Kalyan Jewellers, Ghumar Mandi, Ludhiana

Sco B/19/188, Rani Jhansi Road
Ludhiana- 141001

017-26671079

Call Now

Opens at

Articles

ਭਾਈ ਦੂਜ-ਅਪਣੇ ਭਰਾ ਲਈ ਪਿਆਰ ਜਤਾਉਣ ਦਾ ਦਿਨ

On
ਭਾਈ ਦੂਜ ਦਾ ਤਿਓਹਾਰ ਮਨ ਨੂੰ ਲੁਭਾ ਦੇਣ ਵਾਲਾ ਤਿਓਹਾਰ ਹੁੰਦਾ ਹੈ। ਇਹ ਦਿਨ ਹੁੰਦਾ ਹੈ ਬਹੁਤ ਸਾਰੀਆਂ ਗੱਲਾਂ ਨੂੰ ਯਾਦ ਕਰਨ ਦਾ; ਭਾਈ-ਭੈਣ ਦੇ ਝਗੜੇ, ਸ਼ਿਕਾਇਤਾਂ ਅਤੇ ਵੱਡਿਆਂ ਦਾ ਬੀਚ-ਬਚਾਅ ਕਰਨਾ, ਇੱਕ-ਦੂਜੇ ਨੂੰ ਰਾਜ ਦੀਆਂ ਗੱਲਾਂ ਦੱਸਣਾ ਅਤੇ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝਣਾ। ਭਰਾ-ਭੈਣ ਵਰਗਾ ਰਿਸ਼ਤਾ ਕਈ ਉਤਾਰ-ਚੜਾਅ ਵਿੱਚੋਂ ਗੁਜ਼ਰਦਾ ਹੈ, ਪਰ ਰਿਸ਼ਤਾ ਹਮੇਸ਼ਾ ਅਟੁੱਟ ਰਹਿੰਦਾ ਹੈ। ਭਾਰਤੀ ਪਰੰਪਰਾਵਾਂ ਵਿੱਚ ਇਸ ਰਿਸ਼ਤੇ ਨੂੰ ਭਾਈ ਦੂਜ ਅਤੇ ਵਰਗੇ ਤਿਓਹਾਰਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਘਰ ਦੇ ਕੋਨੇ-ਕੋਨੇ ਨੂੰ ਸਜਾਇਆ ਜਾਂਦਾ ਹੈ। ਦਰਵਾਜ਼ਿਆਂ ‘ਤੇ ਫੁੱਲਾਂ ਦੀਆਂ ਮਾਲਾਵਾਂ ਲਗਾਈਆਂ ਜਾਂਦੀਆਂ ਹਨ, ਥਾਲੀ ਵਿੱਚ ਪੂਜਾ ਦਾ ਸਮਾਨ ਅਤੇ ਤਿਲਕ ਜਾਂ ਮਿਠਾਈਆਂ ਰੱਖੀਆਂ ਜਾਂਦੀਆਂ ਹਨ ਅਤੇ ਘਰ ਨੂੰ ਖੁਸ਼ਬੂਆਂ ਨਾਲ ਮਹਿਕਾਇਆ ਜਾਂਦਾ ਹੈ। ਭਾਰਤੀ ਔਰਤਾਂ ਅਤੇ ਪੁਰਸ਼ ਆਪਣੀਆਂ ਪਾਰੰਪਰਿਕ ਵੇਸ-ਭੂਸ਼ਾ ਅਤੇ ਸ਼ਾਨਦਾਰ ਜਵੈਲਰੀ ਪਹਿਨਦੇ ਹਨ। ਭਾਈ ਦੂਜ ਦਾ ਤਿਓਹਾਰ ਦੀਵਾਲੀ ਤੋਂ ਦੋ ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਚਹੇਤੇ ਭਰਾਵਾਂ ਦੀ ਲੰਬੀ ਉਮਰ, ਸਿਹਤ ਅਤੇ ਖੁਸ਼ਹਾਲੀ ਲਈ ਭਗਵਾਨ ਤੋਂ ਕਾਮਨਾ ਕਰਦੀਆਂ ਹਨ। ਇਸ ਤੋਂ ਬਾਅਦ ਭਰਾਵਾਂ ਦੇ ਮੱਥੇ ‘ਤੇ ਤਿਲਕ ਲਗਾਇਆ ਜਾਂਦਾ ਹੈ, ਹੱਥਾਂ ਵਿੱਚ ਸਜਾਈ ਗਈ ਪੂਜਾ ਦੀ ਥਾਲੀ ਦੇ ਨਾਲ ਉਹਨਾਂ ਦੀ ਆਰਤੀ ਉਤਾਰੀ ਜਾਂਦੀ ਹੈ। ਇਸ ਥਾਲੀ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚਲਿਤ ਰਿਵਾਜ਼ਾਂ ਅਨੁਸਾਰ ਰੋਲੀ, ਚਾਵਲ, ਨਾਰੀਅਲ ਅਤੇ ਦੁਰਵਾ ਘਾਹ ਆਦਿ ਨੂੰ ਰੱਖਿਆ ਜਾਂਦਾ ਹੈ। ਤਿਲਕ ਲਗਾ ਕੇ ਭੈਣ ਆਪਣੇ ਭਰਾ ਦੀ ਨਕਾਰਾਤਮਕ ਪ੍ਰਭਾਵਾਂ ਤੋਂ ਵੀ ਰੱਖਿਆ ਕਰਦੀ ਹੈ। ਪਿਆਰ ਅਤੇ ਆਪਣੇਪਣ ਦਾ ਭਾਵ ਦਰਸਾਉਂਦੇ ਹੋਏ ਭਰਾ ਆਪਣੀਆਂ ਭੈਣਾਂ ਨੂੰ ਵਧੀਆ ਤੋਹਫੇ ਦਿੰਦੇ ਹਨ। ਬਦਲੇ ਵਿੱਚ ਭੈਣਾਂ ਉਹਨਾਂ ਨੂੰ ਸੁਆਦਿਸ਼ਟ ਭੋਜਨ ਕਰਾਉਂਦੀਆਂ ਹਨ, ਉਹਨਾਂ ਨੂੰ ਪਿਆਰ ਕਰਦੀਆਂ ਹਨ ਅਤੇ ਤੋਹਫੇ ਦਿੰਦੀਆਂ ਹਨ। ਇਸ ਮੌਕੇ ‘ਤੇ ਤੋਹਫੇ ਦੇ ਤੌਰ ‘ਤੇ ਜਵੈਲਰੀ ਦੇਣ ਨਾਲ ਚੰਗੀ ਚੀਜ਼ ਹੋਰ ਕੀ ਹੋ ਸਕਦੀ ਹੈ, ਜਿਸਦਾ ਮੁੱਲ ਅਤੇ ਚਮਕ ਕਦੇ ਖ਼ਤਮ ਨਹੀਂ ਹੁੰਦੀ ਹੈ। ਇਸ ਮੌਕੇ ‘ਤੇ ਦਿੱਤਾ ਗਿਆ ਤੋਹਫਾ ਉਸ ਰਿਸ਼ਤੇ ਦਾ ਪ੍ਰਤੀਕ ਬਣ ਜਾਂਦਾ ਹੈ। ਭਾਈ-ਭੈਣ ਦੇ ਵੱਡੇ ਹੋ ਜਾਣ ‘ਤੇ ਵੀ ਇਹ ਤੋਹਫਾ ਪੁਰਾਣਾ ਨਹੀਂ ਪੈਂਦਾ । ਚਾਹੇ ਸੋਨੇ ਦੀ ਜਾਂ ਹੀਰੇ ਦੀ ਅੰਗੂਠੀ ਹੋਵੇ, ਚਾਹੇ ਹੱਥਾਂ ਨਾਲ ਨਿਰਮਿਤ ਪਾਰੰਪਰਿਕ ਨੈਕਲੈਸ ਜਾਂ ਆਧੁਨਿਕ ਡਿਜ਼ਾਇਨ ਵਾਲੀ ਜਵੈਲਰੀ, ਇਸ ਤੋਂ ਵਧੀਆ ਤੋਹਫਾ ਹੋਰ ਕੀ ਹੋ ਸਕਦਾ ਹੈ। ਹਰ ਭਾਰਤੀ ਤਿਓਹਾਰ ਦੇ ਵਾਂਗ, ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਈ ਦੂਜ ਨੂੰ ਵੱਖ-ਵੱਖ ਪ੍ਰਕਾਰ ਨਾਲ ਮਨਾਇਆ ਜਾਂਦਾ ਹੈ। ਇਸਨੂੰ ਮਨਾਉਣ ਦੀ ਰੀਤੀ-ਰਿਵਾਜ਼ ਭਲੇ ਹੀ ਵੱਖ ਹੋਵੇ, ਪਰ ਆਸਥਾ ਅਤੇ ਪਰੰਪਰਾ ਇੱਕ ਹੀ ਹੁੰਦੀ ਹੈ। ਭਾਈ ਦੂਜ ਨੂੰ ਕਈ ਹੋਰ ਨਾਮਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਕਿ ਪੱਛਮੀ ਬੰਗਾਲ ਵਿੱਚ ਇਸਨੂੰ ਭਾਈ ਫੋਟਾ, ਮਹਾਂਰਾਸ਼ਟਰ ਵਿੱਚ ਇਸਨੂੰ ਭਾਊ ਬੀਜ, ਨੇਪਾਲ ਵਿੱਚ ਇਸਨੂੰ ਭਾਈ ਟਿੱਕਾ ਅਤੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਸਨੂੰ ਯਮ ਦਿਵਤੀਯ ਕਿਹਾ ਜਾਂਦਾ ਹੈ। ਇਸ ਸ਼ੁੱਭ ਦਿਨ ਦੀ ਉਤਪੱਤੀ ਦੇ ਨਾਲ ਕਈ ਪੌਰਾਣਿਕ ਕਥਾਵਾਂ ਜੁੜੀਆਂ ਹੋਈਆਂ ਹਨ। ਇੱਕ ਲੰਬੇ ਚਲੇ ਯੁੱਧ ਵਿੱਚ ਨਰਕਾਸੁਰ ਰਾਖਸ਼ ਨੂੰ ਹਰਾਉਣ ਤੋਂ ਬਾਅਦ ਭਗਵਾਨ ਆਪਣੀ ਭੈਣ ਸੁਭਦਰਾ ਦੇ ਘਰ ਪਹੁੰਚੇ, ਜਿਹਨਾਂ ਨੂੰ ਦੇਖ ਕੇ ਸੁਭਦਰਾ ਬਹੁਤ ਖੁਸ਼ ਹੋਈ ਅਤੇ ਆਪਣੇ ਭਰਾ ਨੂੰ ਮੱਥੇ ‘ਤੇ ਉਹਨਾਂ ਨੇ “ਤਿਲਕ” ਲਗਾਇਆ ਅਤੇ ਬਹੁਤ ਆਦਰ ਦੇ ਨਾਲ ਉਹਨਾਂ ਦਾ ਸੁਆਗਤ ਕੀਤਾ। ਉਹਨਾਂ ਨੇ ਫੁੱਲਾਂ ਅਤੇ ਮਿਠਾਈਆਂ ਦੇ ਨਾਲ ਭਗਵਾਨ ਕ੍ਰਿਸ਼ਨ ਦਾ ਸੁਆਗਤ ਕੀਤਾ, ਜਿਸ ਤੋਂ ਬਾਅਦ “ਭਾਈ ਦੂਜ” ਦਾ ਤਿਓਹਾਰ ਮਨਾਇਆ ਜਾਣ ਲੱਗਿਆ। ਇੱਕ ਹੋਰ ਪੌਰਾਣਿਕ ਕਥਾ ਦਾ ਸਬੰਧ ਮੌਤ ਦੇ ਦੇਵਤਾ ਯਮ ਅਤੇ ਉਹਨਾਂ ਦੀ ਭੈਣ ਯਮੁਨਾ ਨਾਲ ਹੈ। ਉਸ ਕਥਾ ਦੇ ਅਨੁਸਾਰ ਯਮ ਨੇ ਮੱਸਿਆ ਦੇ ਦੂਜੇ ਦਿਨ ਆਪਣੀ ਪਿਆਰੀ ਭੈਣ ਯਮੁਨਾ ਨੂੰ ਦੇਖਿਆ ਸੀ। ਉਹਨਾਂ ਨੇ ਯਮ ਦਾ ਸੁਆਗਤ ਆਰਤੀ, ਤਿਲਕ ਅਤੇ ਮਿਠਾਈਆਂ ਨਾਲ ਕੀਤਾ। ਆਪਣੀ ਭੈਣ ਤੋਂ ਖੁਸ਼ ਹੋ ਕੇ ਯਮ ਨੇ ਆਸ਼ਿਰਵਾਦ ਦਿੱਤਾ ਕਿ ਇਸ ਦਿਨ ਯਮੁਨਾ ਨਦੀ ਵਿੱਚ ਡੁਬਕੀ ਲਗਾਉਣ ਵਾਲੇ ਭਰਾ-ਭੈਣ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਪੱਛਮੀ ਬੰਗਾਲ ਵਿੱਚ ਇਸ ਤਿਓਹਾਰ ਨੂੰ “ਭਾਈ ਫੋਟਾ” ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਦੋਂ ਭੈਣ ਪੂਰਾ ਦਿਨ ਵਰਤ ਰੱਖ ਕੇ ਆਪਣੇ ਭਰਾ ਦੇ ਆਗਮਨ ਦਾ ਇੰਤਜ਼ਾਰ ਕਰਦੀ ਹੈ। ਉਸ ਤੋਂ ਬਾਅਦ ਉਹ ਆਪਣੇ ਭਰਾ ਦੇ ਮੱਥੇ ‘ਤੇ ਤਿੰਨ ਵਾਰ ਘਿਉ, ਕਾਜਲ ਅਤੇ ਚੰਦਨ ਨਾਲ ਨਿਰਮਿਤ ਇੱਕ ਵਿਸ਼ੇਸ਼ ਤਿਲਕ ਲਗਾਉਂਦੀ ਹੈ ਅਤੇ ਉਸਦੀ ਆਰਤੀ ਕਰਦੀ ਹੈ। ਆਰਤੀ ਤੋਂ ਬਾਅਦ ਭੈਣ ਆਪਣੇ ਭਰਾ ਲਈ ਪੂਜਾ ਕਰਦੀ ਹੈ ਅਤੇ ਉਹ ਦੋਵੇਂ ਇੱਕ-ਦੂਜੇ ਨੂੰ ਤੋਹਫੇ ਦਿੰਦੇ ਹਨ। ਇਸ ਤੋਂ ਬਾਅਦ ਦਾਵਤ ਵਿੱਚ ਪਾਰੰਪਰਿਕ ਮਿਠਾਈਆਂ ਅਤੇ ਵਿਅੰਜਨ ਖਾਏ ਜਾਂਦੇ ਹਨ। ਮਹਾਂਰਾਸ਼ਟਰ ਵਿੱਚ ਭਾਈ ਦੂਜ ਦਾ ਤਿਓਹਾਰ “ਭਾਊ ਬੀਜ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਪਰੰਪਰਾ ਦੇ ਅਨੁਸਾਰ, ਭਾਈ ਆਪਣੀ ਭੈਣ ਦੁਆਰਾ ਬਣਾਈ ਗਈ ਚੌਕੌਰ ਆਕ੍ਰਿਤੀ ਦੇ ਅੰਦਰ ਬੈਠਦਾ ਹੈ। ਭਾਰਤ ਦੇ ਕੁਝ ਹਿੱਸਿਆਂ ਵਿੱਚ ਇਸ ਅਵਸਰ ਨੂੰ “ਯਮ ਅਦਿਵਤੀਯ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਯਮ ਅਦਿਵਤੀਯ ਦੇ ਦਿਨ ਜੇ ਕੋਈ ਵਿਅਕਤੀ ਆਪਣੀ ਭੈਣ ਦੇ ਹੱਥਾਂ ਨਾਲ ਤਿਆਰ ਕੀਤਾ ਗਿਆ ਖਾਣਾ ਖਾਂਦਾ ਹੈ, ਤਾਂ ਯਮਰਾਜ ਉਸਨੂੰ ਕੋਈ ਹਾਨੀ ਨਹੀਂ ਪਹੁੰਚਾਉਂਦੇ। ਬਿਹਾਰ ਵਿੱਚ ਭਾਈ ਦੂਜ ਦੇ ਤਿਓਹਾਰ ਨੂੰ ਗੋਵਰਧਨ ਪੂਜਾ ਕਿਹਾ ਜਾਂਦਾ ਹੈ। ਕਿਸੇ ਵੀ ਪਿਆਰ ਭਰੇ ਰਿਸ਼ਤੇ ਨੂੰ ਸਾਬਿਤ ਕਰਨ ਵਿੱਚ ਤੋਹਫਿਆਂ ਦੀ ਭੂਮਿਕਾ ਹਮੇਸ਼ਾ ਹੀ ਅਹਿਮ ਹੁੰਦੀ ਹੈ। ਵੈਸੇ ਤਾਂ ਹਰ ਰਿਸ਼ਤਾ ਆਪਣੇ-ਆਪ ਵਿੱਚ ਅਨੋਖਾ ਹੁੰਦਾ ਹੈ, ਪਰ ਤੋਹਫਿਆਂ ਦਾ ਆਦਾਨ-ਪ੍ਰਦਾਨ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਕਲਿਆਣ ਜਵੈਲਰੀ ਵੱਲੋਂ ਪ੍ਰਸਤੁਤ ਜਵੈਲਰੀ ਦੇ ਕੁਝ ਉਦਾਹਰਨ ਜੋ ਤੁਹਾਡੀ ਭੈਣ ਨੂੰ ਬੇਸ਼ਕ ਪਸੰਦ ਆਉਣਗੇ। ਹੀਰੇ ਦਾ ਸਾਦਾ, ਸੁੰਦਰ ਸਾੱਲੀਟੇਅਰ ਹਮੇਸ਼ਾ ਹੀ ਸਦਾਬਹਾਰ ਮੰਨਿਆ ਜਾਂਦਾ ਹੈ। ਹੀਰੇ ਦੇ ਝੁਮਕੇ ਆਪਣਾ ਵੱਖ ਹੀ ਪ੍ਰਭਾਵ ਛੱਡਦੇ ਹਨ। ਜੇ ਤੁਹਾਡੀ ਭੈਣ ਨੂੰ ਸਾਦੀ ਅਤੇ ਸੁੰਦਰ ਜਵੈਲਰੀ ਪਸੰਦ ਹੈ, ਤਾਂ ਸਾਡਾ ਸੁਝਾਅ ਹੈ ਕਿ ਤੁਸੀਂ ਉਹਨਾਂ ਲਈ ਪਲੈਟੀਨਮ ਚੇਨ ਨਾਲ ਵਧੀਆ ਡਿਜ਼ਾਇਨ ਵਾਲਾ ਪੈਂਡੈਂਟ ਜਾਂ ਵ੍ਹਾਇਟ ਗੋਲਡ ਵਾਲਾ ਡਾਇਮੰਡ ਸਟੱਡ ਸੈਟ ਤੋਹਫੇ ਵਿੱਚ ਦਿਓ। ਇਹਨਾਂ ਨੂੰ ਕਿਸੇ ਵੀ ਅਵਸਰ ‘ਤੇ ਪਹਿਨਿਆ ਜਾ ਸਕਦਾ ਹੈ ਅਤੇ ਤੋਹਫੇ ਵਿੱਚ ਦੇਣ ਲਈ ਵੀ ਇਹ ਬਹੁਤ ਵਧੀਆ ਹੁੰਦੇ ਹਨ। ਰੋਜ਼ਾਨਾ ਪਹਿਨਣ ਲਈ ਅਤੇ ਵਿਅਕਤਿੱਤਵ ਨੂੰ ਨਿਖਾਰੇਗਾ। ਉਹਨਾਂ ਨੂੰ ਸਭ ਤੋਂ ਅਨੋਖਾ ਦਿਖਣ ਵਿੱਚ ਮਦਦ ਕਰੋ, ਫਿਰ ਚਾਹੇ ਕੰਮ ਦੇ ਦੌਰਾਨ ਜਾਂ ਫਿਰ ਆਪਣੇ ਦੋਸਤਾਂ ਦੇ ਨਾਲ ਖਾਣੇ ‘ਤੇ ਮੁਲਾਕਾਤ ਦਾ ਸਮਾਂ ਹੀ ਕਿਉਂ ਨਾ ਹੋਵੇ। ਜੇ ਤੁਹਾਡੀ ਭੈਣ ਨੂੰ ਚੂੜੀਆਂ ਪਹਿਨਣਾ ਪਸੰਦ ਹੈ, ਤਾਂ ਤੁਸੀਂ ਅਨੇਕ ਪ੍ਰਕਾਰ ਦੀ ਆਧੁਨਿਕ ਜਾਂ ਹੱਥਾਂ ਨਾਲ ਨਿਰਮਿਤ ਪਾਰੰਪਰਿਕ ਡਿਜ਼ਾਇਨ ਦੀਆਂ ਚੂੜੀਆਂ ਉਹਨਾਂ ਨੂੰ ਤੋਹਫੇ ਵਿੱਚ ਦੇ ਸਕਦੇ ਹੋ। ਉਦਾਹਰਨ ਦੇ ਤੌਰ ‘ਤੇ, ਚਮਕਦਾਰ ਨੀਲੇ ਰਤਨ ਜਾਂ ਮਣਿਕ ਜੜਿਤ ਸੁੰਦਰ ਡਾਇਮੰਡ ਬ੍ਰੈਸਲੈਟ ਜਾਂ ਪਤਲੇ-ਪਤਲੇ ਕਈ ਗੋਲਡ ਬ੍ਰੈਸਲੈਟ ਅੱਜ ਕੁਲ ਬਹੁਤ ਹੀ ਫੈਸ਼ਨੇਬਲ ਹਨ। ਸੋਨੇ ਦੀ ਵੱਡੇ ਆਕਾਰ ਦੀ ਜਵੈਲਰੀ ਪਹਿਨਣ ਵਿੱਚ ਅਨੋਖੀ ਲੱਗ ਸਕਦੀ ਹੈ। ਇੱਕ ਆਧੁਨਿਕ ਔਰਤ ਨੂੰ ਪਸੰਦ ਆਉਣ ਵਾਲੇ ਅਨੋਖੇ ਨਵੇਂ ਡਿਜ਼ਾਇਨ ਦੇਖੋ। ਅੱਜ ਦੀ ਔਰਤ ਮਸਤ, ਨਿਡਰ ਹੈ ਜਿਸ ਨੂੰ ਨਵੀਂਆਂ-ਨਵੀਆਂ ਚੀਜ਼ਾਂ ਅਜ਼ਮਾਉਣ ਤੋਂ ਡਰ ਨਹੀਂ ਲੱਗਦਾ ਹੈ। ਸਜਾਵਟੀ, ਡਿਜ਼ਾਇਨ, ਚਾਂਦੀ, ਰੋਜ਼ ਗੋਲਡ ਵਾਲੀ ਜਵੈਲਰੀ ਉਹਨਾਂ ਦੇ ਜਵੈਲਰੀ ਕੁਲੈਕਸ਼ਨ ਦੀ ਸ਼ੋਭਾ ਵਧਾਏਗੀ। ਜੇ ਉਹਨਾਂ ਨੂੰ ਪਾਰੰਪਰਿਕ ਜਵੈਲਰੀ ਪਹਿਨਣਾ ਪਸੰਦ ਹੈ, ਤਾਂ ਕਲਿਆਣ ਜਵੈਲਰਸ ਦੇ ਹੱਥਾਂ ਨਾਲ ਨਿਰਮਿਤ ਜਵੈਲਰੀ ਕੁਲੈਕਸ਼ਨ ਵਿੱਚੋਂ ਕੋਈ ਅਨੋਖਾ ਪੀਸ ਖਰੀਦੋ। ਸੁੰਦਰ ਕਾਰੀਗਿਰੀ ਵਾਲੀਆਂ ਕੰਨਾਂ ਦੀਆਂ ਵਾਲੀਆਂ, ਅੰਗੂਠੀਆਂ ਅਤੇ ਨੈਕਲੈਸ ਉਹਨਾਂ ਨੂੰ ਬੇਸ਼ਕ ਬੇਹੱਦ ਖੁਸ਼ੀ ਦੇਵੇਗਾ। ਅਜਿਹੀ ਜਵੈਲਰੀ ਜਿਸਨੂੰ ਤੁਹਾਡਾ ਭਰਾ ਹਮੇਸ਼ਾ ਯਾਦ ਰੱਖੇ ਕਲਿਆਣ ਜਵੈਲਰਸ ਵੱਲੋਂ ਪੁਰਸ਼ਾਂ ਦੇ ਲਈ ਅਨੋਖੇ, ਉੱਤਮ ਤੋਹਫਿਆਂ ਦੀ ਰੇਂਜ ਵਿੱਚ ਸ਼ਾਨਦਾਰ ਅਕਸੈਸਰੀਜ਼ ਅਤੇ ਬਿਹਤਰੀਨ ਕਾਰੀਗਰੀ ਵਾਲੀ ਜਵੈਲਰੀ ਸ਼ਾਮਿਲ ਹੈ। ਅੱਜ-ਕੱਲ ਜਵੈਲਰੀ ਪਹਿਨਣ ਦਾ ਚਲਨ ਹੈ। ਅੱਜ ਦੇ ਪੁਰਸ਼ ਨੂੰ ਸ਼ਾਨ, ਸਾਦਗੀ ਅਤੇ ਸੁੰਦਰਤਾ ਪਸੰਦ ਆਉਂਦੀ ਹੈ। ਇਸ ਕੁਲੈਕਸ਼ਨ ਵਿੱਚ ਅਨੇਕ ਪ੍ਰਕਾਰ ਦੀ ਉੱਤਮ ਡਾਇਮੰਡ ਜਵੈਲਰੀ ਹੈ ਜੋ ਕਿਸੇ ਵੀ ਜਵੈਲਰੀ ਪ੍ਰਸ਼ੰਸਕ ਨੂੰ ਪਸੰਦ ਆਵੇਗੀ। ਕਿਸੇ ਪੁਰਸ਼ ਨੂੰ ਤੋਹਫੇ ਵਿੱਚ ਜਵੈਲਰੀ ਦੇਣੀ ਹੈ, ਤਾਂ ਸੋਨੇ ਦੀ ਆਕਰਸ਼ਕ ਡਿਜ਼ਾਇਨ ਵਾਲੀ ਹੀਰੇ ਜੜਿਤ ਅੰਗੂਠੀ ਸਭ ਤੋਂ ਉੱਤਮ ਹੁੰਦੀ ਹੈ। ਸੋਨੇ ਦੀ ਪਾਰੰਪਰਿਕ ਡਿਜ਼ਾਇਨ ਵਾਲੀ ਚੈਨ ਸਦਾਬਹਾਰ ਮੰਨੀ ਜਾਂਦੀ ਹੈ ਅਤੇ ਜਿਹਨਾਂ ਨੂੰ ਕਿਸੇ ਵੀ ਅਵਸਰ ‘ਤੇ ਪਹਿਨਿਆ ਜਾ ਸਕਦਾ ਹੈ। ਲਟ ਦੇ ਡਿਜ਼ਾਇਨ ਵਾਲਾ, ਦੋ-ਰੰਗਾ ਉੱਤਮ ਬ੍ਰੈਸਲੈਟ ਬੇਸ਼ਕ ਪਹਿਨਣ ਵਿੱਚ ਸ਼ਾਨਦਾਰ ਅਤੇ ਆਕਰਸ਼ਕ ਹੁੰਦਾ ਹੈ। ਸੋਨੇ ਦੇ ਬ੍ਰੈਸਲੇਟ ਵਿੱਚ ਸੁੰਦਰ ਕਲਾਕ੍ਰਿਤੀ ਵਾਲਾ ਕਾਲਾ ਗੋਮੇਦ ਬਹੁਤ ਹੀ ਅਨੋਖਾ ਲੱਗਦਾ ਹੈ ਅਤੇ ਜੋ ਕਿਸੇ ਵੀ ਪੁਰਸ਼ ਦੇ ਕੋਲ ਹੋਣਾ ਜ਼ਰੂਰੀ ਹੈ। ਤੋਹਫੇ ਦੇ ਤੌਰ ‘ਤੇ ਭਰਾ ਨੂੰ 24 ਕੈਰੇਟ ਵਾਲਾ ਸੋਨੇ ਦਾ ਸਿੱਕਾ ਦੇ ਕੇ ਪਿਆਰ ਦੀ ਪਵਿੱਤਰਤਾ ਨੂੰ ਦਰਸਾਇਆ ਜਾ ਸਕਦਾ ਹੈ। ਕੁਰਤੇ ਦੇ ਬਟਨ ਪੁਰਸ਼ਾਂ ਦੀ ਸ਼ਾਨ ਵਧਾਉਂਦੇ ਹਨ। ਤੋਹਫੇ ਵਿੱਚ ਹੀਰੇ ਜੜਿਤ ਸੋਨੇ ਦੇ ਬਟਨ ਦੇ ਕੇ ਉਹਨਾਂ ਦੇ ਕੁਰਤੇ ਦੀ ਸ਼ਾਨ ਵਧਾਓ। ਜਾਂ ਫਿਰ ਡਾਇਮੰਡ ਕਫਲਿੰਕ ਤੋਹਫੇ ਵਿੱਚ ਦੇ ਕੇ ਉਹਨਾਂ ਦੇ ਉੱਤਮ ਸੂਟ ਜਾਂ ਟਕਸੈਡੋ ਨੂੰ ਚਾਰ-ਚੰਨ ਲਗਾਓ। ਭਾਈ ਦੂਜ ਦਾ ਤਿਓਹਾਰ ਦੇਸ਼ ਭਰ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੇਸ਼ਕ ਇਸ ਤਿਓਹਾਰ ਨੂੰ ਮਨਾਉਣ ਦੇ ਰੀਤੀ-ਰਿਵਾਜ਼ ਵੱਖ-ਵੱਖ ਹੋ ਸਕਦੇ ਹਨ। ਪਰ ਭਾਈ ਦੂਜ ਨੂੰ ਮਨਾਉਣ ਦਾ ਮੁੱਖ ਉਦੇਸ਼ ਭਰਾ-ਭੈਣ ਦੇ ਅਟੁੱਟ ਬੰਧਨ ਨੂੰ ਯਾਦਗਾਰ ਬਣਾਉਣਾ ਹੁੰਦਾ ਹੈ; ਇਸਦੇ ਨਾਲ ਹੀ ਸੁਆਦਿਸ਼ਟ ਮਿਠਾਈਆਂ ਅਤੇ ਸ਼ਾਨਦਾਰ ਤੋਹਫੇ ਮਿਲ ਜਾਣ, ਇਸ ਤੋਂ ਵਧੀਆਂ ਹੋਰ ਕੀ ਗੱਲ ਹੋ ਸਕਦੀ ਹੈ। ਵੈਸੇ ਤਾਂ ਤੋਹਫਾ ਮਿਲਣ ‘ਤੇ ਖੁਸ਼ੀ ਬਹੁਤ ਹੁੰਦੀ ਹੈ, ਪਰ ਤੋਹਫਾ ਦੇਣ ਦੀ ਤਸੱਲੀ ਦੀ ਗੱਲ ਵੀ ਵੱਖ ਹੁੰਦੀ ਹੈ। ਇਸ ਭਾਵਨਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੋਹਫਾ ਖੋਲ੍ਹਣ ਵਿੱਚ ਮਿਲਣ ਵਾਲੀ ਖੁਸ਼ੀ ਪਲ ਭਰ ਦੀ ਹੁੰਦੀ ਹੈ, ਜਦਕਿ ਤੋਹਫਾ ਦੇਣ ਦੀ ਖੁਸ਼ੀ ਸਾਲਾਂ ਤੱਕ ਯਾਦ ਰਹਿ ਜਾਂਦੀ ਹੈ। ਤੋਹਫਾ ਦੇਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸਾਹਮਣੇ ਵਾਲੇ ਵਿਅਕਤੀ ਦੀ ਸ਼ਲਾਘਾ ਕਰ ਰਹੇ ਹੋ ਅਤੇ ਆਪਣੇ ਦਿਲ ਵਿੱਚ ਉਸਦੇ ਪ੍ਰਤੀ ਸਨਮਾਨ ਪ੍ਰਗਟ ਕਰ ਰਹੇ ਹੋ। ਭਾਈ-ਭੈਣ ਦਾ ਰਿਸ਼ਤਾ ਅਨੋਖਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਇੱਕ-ਦੂਜੇ ਦੀ ਮਦਦ ਕਰਨਾ ਅਤੇ ਉਸ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦੇਣ ਦੀ ਭਾਵਨਾ ਸ਼ਾਮਿਲ ਹੁੰਦੀ ਹੈ। ਇਸ ਲਈ, ਭਰਾ-ਭੈਣ ਨੂੰ ਦਿੱਤਾ ਜਾਣ ਵਾਲਾ ਤੋਹਫਾ ਵੀ ਇਸ ਰਿਸ਼ਤੇ ਦੇ ਵਾਂਗ ਬਿਹਤਰੀਨ ਹੋਣਾ ਚਾਹੀਦਾ ਹੈ।
Publisher: Kalyan Jewelers

ਇਸ ਕਰਵਾ ਚੌਥ ਕਲਿਆਣ ਜਵੈਲਰਸ ਦੇ ਸੰਕਲਪ ਕੁਲੈਕਸ਼ਨ ਦੇ ਨਾਲ ਫਿਰ ਤੋਂ ਮਜ਼ਬੂਤ ਕਰੋ ਆਪਣਾ ਬੰਧਨ

On
ਕਰਵਾ ਚੌਥ ਨੂੰ ਸਾਲ ਦਾ ਸਭ ਤੋਂ ਰੋਮਾਂਟਿਕ ਸਮਾਂ ਕਿਹਾ ਜਾ ਸਕਦਾ ਹੈ! ਕਿਤਾਬਾਂ ਅਤੇ ਫਿਲਮਾਂ ਵਿੱਚ ਖੂਬ ਧੂਮ-ਧਾਮ ਨਾਲ ਮਨਾਇਆ ਜਾਣ ਵਾਲਾ ਕਰਵਾ ਚੌਥ ਉਹ ਜਾਦੂਈ ਦਿਨ ਹੈ ਜਦੋਂ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਪੂਰਾ ਦਿਨ ਵਰਤ ਰੱਖਦੀਆਂ ਹਨ ਅਤੇ ਪੂਜਾ ਕਰਦੀਆਂ ਹਨ। ਵਿਆਹੁਤਾ ਸਬੰਧ ਦੀ ਸੁੰਦਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅਤੇ ਵਿਆਹੁਤਾ ਜੋੜੇ ਲਈ ਹਰ ਦਿਨ ਅਨੋਖਾ ਅਹਿਸਾਸ ਦਿੰਦਾ ਹੈ। ਪਾਰੰਪਰਿਕ ਤੌਰ ‘ਤੇ, ਵੱਖ-ਵੱਖ ਖੇਤਰਾਂ ਵਿੱਚ ਵਿਆਹ ਦੇ ਬੰਧਨ ਨਾਲ ਜੁੜੇ ਕਈ ਤਿਓਹਾਰ ਅਤੇ ਰੀਤੀ-ਰਿਵਾਜ਼ ਮਨਾਏ ਜਾਂਦੇ ਹਨ। ਹਾਲਾਂਕਿ, ਕਰਵਾ ਚੌਥ ਇੱਕ ਅਜਿਹਾ ਤਿਓਹਾਰ ਹੈ ਜਿਸ ਨੂੰ ਸਾਲਾਂ ਤੋਂ ਵੱਖ-ਵੱਖ ਸਮੁਦਾਇ ਦੇ ਲੋਕ ਮਨਾਉਂਦੇ ਆ ਰਹੇ ਹਨ। ਇਹ ਤਿਓਹਾਰ ਹੈ ਪਿਆਰ ਅਤੇ ਅਟੁੱਟ ਬੰਧਨ ਦਾ ਇੱਕ ਪ੍ਰਤੀਕ ਜਿਸਨੂੰ ਅਵਿਆਹੁਤਾ ਜੋੜੇ ਵੀ ਆਪਣੇ-ਆਪਣੇ ਮੰਗੇਤਰਾਂ ਲਈ ਵਰਤ ਰੱਖ ਕੇ ਪਿਆਰ ਨਾਲ ਮਨਾਉਂਦੇ ਹਨ ਅਤੇ ਹਮੇਸ਼ਾ ਨਾਲ ਰਹਿਣ ਦੀ ਕਾਮਨਾ ਕਰਦੇ ਹਨ। ਕਰਵਾ ਚੌਥ ਦਾ ਤਿਓਹਾਰ ਇਸ ਕਾਰਨ ਕਰਕੇ ਵੀ ਖਾਸ ਹੈ ਕਿ ਇਸ ਦਿਨ ਕਈ ਪਤੀ ਆਪਣੀਆਂ ਪਤਨੀਆਂ ਦੀ ਸਿਹਤ ਲਈ ਕਾਮਨਾ ਕਰਦੇ ਹੋਏ ਵਰਤ ਰੱਖਦੇ ਹਨ। ਇਸ ਤਿਓਹਾਰ ਨੂੰ ਸੱਸ ਅਤੇ ਪਤਨੀ ਅਤੇ ਉਹਨਾਂ ਦੀ ਮਾਂ ਦੇ ਵਿਚਕਾਰ ਬੰਧਨ ਨੂੰ ਮਜ਼ਬੂਤੀ ਦੇਣ ਲਈ ਵੀ ਮੰਨਿਆ ਜਾਂਦਾ ਹੈ। ਕਰਵਾ ਚੌਥ ਵਾਲੇ ਦਿਨ ਸੱਸ ਆਪਣੀ ਬਹੂ ਨੂੰ ਸਰਗੀ ਦਿੰਦੀ ਹੈ, ਇੱਕ ਅਜਿਹਾ ਖਾਣਾ ਜਿਸਨੂੰ ਸੂਰਜ ਨਿਕਲਣ ਤੋਂ ਪਹਿਲਾਂ ਖਾਇਆ ਜਾਂਦਾ ਹੈ ਅਤੇ ਜਿਸ ਵਿੱਚ ਫ਼ਲ, ਸਬਜ਼ੀਆਂ ਅਤੇ ਚਪਾਤੀ ਸ਼ਾਮਿਲ ਕੀਤੀ ਜਾਂਦੀ ਹੈ। ਦੂਜੇ ਪਾਸੇ, ਪਤਨੀ ਦੀ ਮਾਂ ਤੋਹਫੇ ਭੇਜਦੀ ਹੈ, ਜਿਸ ਵਿੱਚ ਜਵੈਲਰੀ, ਕੱਪੜੇ ਜਾਂ ਭੋਜਨ ਜਾਂ ਕੋਈ ਵੀ ਹੋਰ ਚੀਜ਼ ਸ਼ਾਮਿਲ ਹੋ ਸਕਦੀ ਹੈ। ਇਸ ਅਵਸਰ ‘ਤੇ ਖੂਬ ਪਿਆਰ ਅਤੇ ਅਪਣਾਪਨ ਨੌਛਾਵਰ ਕੀਤਾ ਜਾਂਦਾ ਹੈ ਅਤੇ ਪਰਿਵਾਰਾਂ ਨੂੰ ਇੱਕ-ਦੂਜੇ ਦੇ ਕਰੀਬ ਲਿਆਉਂਦਾ ਹੈ। ਕਰਵਾ ਚੌਥ ਵਾਲੇ ਦਿਨ ਔਰਤਾਂ ਸੁੰਦਰ ਵੇਸ਼-ਭੂਸ਼ਾ ਪਹਿਨਦੀਆਂ ਹਨ, ਆਪਣੇ ਹੱਥਾਂ ‘ਤੇ ਮਹਿੰਦੀ ਲਗਾਉਂਦੀਆਂ ਹਨ ਅਤੇ ਸ਼ਾਨਦਾਰ ਜਵੈਲਰੀ ਪਹਿਨ ਕੇ ਚੰਦ ਦੇ ਦਿਖਣ ਦਾ ਇੰਤਜ਼ਾਰ ਕਰਦੀਆਂ ਹਨ। ਲੋਕ ਕਥਾਵਾਂ ਦੇ ਅਨੁਸਾਰ ਕਰਵਾ ਚੌਥ ਦਾ ਸਬੰਧ ਰਾਣੀ ਵੀਰਵਤੀ ਨਾਲ ਹੈ। ਇਸ ਕਹਾਣੀ ਵਿੱਚ ਪਿਆਰ ਹੈ ਅਤੇ ਇੰਤਜ਼ਾਰ ਹੈ ਜਿਸ ਕਾਰਨ ਕਰਕੇ ਇਸ ਰਿਵਾਜ਼ ਵਿੱਚ ਪਿਆਰ ਅਤੇ ਉਦਾਸੀ ਦੀ ਭਾਵਨਾ ਛਿਪੀ ਹੋਈ ਹੈ। ਰਾਣੀ ਵੀਰਵਤੀ ਸੱਤ ਸਨੇਹਸ਼ੀਲ ਅਤੇ ਪਿਆਰ ਕਰਨ ਵਾਲੇ ਭਰਾਵਾਂ ਦੀ ਇਕਲੌਤੀ ਭੈਣ ਸੀ। ਵਿਆਹੁਤਾ ਔਰਤ ਦੇ ਰੂਪ ਵਿੱਚ ਰਾਣੀ ਨੇ ਆਪਣਾ ਪਹਿਲਾ ਕਰਵਾ ਚੌਥ ਆਪਣੇ ਪੇਕੇ ਵਿੱਚ ਮਨਾਇਆ ਸੀ। ਉਸ ਦੇ ਭਰਾਵਾਂ ਨੇ ਦੇਖਿਆ ਕਿ ਰਾਣੀ ਚੰਦ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਜਿਸ ਨਾਲ ਕਿ ਉਹ ਆਪਣਾ ਵਰਤ ਤੋੜ ਪਾਵੇ। ਰਾਣੀ ਨੂੰ ਭੁੱਖ ਅਤੇ ਪਿਆਸ ਨਾਲ ਤੜਪਦਾ ਦੇਖ ਕੇ ਉਸਦੇ ਭਰਾਵਾਂ ਨੂੰ ਇੱਕ ਸ਼ਰਾਰਤ ਸੁੱਝੀ ਜਿਸ ਨਾਲ ਕਿ ਰਾਣੀ ਆਪਣਾ ਵਰਤ ਤੋੜ ਦੇਵੇ। ਉਹਨਾਂ ਨੇ ਪਿੱਪਲ ਦੇ ਰੁੱਖ ‘ਤੇ ਇੱਕ ਸ਼ੀਸ਼ਾ ਲਟਕਾ ਦਿੱਤਾ ਜਿਸ ਨਾਲ ਰਾਣੀ ਨੂੰ ਲੱਗੇ ਕਿ ਚੰਦ ਨਿਕਲ ਗਿਆ ਹੈ ਅਤੇ ਉਹ ਆਪਣਾ ਵਰਤ ਤੋੜ ਦੇਵੇ। ਪਰ ਜਿਵੇਂ ਹੀ ਉਸਨੇ ਅਜਿਹਾ ਕੀਤਾ, ਖ਼ਬਰ ਆਈ ਕਿ ਉਸਦੇ ਪਤੀ ਯਾਨੀ ਰਾਜਾ ਦੀ ਮੌਤ ਹੋ ਗਈ ਹੈ। ਸਾਰੀ ਰਾਤ ਰਾਣੀ ਵੀਰਵਤੀ ਰੌਂਦੀ ਰਹੀ। ਉਸਦਾ ਦਰਦ ਅਤੇ ਹਾਨੀ ਦੇਖ ਕੇ ਇੱਕ ਦੇਵੀ ਪ੍ਰਗਟ ਹੋਈ ਜਿਸਨੇ ਉਸਨੂੰ ਕਿਹਾ ਕਿ ਜੇ ਰਾਣੀ ਅਗਲੇ ਦਿਨ ਪੂਰੇ ਸਮਰਪਣ ਨਾਲ ਵਰਤ ਰੱਖੇ ਤਾਂ ਮੌਤ ਦੇ ਦੇਵਤਾ, ਯਮਰਾਜ ਨੂੰ ਮਜ਼ਬੂਰੀ ਨਾਲ ਉਸਦੇ ਪਤੀ ਦੇ ਪ੍ਰਾਣ ਵਾਪਸ ਪਾਉਣੇ ਪੈਣਗੇ। ਰਾਣੀ ਨੇ ਦੇਵੀ ਦੀ ਗੱਲ ਮੰਨੀ ਅਤੇ ਅਜਿਹਾ ਹੀ ਕੀਤਾ ਜਿਸਤੋਂ ਬਾਅਦ ਉਸਦਾ ਪਤੀ ਜੀਵਿਤ ਹੋ ਉੱਠਿਆ। ਇਸ ਪਿਆਰੀ ਜਿਹੀ ਕਹਾਣੀ ਦੇ ਵੱਖ-ਵੱਖ ਸੰਸਕਰਣ ਮੌਜੂਦ ਹਨ ਜਿਹਨਾਂ ਵਿੱਚ ਪਿਆਰ ਅਤੇ ਦੈਵੀ ਸਹਾਇਤਾ ਦਾ ਗੁਣਗਾਣ ਕੀਤਾ ਜਾਂਦਾ ਹੈ। ਹਰ ਕਹਾਣੀ ਵਿੱਚ ਆਤਮਾਵਾਂ ਦੇ ਮਿਲਣ ਅਤੇ ਮੌਤ ‘ਤੇ ਜਿੱਤ ਦੀ ਗੱਲ ਦੁਹਰਾਈ ਗਈ ਹੈ। ਹਰ ਮੌਕੇ ਨੂੰ ਖਾਸ ਬਣਾਉਣ ਲਈ ਤਿੰਨ ਸਟਾਇਲ ਇਸ ਪ੍ਰਕਾਰ ਹਨ। ਸਵੇਰੇ ਸਰਗੀ ਤੋਂ ਸ਼ੁਰੂ ਕਰਦੇ ਹੋਏ ਪਾਣੀ ਨਾਲ ਰੱਖਣ ਅਤੇ ਅੰਤ ਵਿੱਚ ਉਸ ਪਲ ਦਾ ਇੰਤਜ਼ਾਰ ਕਰਨ ਤੱਕ ਜਦੋਂ ਚੰਨ ਆਸਮਾਨ ਵਿੱਚ ਨਿਕਲ ਕੇ ਆਉਂਦਾ ਹੈ। ਹਰ ਮੌਕੇ ਲਈ ਤੁਸੀਂ ਦਿਖਣੇ ਚਾਹੀਦੇ ਹੋ ਬਿਹਤਰੀਨ। ਸਵੇਰ ਲਈ ਸਟਾਇਲ ਕਿਸੇ ਵੀ ਕਰਵਾ ਚੌਥ ਦਾ ਮੁੱਖ ਆਕਰਸ਼ਣ ਜਵੈਲਰੀ ਹੁੰਦੀ ਹੈ। ਇਹ ਦਿਨ ਸਾਦੀ ਜਾਂ ਘੱਟ ਜਵੈਲਰੀ ਪਹਿਨਣ ਦਾ ਨਹੀਂ ਹੁੰਦਾ ਹੈ। ਸਵੇਰ ਦੇ ਸਮੇਂ ਪਾਜੇਬ ਜਾਂ ਪਾਇਲ ਨੂੰ ਪਹਿਨਿਆ ਜਾ ਸਕਦਾ ਹੈ, ਜਿਸ ਨੂੰ ਕਿ ਰੋਮਾਂਟਿਕ ਅਤੇ ਸ਼ਰਾਰਤਪੂਰਨ ਜਵੈਲਰੀ ਮੰਨਿਆ ਜਾਂਦਾ ਹੈ ਅਤੇ ਜਿਸਨੂੰ ਪੈਰਾਂ ਵਿੱਚ ਪਹਿਨਦੇ ਹਨ। ਪਾਜੇਬ ਦੀ ਆਵਾਜ਼ ਸਾਰਿਆਂ ਦਾ ਧਿਆਨ ਤੁਹਾਡੇ ਵੱਲ ਆਕਰਸ਼ਿਤ ਕਰੇਗੀ ਅਤੇ ਉਹ ਦੇਖਣਗੇ ਕਿ ਤੁਸੀਂ ਕਿੰਨੇ ਸੁੰਦਰ ਦਿਖਦੇ ਹੋ। ਇਸ ਦਿਨ ਰਤਨ ਜੜਿਤ ਸੋਨੇ ਦੀ ਜਾਂ ਕੁੰਦਨ ਦੀ ਪਾਜੇਬ ਨੂੰ ਪਹਿਨਿਆ ਜਾ ਸਕਦਾ ਹੈ। ਇਸਦੇ ਨਾਲ ਪੇਂਡੈਂਟ ਵਾਲਾ ਸੋਨੇ ਦਾ ਨੈਕਲੈਸ ਮੋਤੀਆਂ ਅਤੇ ਨੀਲਮ ਵਾਲੀਆਂ ਕੰਨਾਂ ਦੀਆਂ ਬਾਲੀਆਂ ਪਹਿਨੀਆਂ ਜਾ ਸਕਦੀਆਂ ਹਨ ਜੋ ਕਿ ਤੁਹਾਡੇ ਗੋਰੇ ਰੰਗ ਦੇ ਨਾਲ ਖੂਬ ਜੱਚਣਗੀਆਂ। ਇਸ ਜੁਗਲਬੰਦੀ ਦੀ ਆਪਣੀ ਵੱਖ ਸ਼ਾਨ ਹੈ। ਆਮ ਤੌਰ ‘ਤੇ ਅਜਿਹੇ ਸਮੇਂ ‘ਤੇ ਹਲਕੇ ਰੰਗ ਵਾਲਾ ਸਲਵਾਰ ਸੂਟ ਜਾਂ ਸਧਾਰਨ ਜਿਹਾ ਲਹਿੰਗਾ ਪਹਿਨਣਾ ਹੀ ਸਭ ਤੋਂ ਵਧੀਆ ਹੁੰਦਾ ਹੈ। ਨੀਲੇ, ਪੀਲੇ ਜਾਂ ਗੁਲਾਬੀ ਰੰਗ ਦੇ ਵਧੀਆ ਸੀਤੇ ਹੋਏ ਅਤੇ ਫਿਟਿੰਗ ਵਾਲਾ ਸਲਵਾਰ ਸੂਟ ਨਾਲ ਵਿੱਚ ਜੂੜਾ ਜਾਂ ਟਾੱਪ ਪਿਨ ਹੇਅਰ ਸਟਾਇਲ ਤੁਹਾਡੀ ਸੁੰਦਰਤਾ ਨੂੰ ਚਾਰ-ਚੰਨ ਲਗਾਏਗਾ। ਅੰਤ ਵਿੱਚ, ਆਪਣੇ ਸਟਾਇਲ ਨੂੰ ਪੂਰਾ ਕਰਨ ਲਈ ਆਰਾਮਦਾਇਕ ਅਤੇ ਫੈਸ਼ਨੇਬਲ ਚੱਪਲ/ਸੈਂਡਲ ਪਹਿਨੇ ਜਾ ਸਕਦੇ ਹਨ। ਇਸ ਸਟਾਇਲ ਦੇ ਨਾਲ ਤੁਸੀਂ ਚੂੜਾ ਵੀ ਪਹਿਨ ਸਕਦੇ ਹੋ, ਜੋ ਕਿ ਰੰਗ-ਬਰੰਗੀ ‘ਤੇ ਆਮ ਤੌਰ ‘ਤੇ ਲਾਲ ਅਤੇ ਸਫੇਦ ਰੰਗ ਦੀਆਂ ਚੂੜੀਆਂ ਹੁੰਦੀਆਂ ਹਨ ਅਤੇ ਜਿਹਨਾਂ ਦੀ ਖਨਕ ਤੁਹਾਨੂੰ ਨਵੀਂ-ਨਵੇਲੀ ਦੁਲਹਣ ਹੋਣ ਦਾ ਅਹਿਸਾਸ ਦਿਲਾਉਂਦੀ ਰਹੇਗੀ। ਅਜਿਹਾ ਕਰਨ ਦੀ ਬਜਾਏ ਜੇ ਤੁਸੀਂ ਆਧੁਨਿਕ ਅਤੇ ਪਾਰੰਪਰਿਕ ਸਟਾਇਲ ਨੂੰ ਅਪਣਾਉਣਾ ਚਾਹੁੰਦੇ ਹੋ, ਤਾਂ ਹੀਰਿਆਂ ਨਾਲ ਜੜਿਤ ਚੂੜੀਆਂ ਅਤੇ ਨਾਲ ਹੀ ਹੀਰੇ ਦੇ ਝੁਮਕੇ ਪਹਿਨੋ ਅਤ ਇਸਦੇ ਨਾਲ ਨਿਊਡ ਮੇਕਅਪ ਕਰੋ। ਸ਼ਾਮ ਲਈ ਸਟਾਇਲ ਇਹ ਉਹੀ ਸਮਾਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਵਿਆਹ ਦਾ ਜੋੜਾ ਪਹਿਨ ਕੇ ਸਭ ਤੋਂ ਸੁੰਦਰ ਦਿਖਣਾ ਚਾਹੁੰਦੇ ਹੋ; ਇਸ ਅਵਸਰ ‘ਤੇ ਤੁਸੀਂ ਮੀਨਾਕਾਰੀ ਜਾਂ ਪਰੰਪਰਿਕ ਤੌਰ ‘ਤੇ ਹੱਥਾਂ ਨਾਲ ਬਣਾਈ ਗਈ ਜਵੈਲਰੀ ਪਹਿਨੋ। ਮਾਣਿਕ ਅਤੇ ਮੋਤੀਆਂ ਵਾਲੇ ਹਸਲੀ ਨੈਕਲੈਸ ਦੇ ਨਾਲ ਲਟਕਣ ਝੁਮਕੇ ਪਹਿਨੋ। ਲਾਲ ਅਤੇ ਸੁਨਿਹਰੀ ਰੰਗ ਵਾਲੇ ਸ਼ਾਨਦਾਰ ਲਹਿੰਗੇ ਜਾਂ ਸਾੜੀ ਦੇ ਨਾਲ ਜੜਾਊ ਜਾਂ ਸ਼ੈਂਪੇਨ ਸਟੋਨ ਨੈਕਲੇਸ ਦੀ ਜੁਗਲਬੰਦੀ ਆਪਣਾ ਕਮਾਲ ਦਿਖਾਏਗੀ ਅਤੇ ਤੁਹਾਡੇ ਸਟਾਇਲ ਨੂੰ ਨਿਖਾਰੇਗੀ। ਜੇ ਤੁਸੀਂ ਛੱਤ ‘ਤੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਕਰਵਾ ਚੌਥ ਮਨਾਉਣ ਦੀ ਸੋਚ ਰਹੇ ਹੋ, ਤਾਂ ਸਾਡਾ ਸੁਝਾਅ ਹੈ ਕਿ ਤੁਸੀਂ ਟਾੱਪ ਨਾੱਟ ਹੇਅਰਸਟਾਇਲ ਚੁਣੋ। ਸਲੀਵਲੈਸ ਜਾਂ ਸਟ੍ਰੈਪ ਲੱਗੀ ਚੋਲੀ ਦੇ ਨਾਲ ਜ਼ਰਦੋਜ਼ੀ ਵਰਕ ਵਾਲੀ ਸਾੜੀ ਜਾਂ ਘੱਗਰਾ ਪਹਿਨੋ। ਇਸਦੇ ਨਾਲ ਹੀ ਝੂਮਰ ਸਟਾਇਲ ਵਾਲੀਆਂ ਹੀਰੇ ਦੇ ਕੰਨਾਂ ਦੀਆਂ ਬਾਲੀਆਂ, ਪਤਲਾ ਜਿਹਾ ਨੈਕਪੀਸ, ਛੇ ਤੋਂ ਅੱਠ ਚੂੜੀਆਂ ਅਤੇ ਵਾਲਾਂ ਵਿੱਚ ਫੁੱਲ ਤੁਹਾਡੇ ਸਟਾਇਲ ਨੂੰ ਨਿਖਾਰ ਦੇਣਗੇ। ਕਰਵਾ ਚੌਥ ਦੇ ਆਗਮਨ ਦੇ ਨਾਲ ਹੀ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਤੁਹਾਨੂੰ ਭਾਰੀ ਜਵੈਲਰੀ ਪਹਿਨਣ ਤੋਂ ਕਤਰਾਉਣ ਦੀ ਲੋੜ ਨਹੀਂ ਹੈ। ਹਾਲਾਂਕਿ, ਜੇ ਤੁਸੀਂ ਕਿਸੇ ਇੱਕ ਜਵੈਲਰੀ ਨੂੰ ਆਕਰਸ਼ਣ ਦਾ ਕੇਂਦਰ ਬਣਾਉਣਾ ਚਾਹੁੰਦੇ ਹੋ, ਤਾਂ ਕਲਿਆਣ ਜਵੈਲਰਸ ਵੱਲੋਂ ਸੰਕਲਪ ਕੁਲੈਕਸ਼ਨ ਦਾ ਮਾਂਗ ਟਿੱਕਾ ਇੱਕ ਚੰਗਾ ਵਿਕਲਪ ਰਹੇਗਾ। ਹਰ ਪੀਸ ਕੁਝ ਬਿਆਨ ਕਰਦਾ ਹੈ। ਹਰ ਪੀਸ ‘ਤੇ ਕੀਤਾ ਗਿਆ ਬਾਰੀਕ ਕੰਮ, ਬਿਹਤਰੀਨ ਡਿਜ਼ਾਇਨ ਅਤੇ ਰਤਨਾਂ ਦੀ ਚੋਣ ਤੁਹਾਨੂੰ ਉਸ ਸੁੰਦਰ ਰਾਣੀ ਵਰਗਾ ਅਹਿਸਾਸ ਦਿਲਾਏਗੀ ਜਿਸ ਨੇ ਕਰੋਰਾ ਤੋਂ ਸ਼ੁਰੂ ਕਰਦੇ ਹੋਏ ਹਰ ਦਿਨ 365 ਦਿਨ ਇੱਕ ਸੂਈ ਬਾਹਰ ਨਿਕਾਲਦੇ ਹੋਏ ਆਪਣੇ ਪਤੀ ਨੂੰ ਜੀਵਿਤ ਕੀਤਾ ਅਤੇ ਇਸ ਸੁੰਦਰ ਪਰੰਪਰਾ ਦੀ ਸ਼ੁਰੂਆਤੀ ਕੀਤੀ ਜਿਸ ਨੂੰ ਅੱਜ ਤੱਕ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਕਾਰਪੁਰੀ ਨੱਥ ਖਰੀਦੋ, ਜੋ ਕਿ ਨੱਕ ਵਿੱਚ ਪਹਿਨੇ ਜਾਣ ਵਾਲੀ ਵੱਡੀ ਜਿਹੀ ਬਾਲੀ ਹੁੰਦੀ ਹੈ ਅਤੇ ਜਿਸਦੇ ਨਾਲ ਨੱਥ ਦੀ ਚੇਨ ‘ਤੇ ਇੱਕ ਛੋਟਾ ਜਿਹਾ ਪੈਂਡੇਂਟ ਲੱਗਿਆ ਹੋਇਆ ਹੁੰਦਾ ਹੈ। ਸ਼ਿਕਾਰੀ ਨੱਥ ਦਿਖਣ ਵਿੱਚ ਸੁੰਦਰ ਅਤੇ ਨਾਜ਼ੁਕ ਹੁੰਦੀ ਹੈ ਅਤੇ ਹੋਰ ਕਿਸੇ ਵੀ ਜਵੈਲਰੀ ਤੋਂ ਵੱਧ ਆਕਰਸ਼ਕ ਦਿਖਾਈ ਦਿੰਦੀ ਹੈ। ਹਾਲਾਂਕਿ ਇਸਦਾ ਲੌਂਗ ਛੋਟਾ ਜਿਹਾ ਗੁਲਮੇਖ ਜਾਂ ਨੋਜ਼ ਪਿਨ ਹੁੰਦਾ ਹੈ ਅਤੇ ਜੇ ਤੁਸੀਂ ਬਹੁਤ ਤੜਕ-ਭੜਕ ਨਹੀਂ ਚਾਹੁੰਦੇ ਹੋ, ਤਾਂ ਇਸਨੂੰ ਅਜ਼ਮਾਇਆ ਜਾਣਾ ਚਾਹੀਦਾ ਹੈ। ਇਸ ਸਟਾਇਲ ਜਾਂ ਫਿਰ ਕਿਸੇ ਵੀ ਸਟਾਇਲ ਦੇ ਨਾਲ ਚੋਕਰ ਸਭ ਤੋਂ ਚੰਗਾ ਲੱਗਦਾ ਹੈ, ਕਿਉਂਕਿ ਇਹ ਬਹੁਤ ਹੀ ਸ਼ਾਨਦਾਰ ਜਵੈਲਰੀ ਹੁੰਦੀ ਹੈ। ਜਿਵੇਂ ਕਿ, ਆਪਣੀ ਉਭਰੀ ਹੋਈ ਹੰਸਲੀ ‘ਤੇ ਰਾਣੀ ਹਾਰ ਸੈਟ ਦੇ ਨਾਲ ਚੋਕਰ ‘ਤੇ ਗੌਰ ਕਰੋ। ਹਾਲਾਂਕਿ, ਜੇ ਤੁਸੀਂ ਥੋੜ੍ਹਾ ਹੋਰ ਤੜਕ-ਭੜਕ ਤੋਂ ਨਹੀਂ ਘਬਰਾਉਂਦੇ, ਤਾਂ U- ਆਕਾਰ ਵਾਲਾ ਸਤਲੜਾ ਨੈਕਲੈਸ ਪਹਿਨ ਕੇ ਦੇਖੋ। ਜਵੈਲਰੀ ਦੀ ਇਹ ਜੁਗਲਬੰਦੀ ਤੁਹਾਨੂੰ ਰਾਜਸੀ ਅਤੇ ਆਲੀਸ਼ਾਨ ਬਣਾ ਸਕਦੀ ਹੈ। ਚੰਨ ਦੇਖਣ ਲਈ ਸਟਾਇਲ ਕੁਝ ਤੜਕ-ਭੜਕ ਪਹਿਨੋ। ਅਜਿਹੇ ਮੌਕੇ ‘ਤੇ ਲਹਿੰਗਾ ਸਭ ਤੋਂ ਵਧੀਆ ਰਹਿੰਦਾ ਹੈ। ਸਾਡਾ ਸੁਝਾਅ ਹੈ ਕਿ ਤੁਸੀਂ ਆਪਣਾ ਪਸੰਦੀਦਾ ਅਤੇ ਚਟਕੀਲੇ ਰੰਗ ਵਾਲਾ ਲਹਿੰਗਾ ਪਹਿਨੋ। ਜਿੱਥੇ ਤੱਕ ਮੇਕਅਪ ਦੀ ਗੱਲ ਹੈ, ਆਪਣੀਆਂ ਅੱਖਾਂ ‘ਤੇ ਜ਼ਿਆਦਾ ਧਿਆਨ ਦਿੰਦੇ ਹੋਏ ਉਹਨਾਂ ਨੂੰ ਵੱਡਾ ਅਤੇ ਆਕਰਸ਼ਿਤ ਬਣਾਓ ਜਾਂ ਉਹਨਾਂ ਨੂੰ ਗੂੜ੍ਹੇ ਰੰਗ ਦਾ ਕਰੋ ਜਾਂ ਫਿਰ ਕੱਟ-ਕ੍ਰੀਜ਼ ਵੀ ਅਜ਼ਮਾਇਆ ਜਾ ਸਕਦਾ ਹੈ। ਨਾਲ ਹੀ ਲਾਲ ਜਾਂ ਮੂੰਗੇ ਰੰਗ ਦੀ ਲਿਪਸਟਿਕ ਖੂਬ ਸਾਰੀ ਗਲਾੱਸ ਦੇ ਨਾਲ ਲਗਾਓ। ਜਿੱਥੋਂ ਤੱਕ ਗੱਲ ਜਵੈਲਰੀ ਦੀ ਹੈ, ਸਾਡਾ ਸੁਝਾਅ ਹੈ ਕਿ ਤੁਸੀਂ ਕਲਿਆਣ ਜਵੈਲਰਸ ਵੱਲੋਂ ਸੰਕਲਪ ਕੁਲੈਕਸ਼ਨ ਦੀਆਂ ਬਾਲੀਆਂ ਪਹਿਨੋ। ਇਹ ਸੁੰਦਰ ਬਾਲੀਆਂ ਆਮ ਤੌਰ ‘ਤੇ ਗੋਲ ਜਾਂ ਅਰਧ-ਚੰਦਰ ਆਕਾਰ ਦੀਆਂ ਹੁੰਦੀਆਂ ਹਨ ਅਤੇ ਰਤਨਾਂ ਨਾਲ ਜੜਿਤ ਹੁੰਦੀਆਂ ਹਨ। ਤੁਸੀਂ ਇਸਦੇ ਨਾਲ ਅੰਗੂਠੀ ਪਹਿਨ ਸਕਦੇ ਹੋ, ਜਿਵੇਂ ਕਿ ਸਗਾਈ ਦੀ ਅੰਗੂਠੀ। ਆਪਣੇ ਪਹਿਨਾਵੇ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਤੁਸੀਂ ਉਜੁਰੀ ਮੁਦਰਾ ਗੋਲਡ ਨੈਕਲੈਸ ਪਹਿਨ ਸਕਦੇ ਹੋ। ਚੂੜੀਆਂ, ਮੰਗਲਸੂਤਰ, ਬਿੰਦੀ, ਸ਼ਾਦੀ ਦੀ ਅੰਗੂਠੀ ਅਤੇ ਸਾੱਲੀਟੇਅਰ ਗੁਲਮੇਖ ਤੋਂ ਬਿਨਾਂ ਕੋਈ ਵੀ ਵਿਆਹੁਤਾ ਇਸਤਰੀ ਅਧੂਰੀ ਲੱਗਦੀ ਹੈ। ਸੰਕਲਪ ਕੁਲੈਕਸ਼ਨ ਦੀ ਹਰ ਜਵੈਲਰੀ ਅੱਜ ਦੀ ਹਰ ਉਸ ਨਾਰੀ ਨੂੰ ਪਸੰਦ ਆਵੇਗੀ ਜੋ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੈ। ਇਹ ਜਵੈਲਰੀ ਕੁਲੈਕਸ਼ਨ ਪਰੰਪਰਾ, ਮਰਜ਼ੀ ਨਾਲ ਚੁਣਨ ਦੇ ਅਧਿਕਾਰ ਅਤੇ ਭਾਰਤੀ ਮੁੱਲਾਂ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ। ਕਹਿਣਾ ਜ਼ਰੂਰੀ ਨਹੀਂ ਕਿ ਤੋਹਫੇ ਵਿੱਚ ਹੱਥ ਨਾਲ ਬਣੀ ਜਵੈਲਰੀ ਜਾਂ ਸਾੱਲੀਟੇਅਰ ਅੰਗੂਠੀ ਦੇ ਕੇ ਉਹਨਾਂ ਔਰਤਾਂ ਲਈ ਇਸ ਰਾਤ ਨੂੰ ਖਾਸ ਬਣਾਇਆ ਜਾ ਸਕਦਾ ਹੈ ਜੋ ਆਪਣੇ ਪਤੀ ਲਈ ਜਾਂ ਉਹਨਾਂ ਦੇ ਨਾਲ ਵਰਤ ਰੱਖਦੀਆਂ ਹਨ। ਤੁਸੀਂ ਵੀ ਅਜਿਹਾ ਹੀ ਕੋਈ ਤੋਹਫਾ ਆਪਣੀ ਪਤਨੀ ਨੂੰ ਦੇ ਸਕਦੇ ਹੋ। ਚੰਨ ਦੇਖਣ ਤੋਂ ਬਾਅਦ ਜਿਵੇਂ ਹੀ ਉਹ ਤੁਹਾਨੂੰ ਦੇਖੇ, ਤਾਂ ਆਪਣਾ ਤੋਹਫਾ ਸਾਹਮਣੇ ਕਰ ਦਿਓ। ਦੋਸਤਾਂ ਅਤੇ ਪਰਿਵਾਰ ਦੇ ਵਿਚਕਾਰ, ਸੰਗੀਤ ਅਤੇ ਖਾਣ ਦੀ ਚਹਿਲ-ਪਹਿਲ ਵਿੱਚ, ਬਿਨਾਂ ਇੱਕ ਦੂਜੇ ਨੂੰ ਕਹੇ, ਇਸ਼ਾਰਿਆਂ ਵਿੱਚ ਹੀ ਇਹ ਪਲ ਹਮੇਸ਼ਾ ਲਈ ਯਾਦਗਾਰ ਬਣ ਜਾਵੇਗਾ।
Publisher: Kalyan Jewelers

ਦੁਰਗਾ ਪੂਜਾ ਮਨਾਓ ਕਲਿਆਣ ਜਵੈਲਰਸ ਦੇ ਸੰਕਲਪ ਕੁਲੈਕਸ਼ਨ ਦੇ ਨਾਲ

On
ਸਾਲ ਦਾ ਸਭ ਤੋਂ ਬਿਹਤਰੀਨ ਸਮਾਂ ਆ ਗਿਆ ਹੈ! ਸਰਦ ਰੁੱਤ ਦਾ ਸੁੰਦਰ ਆਕਾਸ਼, ਧਕ-ਧਕ ਦੀਆਂ ਆਵਾਜ਼ਾਂ, ਸ਼ਿਊਲੀ (ਜੈਸਮੀਨ) ਦੀ ਤਾਜ਼ਾ ਸੁੰਗਧ, ਰੰਗ-ਬਿਰੰਗੇ ਪੰਡਾਲ ਅਤੇ ਸੁੰਦਰ ਵੇਸ਼-ਭੂਸਾਵਾਂ ਵਿੱਚ ਸਜੇ-ਧਜੇ ਪੁਰਸ਼ ਅਤੇ ਔਰਤਾਂ, ਬੰਗਾਲ ਵਿੱਚ ਦੁਰਗਾ ਪੂਜਾ ਦੇ ਸਮੇਂ ਇਹੀ ਸਭ ਕੁਝ ਦੇਖਣ ਨੂੰ ਮਿਲਦਾ ਹੈ। ਦੁਰਗਾ ਪੂਜਾ (ਦੁਰਗਾ ਪੂਜੋ) ਦਾ ਤਿਓਹਾਰ ਪੱਛਮੀ ਬੰਗਾਲ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਅਸ਼ਵਨੀ ਮਹੀਨੇ ਦੇ ਦੌਰਾਨ ਮਨਾਇਆ ਜਾਂਦਾ ਹੈ। ਉੱਤਰ ਭਾਰਤ ਵਿੱਚ, ਇਸ ਤਿਓਹਾਰ ਨੂੰ ਨਵਰਾਤਰੀ ਅਤੇ ਦੁਸਿਹਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੁਰਗਾ ਪੂਜਾ ਦਾ ਤਿਓਹਾਰ ਮਹੇਸ਼ਾਸੁਰ ਨਾਮਕ ਰਾਖ਼ਸ਼ ‘ਤੇ ਮਾਂ ਦੁਰਗਾ ਨੂੰ ਮਿਲੀ ਜਿੱਤ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਦੁਰਗਾ ਪੂਜਾ ਦੇ ਦੌਰਾਨ ਸੰਪੂਰਨ ਪੱਛਮੀ ਬੰਗਾਲ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਨਾਰੀ ਸ਼ਕਤੀ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਹ ਪ੍ਰਤੀਕ ਹੈ ਸ਼ਕਤੀ, ਸਨੇਹ, ਦ੍ਰਿੜ ਨਿਸ਼ਚੇ, ਬੁੱਧੀਮਾਨੀ, ਦੰਡਿਤ ਕਰਨ ਦੀ ਸਮੱਰਥਾ ਅਤੇ ਆਖਿਰ ਵਿੱਚ ਅਨੰਤ ਸੁੰਦਰਤਾ ਦਾ। ਮਾਂ ਦੁਰਗਾ ਦੀ ਮੂਰਤੀ ਨੂੰ ਚਮਚਮਾਉਂਦੀ ਸਾੜੀਆਂ ਅਤੇ ਪਾਰੰਪਰਿਕ ਬੰਗਾਲੀ ਜਵੈਲਰੀ ਵਿੱਚ ਸਜਾਇਆ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਸਾਲਾਂ ਤੋਂ ਸਾਹਿਤ ਅਤੇ ਫਿਲਮਾਂ ਵਿੱਚ ਦਰਸਾਇਆ ਜਾਣ ਵਾਲਾ ਬੰਗਾਲੀ ਔਰਤਾਂ ਦਾ ਪ੍ਰਬਲ ਵਿਅਕਤਿੱਤਵ ਇਸ ਮਜ਼ਬੂਤੀ ਦੇ ਉੱਪਰ ਹੀ ਆਧਾਰਿਤ ਹੈ। ਇਸ ਲਈ, ਇਹਨਾਂ ਕੁਝ ਦਿਨਾਂ ਦੇ ਦੌਰਾਨ ਬੰਗਾਲੀ ਔਰਤਾਂ ਆਪਣੀ ਅੰਦਰੂਨੀ ਮਜ਼ਬੂਤੀ ਅਤੇ ਸ਼ਿਸ਼ਟਤਾ ਦਾ ਉਤਸਵ ਮਨਾਉਂਦੀਆਂ ਹਨ ਅਤੇ ਖੁਦ ਨੂੰ ਸ਼ਾਨਦਾਰ ਸਾੜੀਆਂ ਅਤੇ ਨਾਲ ਹੀ ਪਾਰੰਪਰਿਕ ਅਤੇ ਸੰਸਕ੍ਰਿਤਿਕ ਜਵੈਲਰੀ ਨਾਲ ਸਜਾਉਂਦੀਆਂ ਹਨ। ਤਿਓਹਾਰ ਆਰੰਭ ਹੋਣ ਤੋਂ ਪਹਿਲਾਂ ਹੀ ਉਸਦੀ ਖੁਸ਼ੀ, ਉਤਸੁਕਤਾ ਅਤੇ ਜੋਸ਼ ਦਾ ਅਹਿਸਾਸ ਹੋਣ ਲੱਗਦਾ ਹੈ। ਸਾਲ ਦੇ ਇਹ ਗਿਆਰਾਂ ਦਿਨ ਸਭ ਤੋਂ ਜ਼ਿਆਦਾ ਖੁਸ਼ੀ, ਆਨੰਦ ਨਾਲ ਭਰਪੂਰ ਹੁੰਦੇ ਹਨ। ਪੁਰਸ਼, ਔਰਤਾਂ, ਬਜ਼ੁਰਗ ਅਤੇ ਨੌਜਵਾਨ ਸਾਰੇ ਨਾਲ ਮਿਲ ਕੇ ਤਿਓਹਾਰ ਮਨਾਉਂਦੇ ਹਨ ਅਤੇ ਵੇਸ਼-ਭੂਸ਼ਾ ਪਹਿਨ ਕੇ, ਪੰਡਾਲਾਂ ਦੀ ਸੈਰ ਕਰਦੇ ਹੋਏ, ਸਭ ਤੋਂ ਸੁਆਦਲੇ ਭੋਜਨ ਦਾ ਆਨੰਦ ਲੈਂਦੇ ਹੋਏ ਅਤੇ ਸਭ ਤੋਂ ਜ਼ਰੂਰੀ ਗੱਲ, ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲ ਕੇ ਤਿਓਹਾਰ ਦਾ ਆਨੰਦ ਲੈਂਦੇ ਹਨ। ਪਾਰੰਪਰਿਕ ਬੰਗਾਲੀ ਜਵੈਲਰੀ ਪਹਿਨੇ ਬਿਨਾਂ ਬੰਗਾਲੀ ਔਰਤਾਂ ਦਾ ਸਜਣਾ-ਸੰਵਰਣਾ ਅਧੂਰਾ ਲੱਗਦਾ ਹੈ। ਧਾਤ ਦੇ ਤੌਰ ‘ਤੇ ਸੋਨੇ ਦੀ ਜਵੈਲਰੀ ਨੂੰ ਸਦੀਆਂ ਤੋਂ ਹੀ ਸਭ ਤੋਂ ਵੱਧ ਪਸੰਦ ਕੀਤਾ ਅਤੇ ਵਡਮੁਲਾ ਮੰਨਿਆ ਜਾਂਦਾ ਰਿਹਾ ਹੈ। ਫਿਰ ਚਾਹੇ ਆਧੁਨਿਕ ਨਵੇਂ ਡਿਜ਼ਾਇਨ ਹੋਣ ਜਾਂ ਪਾਰੰਪਰਿਕ ਰੂਪ ਤੋਂ ਹੱਥਾਂ ਨਾਲ ਨਿਰਮਿਤ ਜਵੈਲਰੀ, ਹਰ ਔਰਤ ਵਿੱਚ ਛਿਪੀ ਹੋਈ ਦੇਵੀ ਨੂੰ ਉਭਾਰਨ ਲਈ ਉਹਨਾਂ ਨੂੰ ਸੁੰਦਰ ਸਾੜੀਆਂ ਅਤੇ ਸ਼ਾਨਦਾਰ ਅਨਾਰਕਲੀ ਦੇ ਨਾਲ ਪਹਿਨਿਆ ਜਾਂਦਾ ਹੈ। ਮਹਾਂ ਸ਼ਿਸ਼ਟੀ: ਇਸ ਦਿਨ ਮਾਂ ਦੁਰਗਾ ਧਰਤੀ ‘ਤੇ ਅਵਤਰਿਤ ਹੁੰਦੀ ਹੈ। ਮਹਾਂ ਸ਼ਿਸ਼ਟੀ ਦੇ ਦਿਨ ਮਾਂ ਦੁਰਗਾ ਦਾ ਘਰ ਵਿੱਚ ਸੁਆਗਤ ਅਕਾਲ ਬੋਧਣ, ਆਮੰਤਰਣ ਅਤੇ ਅਧਿਵਾਸ ਨਾਮਕ ਪਵਿੱਤਰ ਰੀਤੀਆਂ ਦੇ ਦੁਆਰਾ ਕੀਤਾ ਜਾਂਦਾ ਹੈ। ਅਗਲੇ ਕੁਝ ਦਿਨਾਂ ਤੱਕ ਪੂਜਾ ਦੀ ਸੁਗੰਧਿਤ ਰੀਤੀਆਂ ਅਤੇ ਢੋਲ ਦੀ ਆਵਾਜ਼ ਦੇ ਨਾਲ ਅਨੇਕ ਮੰਤਰਮੁਗਧ ਕਰ ਦੇਣ ਵਾਲੇ ਆਯੋਜਨ ਕਰ ਮਾਂ ਨੂੰ ਸਾਡੇ ਜੀਵਨ ਦਾ ਇੱਕ ਹਿੱਸਾ ਬਣਾਇਆ ਜਾਂਦਾ ਹੈ। ਇਸ ਦਿਨ ਦਾ ਸਬੰਧ ਘਰ ਵਾਪਸੀ ਤੋਂ ਹੈ ਜਦੋਂ ਹਰ ਬੰਗਾਲੀ ਵਿਅਕਤੀ ਆਪਣੀਆਂ ਜੜ੍ਹਾਂ ਨੂੰ ਯਾਦ ਕਰਦਾ ਹੈ। ਇਹਨਾਂ ਕੁਝ ਦਿਨਾਂ ਦੇ ਦੌਰਾਨ ਮਾਂ ਦੁਰਗਾ ਦੇ ਨਾਲ-ਨਾਲ ਬੰਗਾਲੀ ਵੀ ਆਪਣੇ ਘਰ ਵਾਪਿਸ ਆਉਂਦੇ ਹਨ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਮਾਂ ਬਿਤਾਉਣ ਲਈ। ਇਹ ਸਮਾਂ ਹੁੰਦਾ ਹੈ ਨਾਲ ਮਿਲ ਕੇ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਕੇ ਹਾਸੀ ਖੁਸ਼ੀ ਨਾਲ ਪਲ ਬਿਤਾਉਣ ਦਾ। ਮਹਾਂ ਸ਼ਿਸ਼ਟੀ ਦੀ ਸੰਧਿਆ ‘ਤੇ ਮਾਂ ਦੁਰਗਾ, ਉਹਨਾਂ ਦੇ ਬੱਚਿਆਂ ਅਤੇ ਅਸੁਰ ਦੇ ਪੂਰਨ ਦਰਸ਼ਨ ਹੁੰਦੇ ਹਨ। ਉਹਨਾਂ ਦੇ ਚਿਹਰਿਆਂ ਤੋਂ ਪਰਦਾ ਉਠਾਇਆ ਜਾਂਦਾ ਹੈ। ਰੇਸ਼ਮ ਦੇ ਵਧੀਆ ਡਿਜ਼ਾਇਨ ਵਾਲੇ ਕੱਪੜਿਆਂ ਅਤੇ ਗਹਿਣਿਆਂ ਨੂੰ ਪਹਿਨਾ ਕੇ, ਅਸਤਰ-ਸ਼ਸਤਰਾਂ ਦੇ ਨਾਲ ਸਜਾ-ਧਜਾ ਕੇ ਉਤਸਵ ਆਰੰਭ ਕੀਤਾ ਜਾਂਦਾ ਹੈ। ਹਰ ਗਲੀ ਨੁੱਕੜ ਨੂੰ ਰੌਸ਼ਨੀ ਨਾਲ ਜਗਮਗਾਇਆਂ ਜਾਂਦਾ ਹੈ ਅਤੇ ਪੂਰਾ ਸਮੁਦਾਇ ਪਾਰੰਪਰਿਕ ਕੱਪੜਿਆਂ ਅਤੇ ਪੈਤ੍ਰਿਕ ਬੰਗਾਲੀ ਜਵੈਲਰੀ ਪਹਿਨ ਕੇ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਸਮਾਂ ਬੰਨ੍ਹ ਦਿੰਦਾ ਹੈ। ਉਤਸਵ ਦਾ ਪਹਿਲਾ ਦਿਨ ਹੋਣ ਦੇ ਕਾਰਨ ਔਰਤਾਂ ਆਮ ਤੌਰ ‘ਤੇ ਗੈਰ-ਰਸਮੀ, ਪੱਛਮੀ-ਭਾਰਤੀ ਕੱਪੜੇ, ਸਲਵਾਰ ਕੁਰਤਾ ਜਾਂ ਸੂਤੀ ਸਾੜੀਆਂ ਪਹਿਨਦੀਆਂ ਹਨ। ਇਸ ਲਈ, ਇਸ ਦਿਨ ਸੁੰਦਰ ਸਲਵਾਰ ਕਮੀਜ਼ ਜਾਂ ਸਾੜੀ ਨਾਲ ਸਾਦਾ ਮੇਕਅਪ, ਥੋੜ੍ਹੀ ਬਹੁਤ ਆਈਸ਼ੈਡੋ, ਅੱਖਾਂ ਦੇ ਅੰਦਰੂਨੀ ਕੋਨਿਆਂ ‘ਤੇ ਹਾਈਲਾਇਟ ਜਾਂ ਹਲਕੀ ਸ਼ਿਮਰ ਅਤੇ ਬੁੱਲ੍ਹਾਂ ‘ਤੇ ਚਟਕ ਰੰਗ ਵਾਲੀ ਲਿਪਸਟਿਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦਿਨ ਵਿੱਚ ਚਮਕੀਲੇ ਅਤੇ ਹਲਕੇ ਰੰਗ ਵਾਲੇ ਕੱਪੜਿਆਂ ਦੇ ਨਾਲ ਸਧਾਰਨ ਨੈਕਲੈਸ ਵਰਗੇ ਸੋਨੇ ਦੀ ਚੇਨ ਅਤੇ ਪ੍ਰਭਾਵਸ਼ਾਲੀ ਪੈਂਡੇਂਟ ਪਹਿਨੋ। ਹੋ ਸਕੇ, ਤਾਂ ਹਲਕੇ ਰੰਗ ਵਾਲੇ ਸੋਨੇ ਦੇ ਝੁਮਕਿਆਂ ਦੇ ਨਾਲ ਪਾਰੰਪਰਿਕ, ਸਾਦੀ ਸੋਨੇ ਦੀਆਂ ਚੂੜੀਆਂ ਪਹਿਨੋ। ਸ਼ਾਮ ਦੇ ਸਮੇਂ ਜਾਮਦਾਨੀ ਜਾਂ ਰੇਸ਼ਮ ਦੀ ਵਧੀਆ ਸਾੜੀ ਪਹਿਨੋ। ਨਾਲ ਹੀ ਪਾਰੰਪਰਿਕ ਅਤੇ ਪੁਰਾਣੇ ਫੈਸ਼ਨ ਦੀ ਝਲਕ ਦਿਖਾਉਣ ਲਈ ਕੁੰਦਨ ਦੀ ਵਾਲੀਆਂ ਜਾਂ ਸੋਨੇ ਦਾ ਵਿਰਾਸਤੀ ਨੈਕਲੈਸ ਪਹਿਨੋ। ਮਹਾਂ ਸਪਤਮੀ ਵਾਲੇ ਦਿਨ ਉਤਸਵ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਦਿਨ ਮਾਂ ਦੁਰਗਾ ਜੀਵੰਤ ਰੂਪ ਧਾਰਨ ਕਰਦੀ ਹੈ। ਇੱਕ ਪਵਿੱਤਰ ਵਿਧੀ ਨਾਲ ਉਹਨਾਂ ਦੀਆਂ ਅੱਖਾਂ ਖੁਲ੍ਹਦੀਆਂ ਹਨ ਅਤੇ ਉਹ ਪਹਿਲੀ ਵਾਰ ਅਸੀਂ ਦੇਖਦੀਆਂ ਹਾਂ। ਮਾਂ ਦੁਰਗਾ ਦੀ ਆਤਮਾ ਨੂੰ ਕੇਲੇ ਦੇ ਪੱਤੇ ਵਿੱਚ ਜਾਗ੍ਰਿਤ ਕੀਤਾ ਜਾਂਦਾ ਹੈ, ਜਿਸਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਇਸ ਰੀਤੀ ਨੂੰ ‘ਪ੍ਰਾਣ ਪ੍ਰਤਿਸ਼ਠਾ’ ਕਿਹਾ ਜਾਂਦਾ ਹੈ। ਮਹਾਂ ਸਪਤਮੀ ਵਾਲੇ ਦਿਨ ਜੈਕਾਰਡ ਬੁਣਾਈ ਵਾਲੀ ਨੀਲੇ, ਗੁਲਾਬੀ ਜਾਂ ਪੀਲੇ ਰੰਗ ਦੀ ਸਾੜੀ ਤੁਹਾਡੇ ਉੱਪਰ ਖੂਬ ਸਜੇਗੀ। ਨਾਲ ਹੀ ਪਾਰੰਪਰਿਕ ਅਤੇ ਸਾਦੇ ਡਿਜ਼ਾਇਨ ਵਾਲਾ ਸਲਵਾਰ ਸੂਟ ਜਾਂ ਕੁਰਤੀ ਦੇ ਨਾਲ ਸ਼ਰਾਰਾ ਅਤੇ ਉਸਦੇ ਨਾਲ ਪ੍ਰਭਾਵਸ਼ਾਲੀ ਜਵੈਲਰੀ ਪਹਿਨੋ। ਇਸ ਦਿਨ ਨਿਊਡ ਜਾਂ ਕੋਰਲ ਰੰਗ ਵਾਲੀ ਲਿਪਸਟਿਕ ਲਗਾਓ। ਜਵੈਲਰੀ ਦੇ ਲਈ ਯਾਦ ਰੱਖੋ ਕਿ ਸਧਾਰਨ ਦਿਖਣ ਵਾਲੀ ਜਵੈਲਰੀ ਹੀ ਸਭ ਤੋਂ ਜ਼ਿਆਦਾ ਪ੍ਰਭਾਵ ਛੱਡਦੀ ਹੈ। ਤਾਂ ਹੀਰੇ ਦੀਆਂ ਵਾਲੀਆਂ ਜਾਂ ਹੱਥ ਨਾਲ ਨਿਰਮਿਤ ਵਾਲੀਆਂ ਦੇ ਨਾਲ ਮੀਨਾਕਾਰੀ ਅਤੇ ਇੱਕ ਤੋਂ ਵੱਧ ਅੰਗਤੀ (ਅੰਗੂਠੀਆਂ) ਪਹਨ ਕੇ ਆਪਣਾ ਜਾਦੂ ਬਿਖਾਰ ਦਿਓ। ਗਲੈਮਰਸ ਦਿਖਣ ਲਈ ਸ਼ਾਮ ਦੇ ਸਮੇਂ ਅੱਖਾਂ ਵਿੱਚ ਗਹਿਰੇ ਰੰਗ ਦਾ ਮੇਕਅਪ ਕਰੋ ਅਤੇ ਬੁੱਲ੍ਹਾਂ ‘ਤੇ ਚਮਕਦਾਰ ਰੰਗ ਵਾਲੀ ਲਿਪਸਟਿਕ ਲਗਾਓ। ਇਸ ਤੋਂ ਇਲਾਵਾ ਭੂਰੇ ਰੰਗ ਦੇ ਕੱਪੜਿਆਂ ਦੇ ਨਾਲ ਸੋਨੇ ਦਾ ਸਖਾ, ਪੋਲਾ ਅਤੇ ਨੋਆ ਅਤੇ ਪਾਰੰਪਰਿਕ ਬੰਗਾਲੀ ਸੀਤਾ ਹਾਰ ਪਹਿਨੋ ਅਤੇ ਸ਼ਾਮ ਨੂੰ ਚਾਰ-ਚੰਨ ਲਗਾਓ। ਸੋਨੇ ਜਾਂ ਚਾਂਦੀ ਦੀ ਮਾਣਿਕ, ਪੰਨਾ ਅਤੇ ਹੀਰੇ ਜੜਿਤ ਚੂੜੀਆਂ ਅਤੇ ਨਾਲ ਮੈਚ ਕਰਦਾ ਲਹਿੰਗਾ ਜਾਂ ਸ਼ਰਾਰਾ ਪਹਿਨੋ। ਪਲੈਟੀਨਮ ਅਤੇ ਸਫੇਦ ਰੰਗ ਵਾਲੀ ਸੋਨੇ ਦੀ ਸਾਦੇ ਡਿਜ਼ਾਇਨ ਵਾਲੀ ਜਵੈਲਰੀ ਪ੍ਰਤੀਕ ਹੈ ਅੱਜ ਦੇ ਫੈਸ਼ਨ ਦਾ ਜੋ ਪਾਰੰਪਰਿਕ ਅਤੇ ਆਧੁਨਿਕ ਸ਼ੈਲੀ ਦੇ ਕੱਪੜਿਆਂ ਦੇ ਨਾਲ ਪਹਿਨੇ ਜਾਣ ਲਈ ਸਭ ਤੋਂ ਉੱਤਮ ਹੁੰਦੀ ਹੈ। ਮਹਾਂ ਅਸ਼ਟਮੀ: ਮਹਾਂ ਅਸ਼ਟਮੀ ਵਾਲੇ ਦਿਨ ਪਾਰੰਪਰਿਕ ਜਵੈਲਰੀ ਦੇ ਨਾਲ ਸਭ ਤੋਂ ਸ਼ਾਨਦਾਰ ਦਿਖਣ ਵਾਲੀ ਸਾੜੀ ਪਹਿਨੋ। ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਂ ਦੁਰਗਾ ਨੇ ਮਹੇਸ਼ਾਸੁਰ ਦਾ ਵਧ ਕੀਤਾ ਸੀ, ਇਹੀ ਕਾਰਨ ਹੈ ਕਿ ਅੱਜ ਦੇ ਦਿਨ ਅੰਜਲੀ ਅਤੇ ਸ਼ੋਂਧੀ ਪੂਜਾ (ਅਸ਼ਟਮੀ ਅਤੇ ਨਵਮੀ ਦਾ ਸੰਗਮ) ਦਾ ਆਯੋਜਨ ਕੀਤਾ ਜਾਂਦਾ ਹੈ। ਮਹਾਂ ਅਸ਼ਟਮੀ ਦੀ ਸਵੇਰ, ਮੇਕਅਪ ਦੇ ਲਈ ਅਸੀਂ ਚਾਹਾਂਗੇ ਕਿ ਤੁਸੀਂ ਚਮਕਦਾਰ, ਆਕਰਸ਼ਿਤ ਕਰਨ ਵਾਲੇ ਲਾਲ ਅਤੇ ਮੈਹਰੂਨ ਰੰਗ ਦੀ ਲਿਪਸਟਿਕ ਲਗਾਓ ਅਤੇ ਨਾਲ ਹੀ ਅੱਖਾਂ ਵਿੱਚ ਗੂੜੇ ਰੰਗ ਦਾ ਮੇਕਅਪ ਲਗਾਓ। ਪਰ ਸੱਚ ਤਾਂ ਇਹ ਹੈ ਕਿ ਕੋਈ ਵੀ ਵਿਅਕਤੀ ਦਿਨ ਅਤੇ ਰਾਤ ਨੂੰ ਆਯੋਜਿਤ ਤਿਓਹਾਰ ਦੇ ਅਨੁਸਾਰ ਰੰਗਾਂ ਵਿੱਚ ਫੇਰ-ਬਦਲ ਨਹੀਂ ਕਰ ਸਕਦਾ ਹੈ। ਇਸ ਦਿਨ ਸਾਡੀ ਵਿਅਕਤੀਗਤ ਪਸੰਦ ਹੋਵੇਗੀ ਕਿ ਪਾਰੰਪਰਿਕ ਬੰਗਾਲੀ ਚੂੜ। ਕਿਉਂਕਿ ਸੋਨੇ ਦੀ ਚੂੜੀਆਂ ਭਾਗ ਅਤੇ ਜਿੱਤ ਦਾ ਪ੍ਰਤੀਕ ਹੁੰਦੀਆਂ ਹਨ, ਇਸ ਲਈ ਤੁਸੀਂ ਇਸ ਦਿਨ ਇੱਕ ਜਾਂ ਇੱਕ ਤੋਂ ਵੱਧ ਚੂੜੀਆਂ ਪਹਿਨ ਸਕਦੀਆਂ ਹਨ। ਹੋਰ ਵਿਕਲਪ ਦੇ ਤੌਰ ‘ਤੇ ਤੁਸੀਂ ਆਪਣੇ ਸੁੰਦਰ ਹੱਥਾਂ ਵੱਲ ਧਿਆਨ ਆਕਰਸ਼ਿਤ ਕਰਨ ਲਈ ਬ੍ਰੇਸਲੈਟ ਜਾਂ ਵਾਲਾ ਵੀ ਪਹਿਨ ਸਕਦੇ ਹੋ। ਅੰਤ ਵਿੱਚ ਚਿਕ ਜਾਂ ਚੋਕਰ ਅਤੇ ਝੁਮਕੇ ਪਹਿਨ ਕੇ ਸਾਰਿਆਂ ਨੂੰ ਮੰਤਰ-ਮੁਗਧ ਕਰੋ। ਉੱਤਮ ਅਤੇ ਸਦਾਬਹਾਰ ਸੁੰਦਰਤਾ ਦੀ ਝਲਕ ਦਿਖਾਉਣ ਲਈ ਹੱਥਾਂ ਨਾਲ ਨਿਰਮਿਤ ਸਫੇਦ, ਧੂਮਿਲ ਸਫੇਦ ਕੰਨ ਪਾਸ਼ਾ ਜਾਂ ਕੰਨ ਦੀਆਂ ਵਾਲੀਆਂ ਪਹਿਨੋ। ਹਲਕਾ ਮੇਕਅਪ ਲਗਾਓ। ਇਹ ਸਟਾਇਲ ਆਧੁਨਿਕ ਔਰਤਾਂ ਦੇ ਲਈ ਪਾਰੰਪਰਿਕ ਅਤੇ ਆਧੁਨਿਕ ਜਵੈਲਰੀ ਦਾ ਵਧੀਆ ਸੰਗਮ ਹੁੰਦਾ ਹੈ। ਦੁਰਗਾ ਪੂਜਾ ਵਿੱਚ ਸੰਧੀ ਪੂਜਾ ਸਭ ਤੋਂ ਅਹਿਮ ਰੀਤ ਹੁੰਦੀ ਹੈ। ਅਸ਼ਟਮੀ ਤਾਰੀਖ਼ ਦੇ ਅੰਤਿਮ 24 ਮਿੰਟ ਅਤੇ ਨਵਮੀ ਤਾਰੀਖ਼ ਤੋਂ ਪਹਿਲਾਂ 24 ਮਿੰਟ ਨੂੰ ਸੰਧੀ ਪਲ ਕਿਹਾ ਜਾਂਦਾ ਹੈ, ਜੋ ਕਿ ਅਸ਼ਟਮੀ ਅਤੇ ਨਵਮੀ ਦੇ ਵਿਚਕਾਰ ਦਾ ਸਭ ਤੋਂ ਪਵਿੱਤਰ ਸੰਗਮ ਹੁੰਦਾ ਹੈ। ਸੰਧੀ ਪੂਜਾ ਭਗਤਾਂ ਵਿੱਚ ਤੇਜ਼ ਭਾਵਨਾਵਾਂ ਉਤਪੰਨ ਕਰਦੀ ਹੈ ਕਿਉਂਕਿ ਇਸ ਪਲ ਚੰਡ ਅਤੇ ਮੁੰਡ ਨਾਮ ਦੇ ਦੁਸ਼ਟ ਰਾਖਸ਼ਾਂ ਨੇ ਮਾਂ ਦੇ ਸਾਹਮਣੇ ਆਪਣੇ ਪ੍ਰਾਣ ਗੁਆਏ ਅਤੇ ਇੱਕ ਵਾਰ ਫਿਰ ਤੋਂ ਬੁਰਾਈ ‘ਤੇ ਚੰਗਿਆਈ ਦੀ ਜਿੱਤ ਹੋਈ। ਸੰਧੀ ਪੂਜਾ ਦੇ ਦੌਰਾਨ ਢੋਲ ਦੀ ਤੇਜ਼ ਆਵਾਜ਼ ਦੇ ਨਾਲ ਅਸੀਂ ਮਾਂ ਦੁਰਗਾ ਦੇ ਚਾਮੁੰਡਾ ਰੂਪ ਦੀ ਪੂਜਾ ਕਰਦੇ ਹਾਂ। ਇਹ ਪ੍ਰਤੀਕ ਹੈ ਬੁਰਾਈ ‘ਤੇ ਚੰਗਿਆਈ ਦੀ ਜਿੱਤ ਅਤੇ ਨਾਰੀ ਸ਼ਕਤੀ ਦੀ ਪਰਮ ਜਿੱਤ ਦਾ। ਅੱਤਿਆਚਾਰ ਅਤੇ ਅਪਮਾਨ ਨੂੰ ਜੜ੍ਹ ਤੋਂ ਮਿਟਾਉਣ ਲਈ ਮਾਂ ਦੁਰਗਾ ਮਹੇਸ਼ਾਸੁਰ ਦੇ ਸਾਹਮਣੇ ਪੀਲੀ ਸਾੜੀ ਲਪੇਟ ਕੇ ਸੁਨਹਿਰੀ ਕਿਰਨਾਂ ਖਲੇਰਦੀ ਪ੍ਰਗਟ ਹੁੰਦੀ ਹੈ। ਇਸ ਸਟਾਇਲ ਵਿੱਚ ਸਜਣ-ਸੰਵਰਣ ਦੇ ਲਈ ਔਰਤਾਂ ਪੀਲੀ ਜਾਂ ਚਮਕਦਾਰ ਰੰਗ ਵਾਲੀ ਸਾੜੀ, ਸੋਨੇ ਦੇ ਝੁਮਕੇ ਅਤੇ ਕਈ ਲੇਅਰਾਂ ਵਾਲਾ ਨੈਕਲੈਸ ਜਾਂ ਸੱਤ ਨੋਲੀ ਹਾਰ ਪਹਿਨ ਸਕਦੀਆਂ ਹਨ। ਇਸ ਅਵਸਰ ‘ਤੇ ਪੋਲਕੀ ਨੈਕਲੈਸ ਜਾਂ ਕਾੱਲਰ ਨੈਕਲੈਸ ਸਭ ਤੋਂ ਉੱਤਮ ਰਹਿੰਦਾ ਹੈ। ਮੇਕਅਪ ਲਈ ਤੁਸੀਂ ਗੂੜ੍ਹੇ ਰੰਗ ਦੀ ਲਿਪਸਟਿਕ, ਚਮਚਮਾਉਂਦੀ ਆਈਸ਼ੈਡੋ ਅਤੇ ਗੱਲ੍ਹਾਂ ਦੀਆਂ ਹੱਡੀਆਂ ਨੂੰ ਉਭਾਰਣ ਲਈ ਕੋਰਲ ਬਰੱਸ਼ ਹਾਈਲਾਇਟ ਅਜ਼ਮਾ ਸਕਦੇ ਹੋ। ਮਹਾਂ ਨਵਮੀ: ਮਹਾਂ ਨਵਮੀ ਦੇ ਦਿਨ ਮਹਾਂ ਆਰਤੀ ਦਾ ਆਯੋਜਨ ਕੀਤਾ ਜਾਂਦਾ ਹੈ। ਆਰਤੀ ਦੀ ਅਗਨੀ ਪ੍ਰਤੀਕ ਹੈ ਮਾਂ ਦੁਰਗਾ ਵਿੱਚ ਸਮਾਈ ਉਸ ਅੱਗ ਦਾ ਜੋ ਬੁਰਾਈ ਦਾ ਨਾਸ਼ ਕਰਨ ਲਈ ਤੇਜ਼ੀ ਅਤੇ ਪੂਰੀ ਚਮਕ ਦੇ ਨਾਲ ਬਲਦੀ ਹੈ। ਇਸ ਦਿਨ ਲੋਕ ਆਪਣਾ ਵਰਤ ਵੀ ਸਮਾਪਤ ਕਰਦੇ ਹਨ। ਨਵਮੀ ਦੇ ਲਈ ਸਾਡਾ ਸੁਝਾਅ ਹੈ ਕਿ ਤੁਸੀਂ ਪਾਰੰਪਰਿਕ ਅਤੇ ਸੁੰਦਰ ਸਟਾਇਲ ਅਪਣਾਓ। ਇਸ ਦਿਨ ਤੁਸੀਂ ਪਾਰੰਪਰਿਕ ਬੰਗਾਲੀ ਜਵੈਲਰੀ ਦੇ ਨਾਲ ਬੰਗਾਲ ਦੀ ਪਰੰਪਰਾਗਤ ਵੇਸ਼-ਭੂਸ਼ਾ ਪਹਿਨੋ। ਨਵਮੀ ਦੇ ਦਿਨ ਅੱਖਾਂ ਵਿੱਚ ਗੂੜਾ ਮੇਕਅਪ ਲਗਾਓ, ਹਲਕਾ ਜਿਹਾ ਉਹਨਾਂ ਨੂੰ ਰੰਗੀਨ ਕਰੋ ਜਾਂ ਚਮਕਦਾਰ ਬਣਾਓ ਅਤੇ ਆਈਸ਼ੈਡੋ ਨਾਲ ਮੇਲ ਖਾਂਦੀ ਲਿਪਸਟਿਕ ਲਗਾਓ। ਜਵੈਲਰੀ ਦੇ ਲਈ ਸਾਡਾ ਸੁਝਾਅ ਹੈ ਕਿ ਤੁਸੀਂ ਕਲਵੀ ਸੰਕਲਪ ਦੀਆਂ ਸੋਨੇ ਦੀਆਂ ਚੂੜੀਆਂ ਪਹਿਨੋ। ਉਹਨਾਂ ਦੀ ਬਿਹਤਰੀਨ ਸੁੰਦਰਤਾ, ਬਿਹਤਰੀਨ, ਸੂਖ਼ਮ ਡਿਜ਼ਾਇਨ ਅੰਤਿਮ ਦਿਨ ਦੇ ਮੂਡ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ, ਜਿਸ ਤੋਂ ਬਾਅਦ ਮਾਂ ਦੁਰਗਾ ਵਾਪਸ ਕੈਲਾਸ਼ ਪਰਬਤ ਚਲੀ ਜਾਂਦੀ ਹੈ। ਇਸਦੇ ਨਾਲ ਪੈਂਡੈਂਟ ਵਾਲਾ ਨੈਕਲੈਸ ਪਹਿਨੋ ਜੋ ਕਿ ਚੂੜੀਆਂ ਅਤੇ ਸ਼ਾਨਦਾਰ ਝੁਮਕਿਆਂ ਨਾਲ ਮੇਲ ਖਾਂਦਾ ਹੋਵੇ। ਇਹ ਸੰਗਮ ਸਟਾਇਲ ਨੂੰ ਸ਼ਾਨਦਾਰ ਬਣਾਉਂਦਾ ਹੈ “ਭੜਕਾਊ” ਨਹੀਂ। ਅੰਤ ਵਿੱਚ, ਸ਼ਾਮ ਦੇ ਸਮੇਂ ਵਿੱਚ ਆਰਾਮਦਾਇਕ, ਠੋਸ ਰੰਗ ਅਤੇ ਸਟ੍ਰੇਟ ਕੱਟ ਵਾਲੇ ਕੱਪੜੇ, ਨਾਲ ਪਾਰੰਪਰਿਕ ਨੈਕਲੈਸ ਅਤੇ ਬਾਰੀਕ ਡਿਜ਼ਾਇਨ ਵਾਲੀ ਨੱਥਣੀ ਪਹਿਨੋ। ਵਿਜੇ ਦਸ਼ਮੀ: ਇਸ ਦਿਨ ਮਾਂ ਦੁਰਗਾ ਆਪਣੇ ਪਤੀ, ਭਗਵਾਨ ਸ਼ਿਵ ਨਾਲ ਫਿਰ ਤੋਂ ਮਿਲਣ ਲਈ ਆਪਣੀ ਵਾਪਸੀ ਦੀ ਯਾਤਰਾ ‘ਤੇ ਨਿਕਲ ਪੈਂਦੀ ਹੈ। ‘ਘਾਟ’ ਪ੍ਰਤੀਕਾਤਮਕ ਤੌਰ ‘ਤੇ ਵਿਸਰਜਨ ਤੋਂ ਬਾਅਦ , ਵਿਆਹੁਤਾ ਔਰਤਾਂ ਯਾਨੀ ਪਾਣੀ ਨਾਲ ਭਰੀ ਮਟਕੀ ਅਤੇ ਪਵਿੱਤਰ ਪੱਤਿਆਂ ਦੇ ਨਾਲ ‘ਸਿੰਧੂਰ ਖੇਲਾ’ ਦਾ ਆਯੋਜਨ ਕਰਦੀਆਂ ਹਨ ਜੋ ਮਾਂ ਦੁਰਗਾ ਦਾ ਆਪਣੇ ਪਤੀ ਦੇ ਨਾਲ ਮਿਲਨ ਦਾ ਇੱਕ ਪ੍ਰਤੀਕ ਹੁੰਦਾ ਹੈ। ਫਿਰ ਤੋਂ ਆਪਣੀਆਂ ਅੱਖਾਂ ਵਿੱਚ ਹੰਝੂ ਭਰਦੇ ਹੋਏ ਉਹ ਉਹਨਾਂ ਦੇ ਮੱਥੇ ‘ਤੇ ਸਿੰਦੂਰ ਲਗਾ ਕੇ, ਉਹਨਾਂ ਨੂੰ ਮਿਠਾਈ ਖਿਲਾ ਕੇ ਅਤੇ ਪੈਰਾਂ ਨੂੰ ਛੂਹਣ ਤੋਂ ਬਾਅਦ ਮਾਂ ਦੁਰਗਾ ਨੂੰ ਵਿਦਾ ਕਰਦੀਆਂ ਹਨ। ਇਸ ਤੋਂ ਬਾਅਦ, ਔਰਤਾਂ ਇੱਕ-ਦੂਜੇ ਦੇ ਚਿਹਰੇ ‘ਤੇ ਸਿੰਦੂਰ ਲਗਾ ਕੇ ਆਪਣੇ ਵਿਆਹੁਤਾ ਜੀਵਨ ਦਾ ਜਸ਼ਨ ਮਨਾਉਂਦੀਆਂ ਹਨ। ਤਿਓਹਾਰ ਦੇ ਇਸ ਅੰਤਿਮ ਦਿਨ ਨੂੰ ਮਨਾਉਣ ਲਈ ਪ੍ਰਤਿਸ਼ਠਿਤ ਲਾਲ ਪੜ ਸ਼ਾਦਾ ਸਾੜੀ ਪਹਿਨੋ, ਜਿਸਨੂੰ ਬੰਗਾਲੀ ਲਾਲ ਬਾਰਡਰ ਵਾਲੀ ਸਫੇਦ ਸਾੜੀ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ। ਸਾਡਾ ਸੁਝਾਅ ਹੈ ਕਿ ਤੁਸੀਂ ਸਾਰਿਆਂ ਤੋਂ ਵੱਖ ਅਤੇ ਖੂਬਸੂਰਤ ਦਿਖਣ ਲਈ ਸੋਨੇ ਦਾ ਚੋਕਰ, ਕੁਝ ਚੂੜੀਆਂ, ਸਖਾ, ਪੋਲਾ ਅਤੇ ਨੋਆ ਪਹਿਨੋ। ਚੰਦਰ ਬਾਲਾ ਵਾਲੀਆਂ ਦੇ ਨਾਲ ਬਾਂਹ ‘ਤੇ ਬੰਗਾਲ ਦੀ ਸਭ ਤੋਂ ਪ੍ਰਤਿਸ਼ਠਿਤ ਜਵੈਲਰੀ, ਸੁੰਦਰ ਅਤੇ ਚਮਚਮਾਉਂਦੇ ਮਕਰਮੁਖੀ ਬਾਲਾ ਪਹਿਨੋ। ਤੁਸੀਂ ਸਟਾਇਲ ਨੂੰ ਹੋਰ ਸੁੰਦਰ ਬਣਾਉਣ ਲਈ ਸੋਨੇ ਦਾ ਰਤਨਾਚੁਰ (ਇੱਕ ਬ੍ਰੈਸਲੇਟ ਜਿਸ ਵਿੱਚ ਹਰ ਉਂਗਲ ਦੇ ਲਈ ਅੰਗੂਠੀ ਨਾਲ ਜੁੜੀ ਹੁੰਦੀ ਹੈ) ਵੀ ਪਹਿਨ ਸਕਦੇ ਹੋ। ਇਹ ਮੁੱਖ ਤੌਰ ‘ਤੇ ਮੋਰ ਜਾਂ ਕਮਾ ਦੇ ਡਿਜ਼ਾਇਨ ਵਿੱਚ ਆਉਂਦਾ ਹੈ। ਸਿੱਟਾ ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਬੰਗਾਲੀ ਔਰਤਾਂ ਦੁਰਗਾ ਪੂਜਾ ਵਰਗੇ ਸਮੇਂ ‘ਤੇ ਸਭ ਤੋਂ ਸੁੰਦਰ ਦਿਖਾਈ ਦਿੰਦੀਆਂ ਹਨ। ਮਾਂ ਸ਼ਾਂਤੀ, ਖੁਸ਼ੀ, ਸ਼ਕਤੀ ਅਤੇ ਜਿੱਤ ਦਾ ਪ੍ਰਤੀਕ ਹੈ। ਸੰਕਲਪ ਕੁਲੈਕਸ਼ਨ ਦੁਰਗਾ ਪੂਜਾ ਦੀ ਭਾਵਨਾ ਦਾ ਪ੍ਰਤੀਬਿੰਬ ਹੈ। ਇਹ ਸ਼ਰਧਾਂਜਲੀ ਹੈ ਬੰਗਾਲ ਦੇ ਜੀਵੰਤ ਤਿਓਹਾਰਾਂ, ਵੱਖ-ਵੱਖ ਸੰਸਕ੍ਰਿਤੀ ਅਤੇ ਲੋਕਾਂ ਲਈ, ਅਤੇ ਇਸ ਵਿੱਚ ਬਣਾਈ ਗਈ ਜਵੈਲਰੀ ਦੇ ਹਰ ਪੀਸ ਨੂੰ ਖੇਤਰੀ ਖਰੀਦਦਾਰਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ। ਬਿਹਤਰੀਨ ਕਾਰੀਗਰੀ ਵਾਲੀ ਜਵੈਲਰੀ ਤੋਂ ਲੈ ਕੇ ਪਾਰੰਪਰਿਕ ਕੁੰਦਨ ਜਵੈਲਰੀ ਸੈਟ ਤੱਕ, ਹਰ ਪੀਸ ਨੂੰ ਬਹੁਤ ਹੀ ਸੁੰਦਰਤਾ ਨਾਲ ਤਿਆਰ ਕੀਤਾ ਗਿਆ ਹੈ, ਅਤੇ ਜਿਸਦਾ ਬਾਰੀਕੀ ਨਾਲ ਕੀਤਾ ਗਿਆ ਕੰਮ ‘ਬੰਗਾਲ’ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਦਰਸਾਉਂਦਾ ਹੈ। ਸੰਕਲਪ, ਕਲਿਆਣ ਜਵੈਲਰਸ ਵੱਲੋਂ ਪ੍ਰਸਤੁਤ ਪਾਰੰਪਰਿਕ ਜਵੈਲਰੀ ਹੈ ਜਿਸਦੇ ਅਨੋਖੇ ਡਿਜ਼ਾਇਨ ਪਰੰਪਰਾ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਆਧੁਨਿਕਤਾ ਦੀ ਝਲਕ ਵੀ ਦਿਖਾਉਂਦੇ ਹਨ। ਪਾਰੰਪਰਿਕ ਜਵੈਲਰੀ ਦੀ ਇਹ ਸਿਰੀਜ਼ ਸੁੰਦਰ ਹੋਣ ਦੇ ਨਾਲ ਹੀ ਖੁਸ਼ਹਾਲੀ ਅਤੇ ਆਸ਼ਾ ਦਾ ਪ੍ਰਤੀਕ ਹੈ। ਕਲਿਆਣ ਜਵੈਲਰਸ ਵੱਲੋਂ ਪ੍ਰਸਤੁਤ ਸੰਕਲਪ ਕੁਲੈਕਸ਼ਨ ਸੱਚ ਵਿੱਚ ਬੰਗਾਲੀ ਸੰਸਕ੍ਰਿਤੀ ਦੀ ਭਾਵਨਾ ਨੂੰ ਦਰਸਾਉਂਦੀ ਹੈ, ਖਾਸ ਤੌਰ ‘ਤੇ ਦੁਰਗਾ ਪੂਜਾ ਦੇ ਦੌਰਾਨ। ਬਾਰੀਕ ਕਾਰੀਗਿਰੀ, ਬਿਹਤਰੀਨ ਡਿਜ਼ਾਇਨ ਅਤੇ ਵਧੀਆ ਕੌਸ਼ਲ ਹੀ ਸੰਕਲਪ ਕੁਲੈਕਸ਼ਨ ਦੀਆਂ ਵਿਸ਼ੇਸ਼ਤਾਵਾਂ ਹਨ ਜੋ ਇਸਨੂੰ ਅਨੋਖਾ ਬਣਾਉਂਦੀਆਂ ਹਨ। ਇਸ ਕੁਲੈਕਸ਼ਨ ਵਿੱਚ ਆਧਨਿਕ ਅਤੇ ਪਾਰੰਪਰਿਕ ਕਲਾ ਦਾ ਸੰਗਮ ਦੇਖਣ ਨੂੰ ਮਿਲਦਾ ਹੈ; ਸੋਨੇ ਦੇ ਪਾਰੰਪਰਿਕ ਚੂੜ ਅਤੇ ਸੀਤਾ ਹਾਰ ਤੋਂ ਲੈ ਕੇ ਹਲਕੇ ਵਜ਼ਨ ਵਾਲੇ ਝੁਮਕੇ ਅਤੇ ਕੰਨ ਪਾਸ਼ਾ ਤੱਕ। ਤਾਂ ਬੰਗਾਲ ਦੀ ਸੁੰਦਰ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਦਰਸਾਉਣ ਵਾਲੀ ਪਾਰੰਪਰਿਕ ਜਵੈਲਰੀ ਖਰੀਦਦੇ ਸਮੇਂ ਕਲਿਆਣ ਜਵੈਲਰਸ ਵੱਲੋਂ ਪ੍ਰਸਤੁਤ ਸੰਕਲਪ ਕੁਲੈਕਸ਼ਨ ਜ਼ਰੂਰ ਦੇਖੋ।
Publisher: Kalyan Jewelers

Can we help you?