੈਲਰਸ ਦੇ ਹੱਥਾਂ ਨਾਲ ਨਿਰਮਿਤ ਜਵੈਲਰੀ ਕੁਲੈਕਸ਼ਨ ਵਿੱਚੋਂ ਕੋਈ ਅਨੋਖਾ ਪੀਸ ਖਰੀਦੋ। ਸੁੰਦਰ ਕਾਰੀਗਿਰੀ ਵਾਲੀਆਂ ਕੰਨਾਂ ਦੀਆਂ ਵਾਲੀਆਂ, ਅੰਗੂਠੀਆਂ ਅਤੇ ਨੈਕਲੈਸ ਉਹਨਾਂ ਨੂੰ ਬੇਸ਼ਕ ਬੇਹੱਦ ਖੁਸ਼ੀ ਦੇਵੇਗਾ।
ਅਜਿਹੀ ਜਵੈਲਰੀ ਜਿਸਨੂੰ ਤੁਹਾਡਾ ਭਰਾ ਹਮੇਸ਼ਾ ਯਾਦ ਰੱਖੇ
ਕਲਿਆਣ ਜਵੈਲਰਸ ਵੱਲੋਂ ਪੁਰਸ਼ਾਂ ਦੇ ਲਈ ਅਨੋਖੇ, ਉੱਤਮ ਤੋਹਫਿਆਂ ਦੀ ਰੇਂਜ ਵਿੱਚ ਸ਼ਾਨਦਾਰ ਅਕਸੈਸਰੀਜ਼ ਅਤੇ ਬਿਹਤਰੀਨ ਕਾਰੀਗਰੀ ਵਾਲੀ ਜਵੈਲਰੀ ਸ਼ਾਮਿਲ ਹੈ। ਅੱਜ-ਕੱਲ ਜਵੈਲਰੀ ਪਹਿਨਣ ਦਾ ਚਲਨ ਹੈ। ਅੱਜ ਦੇ ਪੁਰਸ਼ ਨੂੰ ਸ਼ਾਨ, ਸਾਦਗੀ ਅਤੇ ਸੁੰਦਰਤਾ ਪਸੰਦ ਆਉਂਦੀ ਹੈ। ਇਸ ਕੁਲੈਕਸ਼ਨ ਵਿੱਚ ਅਨੇਕ ਪ੍ਰਕਾਰ ਦੀ ਉੱਤਮ ਡਾਇਮੰਡ ਜਵੈਲਰੀ ਹੈ ਜੋ ਕਿਸੇ ਵੀ ਜਵੈਲਰੀ ਪ੍ਰਸ਼ੰਸਕ ਨੂੰ ਪਸੰਦ ਆਵੇਗੀ। ਕਿਸੇ ਪੁਰਸ਼ ਨੂੰ ਤੋਹਫੇ ਵਿੱਚ ਜਵੈਲਰੀ ਦੇਣੀ ਹੈ, ਤਾਂ ਸੋਨੇ ਦੀ ਆਕਰਸ਼ਕ ਡਿਜ਼ਾਇਨ ਵਾਲੀ ਹੀਰੇ ਜੜਿਤ ਅੰਗੂਠੀ ਸਭ ਤੋਂ ਉੱਤਮ ਹੁੰਦੀ ਹੈ।
ਸੋਨੇ ਦੀ ਪਾਰੰਪਰਿਕ ਡਿਜ਼ਾਇਨ ਵਾਲੀ ਚੈਨ ਸਦਾਬਹਾਰ ਮੰਨੀ ਜਾਂਦੀ ਹੈ ਅਤੇ ਜਿਹਨਾਂ ਨੂੰ ਕਿਸੇ ਵੀ ਅਵਸਰ ‘ਤੇ ਪਹਿਨਿਆ ਜਾ ਸਕਦਾ ਹੈ। ਲਟ ਦੇ ਡਿਜ਼ਾਇਨ ਵਾਲਾ, ਦੋ-ਰੰਗਾ ਉੱਤਮ ਬ੍ਰੈਸਲੈਟ ਬੇਸ਼ਕ ਪਹਿਨਣ ਵਿੱਚ ਸ਼ਾਨਦਾਰ ਅਤੇ ਆਕਰਸ਼ਕ ਹੁੰਦਾ ਹੈ। ਸੋਨੇ ਦੇ ਬ੍ਰੈਸਲੇਟ ਵਿੱਚ ਸੁੰਦਰ ਕਲਾਕ੍ਰਿਤੀ ਵਾਲਾ ਕਾਲਾ ਗੋਮੇਦ ਬਹੁਤ ਹੀ ਅਨੋਖਾ ਲੱਗਦਾ ਹੈ ਅਤੇ ਜੋ ਕਿਸੇ ਵੀ ਪੁਰਸ਼ ਦੇ ਕੋਲ ਹੋਣਾ ਜ਼ਰੂਰੀ ਹੈ। ਤੋਹਫੇ ਦੇ ਤੌਰ ‘ਤੇ ਭਰਾ ਨੂੰ 24 ਕੈਰੇਟ ਵਾਲਾ ਸੋਨੇ ਦਾ ਸਿੱਕਾ ਦੇ ਕੇ ਪਿਆਰ ਦੀ ਪਵਿੱਤਰਤਾ ਨੂੰ ਦਰਸਾਇਆ ਜਾ ਸਕਦਾ ਹੈ। ਕੁਰਤੇ ਦੇ ਬਟਨ ਪੁਰਸ਼ਾਂ ਦੀ ਸ਼ਾਨ ਵਧਾਉਂਦੇ ਹਨ। ਤੋਹਫੇ ਵਿੱਚ ਹੀਰੇ ਜੜਿਤ ਸੋਨੇ ਦੇ ਬਟਨ ਦੇ ਕੇ ਉਹਨਾਂ ਦੇ ਕੁਰਤੇ ਦੀ ਸ਼ਾਨ ਵਧਾਓ। ਜਾਂ ਫਿਰ ਡਾਇਮੰਡ ਕਫਲਿੰਕ ਤੋਹਫੇ ਵਿੱਚ ਦੇ ਕੇ ਉਹਨਾਂ ਦੇ ਉੱਤਮ ਸੂਟ ਜਾਂ ਟਕਸੈਡੋ ਨੂੰ ਚਾਰ-ਚੰਨ ਲਗਾਓ।
ਭਾਈ ਦੂਜ ਦਾ ਤਿਓਹਾਰ ਦੇਸ਼ ਭਰ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੇਸ਼ਕ ਇਸ ਤਿਓਹਾਰ ਨੂੰ ਮਨਾਉਣ ਦੇ ਰੀਤੀ-ਰਿਵਾਜ਼ ਵੱਖ-ਵੱਖ ਹੋ ਸਕਦੇ ਹਨ। ਪਰ ਭਾਈ ਦੂਜ ਨੂੰ ਮਨਾਉਣ ਦਾ ਮੁੱਖ ਉਦੇਸ਼ ਭਰਾ-ਭੈਣ ਦੇ ਅਟੁੱਟ ਬੰਧਨ ਨੂੰ ਯਾਦਗਾਰ ਬਣਾਉਣਾ ਹੁੰਦਾ ਹੈ; ਇਸਦੇ ਨਾਲ ਹੀ ਸੁਆਦਿਸ਼ਟ ਮਿਠਾਈਆਂ ਅਤੇ ਸ਼ਾਨਦਾਰ ਤੋਹਫੇ ਮਿਲ ਜਾਣ, ਇਸ ਤੋਂ ਵਧੀਆਂ ਹੋਰ ਕੀ ਗੱਲ ਹੋ ਸਕਦੀ ਹੈ।
ਵੈਸੇ ਤਾਂ ਤੋਹਫਾ ਮਿਲਣ ‘ਤੇ ਖੁਸ਼ੀ ਬਹੁਤ ਹੁੰਦੀ ਹੈ, ਪਰ ਤੋਹਫਾ ਦੇਣ ਦੀ ਤਸੱਲੀ ਦੀ ਗੱਲ ਵੀ ਵੱਖ ਹੁੰਦੀ ਹੈ। ਇਸ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੋਹਫਾ ਖੋਲ੍ਹਣ ਵਿੱਚ ਮਿਲਣ ਵਾਲੀ ਖੁਸ਼ੀ ਪਲ ਭਰ ਦੀ ਹੁੰਦੀ ਹੈ, ਜਦਕਿ ਤੋਹਫਾ ਦੇਣ ਦੀ ਖੁਸ਼ੀ ਸਾਲਾਂ ਤੱਕ ਯਾਦ ਰਹਿ ਜਾਂਦੀ ਹੈ। ਤੋਹਫਾ ਦੇਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸਾਹਮਣੇ ਵਾਲੇ ਵਿਅਕਤੀ ਦੀ ਸ਼ਲਾਘਾ ਕਰ ਰਹੇ ਹੋ ਅਤੇ ਆਪਣੇ ਦਿਲ ਵਿੱਚ ਉਸਦੇ ਪ੍ਰਤੀ ਸਨਮਾਨ ਪ੍ਰਗਟ ਕਰ ਰਹੇ ਹੋ।
ਭਾਈ-ਭੈਣ ਦਾ ਰਿਸ਼ਤਾ ਅਨੋਖਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਇੱਕ-ਦੂਜੇ ਦੀ ਮਦਦ ਕਰਨਾ ਅਤੇ ਉਸ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦੇਣ ਦੀ ਭਾਵਨਾ ਸ਼ਾਮਿਲ ਹੁੰਦੀ ਹੈ। ਇਸ ਲਈ, ਭਰਾ-ਭੈਣ ਨੂੰ ਦਿੱਤਾ ਜਾਣ ਵਾਲਾ ਤੋਹਫਾ ਵੀ ਇਸ ਰਿਸ਼ਤੇ ਦੇ ਵਾਂਗ ਬਿਹਤਰੀਨ ਹੋਣਾ ਚਾਹੀਦਾ ਹੈ।

Can we help you?